ਜਲੰਧਰ ਦੇ ਇਸ ਗੁਰਦੁਆਰਾ ‘ਚ ਖਿਡੌਣੇ ਵਾਲੇ ਜਹਾਜ਼ ਚੜ੍ਹਾ ਕੇ ਵਿਦੇਸ਼ ਜਾਣ ਦੀ ਇੱਛਾ ਹੁੰਦੀ ਹੈ ਪੂਰੀ

Published: 

24 Jan 2023 12:42 PM

ਗੁਰਦਾਆਰਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਉਂਨਾ ਕਿਹਾ ਕੀ ਅਜਿਹਾ ਕੋਈ ਇਤਿਹਾਸ ਨਹੀਂ ਹੈ ਅਤੇ ਨਾ ਹੀ ਗੁਰਦੁਆਰਾ ਕਮੇਟੀ ਇਹ ਕਹਿੰਦੀ ਹੈ ਕਿ ਇੱਥੇ ਖਿਡੌਣੇ ਦੇ ਜਹਾਜ਼ ਚੜ੍ਹਾਏ ਜਾਣ, ਇਹ ਸਭ ਲੋਕਾਂ ਦਾ ਵਿਸ਼ਵਾਸ ਹੈ ਅਤੇ ਉਹ ਆਪਣੇ ਮਨ ਨਾਲ ਅਜਿਹਾ ਕਰਦੇ ਹਨ।

ਜਲੰਧਰ ਦੇ ਇਸ ਗੁਰਦੁਆਰਾ ਚ ਖਿਡੌਣੇ ਵਾਲੇ ਜਹਾਜ਼ ਚੜ੍ਹਾ ਕੇ ਵਿਦੇਸ਼ ਜਾਣ ਦੀ ਇੱਛਾ ਹੁੰਦੀ ਹੈ ਪੂਰੀ
Follow Us On

ਜਲੰਧਰ ਦੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਗੁਰਦੁਆਰੇ ਵਿੱਚ ਸ਼ਰਧਾਲੂ ਚਡਾਉਣਦੇ ਨੇ ਖਿਡੌਣੇ ਵਾਲੇ ਹਵਾਈ ਜਹਾਜ਼ ਲੋਕਾਂ ਦਾ ਮੰਨਣਾ ਹੈ ਕਿ ਖਿਡੌਣਾ ਹਵਾਈ ਜਹਾਜ਼ ਚੜਾਉਣ ਨਾਲ ਵਿਦੇਸ਼ ਜਾਣ ਦੀ ਇੱਛਾ ਹੋ ਜਾਂਦੀ ਆ ਪੂਰੀ

ਸ਼ਹੀਦ ਬਾਬਾ ਨਿਹਾਲ ਸਿੰਘ ਜੀ ਗੁਰਦੁਆਰੇ ‘ਚ ਆਕੇ ਸ਼ਰਧਾਲੂ ਅਰਦਾਸ ਵਜੋਂ ਖਿਡੌਣਾ ਦੇ ਬਣੇ ਹਵਾਈ ਜਹਾਜ਼ ਚੜ੍ਹਾਉਣਦੇਂ ਹਨ। ਲੋਕਾਂ ਦਾ ਮੰਨਣਾ ਹੈ ਕਿ ਇਸ ਗੁਰਦੁਆਰੇ ‘ਚ ਹਵਾਈ ਜਹਾਜ਼ ਚੜ੍ਹਾਉਣ ਨਾਲ ਵਿਦੇਸ਼ ਜਾਣ ਦੀ ਮਨੋਕਾਮਨਾ ਪੂਰੀ ਹੁੰਦੀ ਹੈ । ਇਸ ਸਬੰਧੀ ਜਦੋਂ ਉਥੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀ ਅਰਦਾਸ ਕੀਤੀ ਸੀ ਸਾਡਾ ਵੀਜਾ ਆ ਜਾਏ ਅਤੇ ਅਸੀਂ ਇਕ ਖਿਡੌਣਾ ਜਹਾਜ਼ ਲੈ ਕੇ ਗੁਰਦੁਆਰੇ ‘ਚ ਚੜਾਕੇ ਗਏ ਅਤੇ ਕੁਝ ਦਿਨਾਂ ਬਾਅਦ ਸਾਡਾ ਵੀਜ਼ਾ ਆ ਗਿਆ ਅਤੇ ਅਸੀ ਅੱਜ ਗੁਰਦੁਆਰੇ ‘ਚ ਦੁਬਾਰਾ ਮੱਥਾ ਟੇਕਣ ਆਏ ਹਾਂ ।

ਹਜ਼ਾਰਾ ਦੀ ਗਿਣਤੀ ‘ਚ ਨਤਮਸਤਕ ਹੁੰਦੇ ਹਨ ਸ਼ਰਧਾਲੂ

ਜਲੰਧਰ ਦੇ ਤੱਲ੍ਹਣ ਪਿੰਡ ਵਿੱਚ ਸਥਿਤ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਸ਼੍ਰੀ ਗੁਰੂਦੁਆਰਾ ਸਾਹਿਬ ਵਿੱਚ ਹਰ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਹਨ ਅਤੇ ਆਪਣੀਆਂ ਸੁੱਖਣਾ ਪੂਰੀਆਂ ਕਰਨ ਲਈ ਖਿਡੌਣੇ ਦੇ ਜਹਾਜ਼ ਚੜ੍ਹਾਉਂਦੇ ਹਨ। ਦੱਸ ਦੇਈਏ ਕਿ ਇਸੇ ਗੁਰਦੁਆਰਾ ਸਾਹਿਬ ‘ਚ ਸ਼ੁਰੂ ਤੋਂ ਹੀ ਲੋਕਾਂ ਦੀ ਆਸਥਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀਆਂ ਮਨੋਕਾਮਨਾਵਾਂ ਜਲਦੀ ਪੂਰੀਆਂ ਹੋ ਜਾਂਦੀਆਂ ਹਨ।

ਇੱਥੇ ਖਿਡੌਣੇ ਵਾਲੇ ਜਹਾਜ਼ ਚੜ੍ਹਾ ਕੇ ਵਿਦੇਸ਼ ਜਾਣ ਦੀ ਇੱਛਾ ਹੁੰਦੀ ਹੈ ਪੂਰੀ

ਸਾਰੀਆਂ ਸੰਗਤਾਂ ਉਥੇ ਆ ਕੇ ਖਿਡੌਣੇ ਦੇ ਜਹਾਜ਼ ਗੁਰਦੁਆਰਾ ਸਾਹਿਬ ਵਿਖੇ ਚੜ੍ਹਾਉਣੇ ਚਾਹਿਦੇ ਨੇ ਤੇ ਆਪਣੀਆਂ ਸੁੱਖਣਾ ਪੂਰੀਆਂ ਕਰਨਿਆ ਚਾਹਿਦੀਆ ਹਨ । ਇਸ ਤਰ੍ਹਾਂ ਕਰਨ ਨਾਲ ਗੁਰੂ ਮਹਾਰਾਜ ਦੀ ਕਿਰਪਾ ਜਲਦੀ ਹੁੰਦੀ ਹੈ ਅਤੇ ਵਿਦੇਸ਼ ਜਾਣ ਦਾ ਸੁਪਨਾ ਵੀ ਪੂਰਾ ਹੁੰਦਾ ਹੈ। ਅਜਿਹੇ ਹੀ ਕਈ ਸ਼ਰਧਾਲੂਆਂ ਨੇ TV9 ਦੀ ਟੀਮ ਨਾਲ ਗੱਲਬਾਤ ਕਰਦਿਆਂ ਆਪਣੀਆਂ ਸੁੱਖਣਾ ਪੂਰੀਆਂ ਕਰਨ ਅਤੇ ਵਿਦੇਸ਼ ਜਾਣ ਦੀ ਗੱਲ ਕਹੀ ਅਤੇ ਨਾਲ ਹੀ ਕਿਹਾ ਕਿ ਜਦੋਂ ਉਨ੍ਹਾਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੁੰਦਾ ਹੈ ਤਾਂ ਉਨ੍ਹਾਂ ਦੀ ਸੁੱਖਣਾ ਪੂਰੀ ਹੋਣ ਤੋਂ ਬਾਅਦ ਮੁੜ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਰੂਰ ਕਰਨ ਲਈ ਆਉਣਾ ਚਾਹਿਦਾ ਹੈ।

ਗੁਰਦੁਆਰਾ ਸਾਹਿਬ ਦਾ ਅਜਿਹਾ ਕੋਈ ਇਤਿਹਾਸ ਨਹੀਂ

ਇਸ ਬਾਰੇ ਗੁਰਦਾਆਰਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਉਂਨਾ ਕਿਹਾ ਕੀ ਅਜਿਹਾ ਕੋਈ ਇਤਿਹਾਸ ਨਹੀਂ ਹੈ ਅਤੇ ਨਾ ਹੀ ਗੁਰਦੁਆਰਾ ਕਮੇਟੀ ਇਹ ਕਹਿੰਦੀ ਹੈ ਕਿ ਇੱਥੇ ਖਿਡੌਣੇ ਦੇ ਜਹਾਜ਼ ਚੜ੍ਹਾਏ ਜਾਣ, ਇਹ ਸਭ ਲੋਕਾਂ ਦਾ ਵਿਸ਼ਵਾਸ ਹੈ ਅਤੇ ਉਹ ਆਪਣੇ ਮਨ ਨਾਲ ਅਜਿਹਾ ਕਰਦੇ ਹਨ।ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਕਮੇਟੀ ਦੇ ਮੈਨੇਜਰ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦਾ ਬਹੁਤ ਪੁਰਾਣਾ ਇਤਿਹਾਸ ਹੈ।

ਕਿਹਾ ਜਾਂਦਾ ਹੈ ਕਿ ਇੱਥੇ ਖਿਡੌਣੇ ਵਾਲੇ ਹਵਾਈ ਜਹਾਜ਼ ਚੜ੍ਹਾਏ ਜਾਂਦੇ ਹਨ, ਪਰ ਇੱਥੇ ਅਜਿਹਾ ਕੋਈ ਇਤਿਹਾਸ ਨਹੀਂ ਹੈ ਅਤੇ ਨਾ ਹੀ ਪ੍ਰਬੰਧਕ ਕਮੇਟੀ ਅਜਿਹਾ ਕਰਨ ਲਈ ਕਹਿੰਦੀ ਹੈ । ਲੋਕਾਂ ਨੇ ਇਸ ਨੂੰ ਇੱਕ ਮਿੱਥ ਬਣਾ ਲਿਆ ਹੈ ਜਾਂ ਆਪਣਾ ਵਿਸ਼ਵਾਸ ਬਣਾ ਲਿਆ ਹੈ। ਜੇਕਰ ਸ਼ਰਧਾਲੂ ਮਦਦ ਕਰਨਾ ਚਾਹੁੰਦੇ ਹਨ ਤਾਂ ਗੁਰਦੁਆਰੇ ਦੇ ਹੋਰ ਸਾਰੇ ਕੰਮਾਂ ਵਿੱਚ ਮਦਦ ਕਰਨ ।