ਜਲੰਧਰ ‘ਚ ਰੋਂਗ ਸਾਈਡ ਤੋਂ ਆ ਰਹੀ ਗੱਡੀ ਨੇ ਪੁਲਿਸ ਦੀ ਗੱਡੀ ਨੂੰ ਮਾਰੀ ਟੱਕਰ, 2 ਪੁਲਿਸ ਮੁਲਾਜ਼ਮ ਜ਼ਖਮੀ

Updated On: 

05 Feb 2023 17:13 PM

ਤੜਕਸਾਰ ਜਲੰਧਰ ਦੇ ਪਠਾਨਕੋਟ ਬਾਈਪਾਸ ਦੇ ਨਜ਼ਦੀਕ ਆਪਣੀ ਡਿਊਟੀ ਤੇ ਤਾਇਨਾਤ ਪੀਸੀਆਰ ਪੁਲੀਸ ਮੁਲਾਜ਼ਮ ਸ਼ਹਿਰ ਦੀ ਸੁਰੱਖਿਆ ਲਈ ਆਪਣੀ ਡਿਊਟੀ ਨਿਭਾ ਰਹੇ ਸਨ ।

ਜਲੰਧਰ ਚ ਰੋਂਗ ਸਾਈਡ ਤੋਂ ਆ ਰਹੀ ਗੱਡੀ ਨੇ ਪੁਲਿਸ ਦੀ ਗੱਡੀ ਨੂੰ ਮਾਰੀ ਟੱਕਰ, 2 ਪੁਲਿਸ ਮੁਲਾਜ਼ਮ ਜ਼ਖਮੀ
Follow Us On

ਜਲੰਧਰ ਦੇ ਪਠਾਨਕੋਟ ਚੌਂਕ ਬਾਈਪਾਸ ਦੇ ਨਜ਼ਦੀਕ ਸਵੇਰੇ ਤੜਕ ਸਾਰ ਜਦੋਂ ਦੋਵੇਂ ਪੁਲਿਸ ਮੁਲਾਜ਼ਮ ਤੈਨਾਤ ਸੀ ਉਸੀ ਸਮੇਂ ਪ੍ਰਾਈਵੇਟ ਗੱਡੀ ਵਾਲੇ ਵੱਲੋਂ ਗੱਡੀ ਰੋਂਗ ਸਾਈਡ ਲੈ ਕੇ ਆਇਆ ਸੀ ਤੇ ਡਿਊਟੀ ਤੇ ਤਾਇਨਾਤ ਪੁਲੀਸ ਮੁਲਾਜਮਾਂ ਨੂੰ ਟੱਕਰ ਮਾਰਕੇ ਘਾਇਲ ਕਰ ਦਿੱਤਾ ਸੀ । ਦੋਵਾਂ ਘਾਇਲ ਪੁਲੀਸ ਮੁਲਾਜ਼ਮਾਂ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ।

ਕੋਹਰੇ ਕਾਰਨ ਹੋ ਰਹੇ ਸੜਕ ਹਾਦਸੇ

ਪੰਜਾਬ ਵਿਚ ਦਿਨ ਦੇ ਸਮੇਂ ਮੌਸਮ ਵਿਚ ਬਦਲਾਅ ਜ਼ਰੂਰ ਹੋਇਆ ਹੈ ਲੇਕਿਨ ਰਾਤ ਦੇ ਸਮੇਂ ਅੱਜੇ ਵੀ ਕੋਹਰੇ ਅਤੇ ਧੁੰਦ ਦੀ ਮਾਰ ਲਗਾਤਾਰ ਪੈ ਰਹੀ ਹੈ । ਇਸੀ ਕੋਹਰੇ ਅਤੇ ਧੁੰਦ ਦੇ ਕਾਰਨ ਸੜਕ ਹਾਦਸੇ ਰਾਤ ਦੇ ਸਮੇਂ ‘ਚ ਲਗਾਤਾਰ ਵਾਪਰ ਰਹੇ ਹਨ । ਅੱਜ ਵੀ ਤੜਕਸਾਰ ਜਲੰਧਰ ਦੇ ਪਠਾਨਕੋਟ ਬਾਈਪਾਸ ਦੇ ਨਜ਼ਦੀਕ ਆਪਣੀ ਡਿਊਟੀ ਤੇ ਤਾਇਨਾਤ ਪੀਸੀਆਰ ਪੁਲੀਸ ਮੁਲਾਜ਼ਮ ਸ਼ਹਿਰ ਦੀ ਸੁਰੱਖਿਆ ਲਈ ਆਪਣੀ ਡਿਊਟੀ ਨਿਭਾ ਰਹੇ ਸਨ । ਜਦੋਂ ਇੱਕ ਗੱਡੀ ਵਾਲਾ ਰੋਂਗ ਸਾਈਡ ਤੋਂ ਗੱਡੀ ਚਲਾ ਕੇ ਲਿਆਇਆ ਅਤੇ ਡਿਊਟੀ ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਟੱਕਰ ਮਾਰ ਕੇ ਘਾਇਲ ਕਰ ਦਿੱਤਾ ।

ਹੁਣ ਖਤਰੇ ਤੋਂ ਬਾਹਰ ਨੇ ਦੋਵੇਂ ਮੁਲਾਜ਼ਮ

ਇਸ ਸੜਕ ਹਾਦਸੇ ਵਿਚ ਘਾਇਲ ਹੋਏ ਦੋਵੇਂ ਪੁਲੀਸ ਮੁਲਾਜ਼ਮਾਂ ਨੂੰ ਵੇਖ ਕੇ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਤੇ ਬਾਕੀ ਪੀਸੀਆਰ ਪੁਲੀਸ ਮੁਲਾਜ਼ਮਾਂ ਦੀ ਗੱਡੀਆਂ ਉਥੇ ਆ ਪੁੱਜਿਆ। ਪੁਲੀਸ ਮੁਲਾਜ਼ਮਾਂ ਨੇ ਆਪਣੇ ਘਾਇਲ ਪੀਸੀਆਰ ਪੁਲੀਸ ਮੁਲਾਜ਼ਮਾਂ ਨੂੰ ਉਸੀ ਸਮੇਂ ਗੱਡੀ ਵਿਚ ਲੈਕੇ ਨਿੱਜੀ ਹੱਸਪਤਾਲ ਇਲਾਜ ਕਰਵਾਉਣ ਲਈ ਪਹੁੰਚ ਗਏ। ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾਇਆ । ਪੁਲੀਸ ਮੁਲਾਜ਼ਮਾਂ ਦੀ ਹਾਲਤ ਅੱਗੇ ਨਾਲੋਂ ਠੀਕ ਦੱਸੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਪੁਲਸ ਮੁਲਾਜ਼ਮਾ ਦਾ ਇਲਾਜ ਕਰਵਾਇਆ ਜਾ ਰਿਹਾ ਹੈ । ਲੇਕਿਨ ਅੱਜੇ ਤੱਕ ਆਰੋਪੀ ਗੱਡੀ ਵਾਲੇ ਦਾ ਪਤਾ ਨਹੀਂ ਲੱਗਿਆ ਹੈ । ਉਨ੍ਹਾਂ ਕਿਹਾ ਕਿ ਇਲਾਜ ਦੇ ਬਾਅਦ ਦੋਵੇਂ ਪੁਲਿਸ ਮੁਲਾਜ਼ਮਾਂ ਬਿਆਨ ਲੈ ਕੇ ਅਗਲੀ ਪੁਲਸ ਕਾਰਵਾਈ ਕੀਤੀ ਜਾਵੇਗੀ ।

ਸੀਸੀਟੀਵੀ ਕੈਮਰੇ ਹੋਣਗੇ ਚੈਕ

ਫ਼ਿਲਹਾਲ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈਕ ਕਰਵਾਏ ਜਾਣਗੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਤਸਵੀਰਾਂ ਦੇਖ ਕੇ ਹੀ ਪਤਾ ਚੱਲ ਪਵੇਗਾ ਇਹ ਹਾਦਸਾ ਕਿਵੇਂ ਵਾਪਿਰਆ ਇਸ ਵਿੱਚ ਕਿਸਦੀ ਗਲਤੀ ਸੀ । ਉਹਨਾਂ ਕਿਹਾ ਕਿ ਗੱਡੀ ਚਾਲਕ ਵੱਲੋਂ ਰੌਂਗ ਸਾਈਡ ਤੋਂ ਗੱਡੀ ਲਿਆਕੇ ਉਨ੍ਹਾਂ ਦੇ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ ਕੇ ਘਾਇਲ ਕਰ ਦਿੱਤਾ ਸੀ ।