Parkash Singh Badal Assets: ਆਪਣੇ ਪਿੱਛੇ ਕਿੰਨੀ ਦੌਲਤ ਛੱਡ ਗਏ ਹਨ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ, ਜਾਨਣ ਲਈ ਪੜੋ ਪੂਰੀ ਖਬਰ

Published: 

04 May 2023 07:33 AM

1997 ਤੋਂ ਲੰਬੀ ਸੀਟ ਤੋਂ ਜਿੱਤਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਹਲਫ਼ਨਾਮੇ ਅਨੁਸਾਰ 2.74 ਕਰੋੜ ਦੀ ਰਕਮ ਬੈਂਕ ਕਰਜ਼ੇ ਅਤੇ ਹੋਰ ਦੇਣਦਾਰੀਆਂ ਵਜੋਂ ਦਿਖਾਈ ਗਈ ਹੈ। ਪੰਜਾਬ ਵਿੱਚ ਕਈ ਅਜਿਹੇ ਕੰਮ ਹਨ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੇ,, ਜਿਸ ਕਾਰਨ ਲੋਕ ਉਨ੍ਹਾਂ ਨੂੰ ਸਦਾ ਯਾਦ ਰੱਖਣਗੇ।

Parkash Singh Badal Assets: ਆਪਣੇ ਪਿੱਛੇ ਕਿੰਨੀ ਦੌਲਤ ਛੱਡ ਗਏ ਹਨ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ, ਜਾਨਣ ਲਈ ਪੜੋ ਪੂਰੀ ਖਬਰ

ਆਪਣੇ ਪਿੱਛੇ ਕਿੰਨੀ ਦੌਲਤ ਛੱਡ ਗਏ ਹਨ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ, ਜਾਨਣ ਲਈ ਪੜੋ ਪੂਰੀ ਖਬਰ।

Follow Us On

Parkash Singh Badal Assets: ਪੰਜਾਬ ਦੇ ਸਭ ਤੋਂ ਲੰਮੇ ਸਮੇਂ ਯਾਨੀ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿਘ ਬਾਦਲ ਨੇ 95 ਸਾਲ ਦੀ ਉਮਰ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੇ ਨਾਲ ਸਿਆਸਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਂਦੇ ਸਨ।

ਉਹ 89 ਸਾਲ ਦੀ ਉਮਰ ਤੱਕ ਸੂਬੇ ਦੇ ਮੁੱਖ ਮੰਤਰੀ ਰਹੇ। ਪ੍ਰਕਾਸ਼ ਸਿੰਘ ਬਾਦਲ (Parkash Singh Badal) ਨਾ ਸਿਰਫ਼ ਇੱਕ ਸਫਲ ਮੁੱਖ ਮੰਤਰੀ ਰਹੇ ਹਨ, ਸਗੋਂ ਨਿਵੇਸ਼ ਦੇ ਮਾਮਲੇ ਵਿੱਚ ਵੀ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲੋਂ ਬਿਹਤਰ ਰਹੇ ਹਨ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਵੇਰਵਿਆਂ ਬਾਰੇ, ਸ਼ਾਇਦ ਹੀ ਕੋਈ ਜਾਣਦਾ ਹੋਵੇ।

ਸਫਲ ਨਿਵੇਸ਼ਕ ਵੀ ਸਨ ਵੱਡੇ ਬਾਦਲ

ਪੰਜਾਬ ਚੋਣਾਂ ਸਮੇਂ ਦਾਇਰ ਹਲਫਨਾਮੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਨੇ ਕਰੀਬ 15.11 ਕਰੋੜ ਦੀ ਜਾਇਦਾਦ ਦਿਖਾਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 20 ਫਰਵਰੀ ਨੂੰ ਦਿੱਤੇ ਹਲਫ਼ਨਾਮੇ ਵਿੱਚ ਦਿੱਤੇ ਵੇਰਵਿਆਂ ਅਨੁਸਾਰ ਪ੍ਰਕਾਸ਼ ਸਿੰਘ ਇੱਕ ਸਫਲ ਨਿਵੇਸ਼ਕ ਵੀ ਰਹੇ ਹਨ। ਆਓ ਜਾਣਦੇ ਹਾਂ ਕਿ ਉਹ ਨਿਵੇਸ਼ ਦੇ ਮਾਮਲੇ ਵਿੱਚ ਆਪਣੀ ਨੂੰਹ ਹਰਸਿਮਰਤ ਕੌਰ (Harsimrat Kaur Badal) ਅਤੇ ਬੇਟੇ ਸੁਖਬੀਰ ਸਿੰਘ ਬਾਦਲ ਤੋਂ ਕਿਵੇਂ ਅੱਗੇ ਸਨ।

ਸੋਨਾ, ਬੈਂਕ ਅਤੇ ਨਿਵੇਸ਼

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਾਰੇ ਕਿਹਾ ਜਾਂਦਾ ਹੈ ਕਿ ਰਿਟਰਨ ਦੇ ਮਾਮਲੇ ਚ ਉਨ੍ਹਾਂ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਕੀਤਾ ਹੈ। 93 ਸਾਲਾ ਪ੍ਰਕਾਸ਼ ਸਿੰਘ ਬਾਦਲ ਦੇ ਹਲਫਨਾਮੇ ਮੁਤਾਬਕ ਉਨ੍ਹਾਂ ਕੋਲ 6 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਸਨ। ਜਦਕਿ 1.39 ਕਰੋੜ ਦੀ ਰਕਮ ਬੈਂਕ ਅਤੇ ਹੋਰ ਨਿਵੇਸ਼ਾਂ ਵਿੱਚ ਮੌਜੂਦ ਸੀ। ਹਲਫ਼ਨਾਮੇ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਕੋਲ ਇੱਕ ਟਰੈਕਟਰ ਵੀ ਹੈ, ਜਿਸ ਦੀ ਕੀਮਤ 3.89 ਲੱਖ ਰੁਪਏ ਦੱਸੀ ਗਈ ਹੈ।

2.74 ਕਰੋੜ ਦੇਣਦਾਰੀ

1997 ਤੋਂ ਲੰਬੀ ਸੀਟ ਤੋਂ ਜਿੱਤਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਹਲਫ਼ਨਾਮੇ ਅਨੁਸਾਰ 2.74 ਕਰੋੜ ਦੀ ਰਕਮ ਬੈਂਕ ਕਰਜ਼ੇ ਅਤੇ ਹੋਰ ਦੇਣਦਾਰੀਆਂ ਵਜੋਂ ਦਿਖਾਈ ਗਈ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ 2012 ਤੋਂ 2017 ਦੌਰਾਨ ਦਾਇਰ ਹਲਫ਼ਨਾਮੇ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਦੀ ਜਾਇਦਾਦ ਵਿੱਚ ਭਾਰੀ ਵਾਧਾ ਹੋਇਆ ਸੀ। ਉਹ ਨਿਵੇਸ਼ ਅਤੇ ਦੌਲਤ ਦੇ ਮਾਮਲੇ ਵਿੱਚ ਪੁੱਤਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਪਿੱਛੇ ਛੱਡ ਗਏ ਹਨ। ਇਸ ਸਮੇਂ ਦੌਰਾਨ ਬਾਦਲ ਸੀਨੀਅਰ ਦੀ ਜਾਇਦਾਦ ਅਤੇ ਨਿਵੇਸ਼ ਦੁੱਗਣਾ ਹੋ ਗਿਆ ਸੀ। ਜਦੋਂ ਕਿ ਪੁੱਤਰ ਸੁਖਬੀਰ ਅਤੇ ਨੂੰਹ ਹਰਸਿਮਰਤ ਦੀ ਦੌਲਤ ਚ ਸਿਰਫ 13 ਫੀਸਦੀ ਦਾ ਵਾਧਾ ਹੋਇਆ ਹੈ।

59.37 ਲੱਖ ਰੁਪਏ ਦੀ ਸੀ ਰਿਹਾਇਸ਼ੀ

ਆਪਣੇ ਸਿਆਸੀ ਇਤਿਹਾਸ ਵਿੱਚ ਕਈ ਰਿਕਾਰਡ ਕਾਇਮ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿੱਚ 59.37 ਲੱਖ ਰੁਪਏ ਦਾ ਰਿਹਾਇਸ਼ੀ ਮਕਾਨ ਹੈ। ਜੋ ਉਨ੍ਹਾਂ ਨੇ ਪੰਜਾਬ ਚੋਣਾਂ ਦੌਰਾਨ ਹਲਫਨਾਮੇ ਚ ਦਿਖਾਇਆ ਹੈ। ਦੂਜੇ ਪਾਸੇ ਅਚੱਲ ਜਾਇਦਾਦ ਦੀ ਗੱਲ ਕਰੀਏ ਤਾਂ ਦੋ ਜਾਇਦਾਦਾਂ ਦਿਖਾਈਆਂ ਗਈਆਂ ਹਨ ਜਿਨ੍ਹਾਂ ਦੀ ਕੀਮਤ 8.40 ਕਰੋੜ ਅਤੇ 6.71 ਕਰੋੜ ਹੈ। ਇਸ ਤੋਂ ਇਲਾਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ, ਗੰਗਾਨਗਰ ਅਤੇ ਸਿਰਸਾ ਵਿੱਚ ਖੇਤੀ ਅਤੇ ਗੈਰ-ਖੇਤੀ ਵਾਲੀ ਜ਼ਮੀਨ ਦੇ ਵੇਰਵੇ ਵੀ ਦਿੱਤੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ