ਖੇਡ ਦਿਵਸ ਮੌਕੇ ਹੁਸ਼ਿਆਰਪੁਰ ‘ਚ ਬੱਚਿਆਂ ਨਾਲ ਹਾਕੀ ਖੇਡਦੇ ਨਜ਼ਰ ਆਏ ਵਿਧਾਇਕ ਜਿੰਪਾ, ਮੇਜਰ ਧਿਆਨ ਚੰਦ ਨੂੰ ਦਿੱਤੀ ਸ਼ਰਧਾਂਜਲੀ

Updated On: 

29 Aug 2026 19:44 PM IST

ਕੌਮੀ ਖੇਡ ਦਿਵਸ ਦੇ ਮੌਕੇ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅੱਜ ਰੇਲਵੇ ਮੰਡੀ ਮੈਦਾਨ ਵਿੱਚ ਬੱਚਿਆਂ ਨਾਲ ਬੜੇ ਉਤਸਾਹ ਨਾਲ ਹਾਕੀ ਖੇਡ ਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੇਸ਼ ਵਾਸੀਆਂ, ਪੰਜਾਬੀਆਂ ਸਮੇਤ ਹੁਸ਼ਿਆਰਪੁਰ ਵਾਸੀਆਂ ਨੂੰ ਕੌਮੀ ਖੇਡ ਦਿਵਸ ਦੀ ਵਧਾਈ ਦਿੱਤੀ।

ਖੇਡ ਦਿਵਸ ਮੌਕੇ ਹੁਸ਼ਿਆਰਪੁਰ ਚ ਬੱਚਿਆਂ ਨਾਲ ਹਾਕੀ ਖੇਡਦੇ ਨਜ਼ਰ ਆਏ ਵਿਧਾਇਕ ਜਿੰਪਾ, ਮੇਜਰ ਧਿਆਨ ਚੰਦ ਨੂੰ ਦਿੱਤੀ ਸ਼ਰਧਾਂਜਲੀ

ਕੌਮੀ ਖੇਡ ਦਿਵਸ ਦੇ ਮੌਕੇ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅੱਜ ਰੇਲਵੇ ਮੰਡੀ ਮੈਦਾਨ ਵਿੱਚ ਬੱਚਿਆਂ ਨਾਲ ਬੜੇ ਉਤਸਾਹ ਨਾਲ ਹਾਕੀ ਖੇਡ ਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੇਸ਼ ਵਾਸੀਆਂ, ਪੰਜਾਬੀਆਂ ਸਮੇਤ ਹੁਸ਼ਿਆਰਪੁਰ ਵਾਸੀਆਂ ਨੂੰ ਕੌਮੀ ਖੇਡ ਦਿਵਸ ਦੀ ਵਧਾਈ ਦਿੱਤੀ।

ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਕੀਤਾ ਯਾਦ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ 29 ਅਗਸਤ ਨੂੰ ਪੂਰਾ ਦੇਸ਼ ਰਲ-ਮਿਲ ਕੇ ਖੇਡ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਮੇਜਰ ਧਿਆਨ ਚੰਦ ਜੀ ਹਾਕੀ ਦੇ ਅਜਿਹੇ ਮਹਾਨ ਜਾਦੂਗਰ ਸਨ ਕਿ ਜਦੋਂ ਗੇਂਦ ਉਨ੍ਹਾਂ ਦੀ ਹਾਕੀ ਸਟਿਕ ਨਾਲ ਲੱਗ ਜਾਂਦੀ ਸੀ ਤਾਂ ਵਿਰੋਧੀ ਟੀਮ ਦੇ ਖਿਡਾਰੀ ਲਈ ਗੇਂਦ ਖੋਹਣਾ ਅਸੰਭਵ ਹੋ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੇਜਰ ਧਿਆਨ ਚੰਦ ਦੀ ਵਿਰਾਸਤ ਨੌਜਵਾਨ ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗੀ।

ਛੋਟੀ ਉਮਰ ਦੇ ਬੱਚਿਆਂ ਨੂੰ ਹਾਕੀ ਸਿਖਾਉਣ ਦੇ ਜਜ਼ਬੇ ਨੂੰ ਸਲਾਹਿਆ

ਵਿਧਾਇਕ ਜਿੰਪਾ ਨੇ ਹੁਸ਼ਿਆਰਪੁਰ ਵਿੱਚ ਹਾਕੀ ਨਰਸਰੀ ਚਲਾ ਰਹੇ ਰਣਜੀਤ ਰਾਣਾ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਖੇਡ ਮੈਦਾਨ ਵਿੱਚ 6-7 ਸਾਲ ਤੱਕ ਦੇ ਛੋਟੇ ਬੱਚਿਆਂ ਨੂੰ ਹਾਕੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦਾ ਕੱਦ ਹਾਕੀ ਸਟਿਕ ਜਿੰਨਾ ਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਅਤੇ ਨਰਸਰੀਆਂ ਤਿਆਰ ਕਰਨ ਲਈ ਅਥਾਹ ਪਿਆਰ, ਜਨੂੰਨ ਅਤੇ ਸਮਰਪਣ ਦੀ ਲੋੜ ਹੁੰਦੀ ਹੈ, ਜੋ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਸਹਿਯੋਗੀਆਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਬਿਨਾਂ ਟੀਮ ਵਰਕ ਅਤੇ ਸਹਿਯੋਗ ਦੇ ਅਜਿਹੇ ਵੱਡੇ ਉਪਰਾਲੇ ਸੰਭਵ ਨਹੀਂ ਹੁੰਦੇ।

ਖੇਡਾਂ ਨਾਲ ਜੁੜਨ ਅਤੇ ਨੌਜਵਾਨੀ ਨੂੰ ਸੇਧ ਦੇਣ ਦੀ ਕੀਤੀ ਅਪੀਲ

ਇਸ ਮੌਕੇ ਉਨ੍ਹਾਂ ਦੇ ਨਾਲ ਬਾਡੀ ਬਿਲਡਰ ਤੇ ਵਿਧਾਨ ਸਭਾ ਚੇਅਰਮੈਨ ਅਵਤਾਰ ਭਾਜੀ, ਕੌਂਸਲਰ ਹੁੰਦਲ ਸਾਹਿਬ ਅਤੇ ਖੇਡ ਪ੍ਰੇਮੀ ਲਾਡੀ ਭਾਜੀ ਸਮੇਤ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਵਿਧਾਇਕ ਜਿੰਪਾ ਨੇ ਸਾਰੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਭਾਵੇਂ ਕੋਈ ਵੀ ਖੇਡ ਹੋਵੇ ਚਾਹੇ ਹਾਕੀ ਹੋਵੇ ਜਾਂ ਕੋਈ ਹੋਰ ਖੇਡ ਹਰ ਵਿਅਕਤੀ ਨੂੰ ਆਪਣੀ ਪਸੰਦ ਦੀ ਖੇਡ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਅੱਗੇ ਆ ਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

Loading...
Unable to load recommendations.
Follow Us
Related Stories
ਕੁਰਾਲੀ ‘ਚ ਭੈਣ ਦੇ ਪ੍ਰੇਮੀ ਦੀ ਮਾਂ ਦਾ ਕੀਤਾ ਕਤਲ, ਘਰ ਵੜ ਕੇ ਚਾਕੂਆਂ ਨਾਲ ਕੀਤਾ ਹਮਲਾ; ਪਿਓ ਗੰਭੀਰ ਜ਼ਖ਼ਮੀ
ਨੇਪਾਲ ਹੜ੍ਹ ‘ਚ ਤਰਨਤਾਰਨ ਦਾ ਨੌਜਵਾਨ 2 ਰਿਸ਼ਤੇਦਾਰਾਂ ਸਮੇਤ ਲਾਪਤਾ; ਪਰਿਵਾਰ ਨੇ ਸਰਕਾਰ ਤੋਂ ਮੰਗੀ ਮਦਦ
ਉੱਤਰਾਖੰਡ ਮੰਚ ਸ਼ੁੱਧੀਕਰਨ ਮਾਮਲੇ ‘ਚ ਭੜਕੀ ਕਾਂਗਰਸ, ਅੰਮ੍ਰਿਤਸਰ ਪੁਲਿਸ ਕੋਲ ਪਹੁੰਚੇ ਰਾਜ ਕੁਮਾਰ ਵੇਰਕਾ; FIR ਦਰਜ ਕਰਨ ਦੀ ਮੰਗ
ਔੜ ਐਂਟੀ ਡਰੱਗ ਕਮੇਟੀ ਮਾਮਲਾ: ਨਾਮਜ਼ਦ ਨੌਜਵਾਨ ਦੇ ਪਿਤਾ ਦੀ ਮੌਤ ਤੋਂ ਬਾਅਦ ਲਾਸ਼ ਸੜਕ ‘ਤੇ ਰੱਖ ਲਗਾਇਆ ਜਾਮ
ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ, ਰਾਜਾ ਵੜਿੰਗ ਬੋਲੇ- ਟੀਮ ਨੇ ਦਿੱਤੀ ਮਨਜ਼ੂਰੀ; ਜਲਦ ਜਾਰੀ ਹੋਵੇਗਾ ਸ਼ਡਿਊਲ
ਅੰਮ੍ਰਿਤਸਰ ‘ਚ ਵਿਧਾਇਕ ਡਾ. ਨਿੱਝਰ ਨੇ ਕੀਤਾ ਨਵੀਂ ਡਿਸਟ੍ਰਿਕਟ ਲਾਇਬ੍ਰੇਰੀ ਦਾ ਉਦਘਾਟਨ, ਪ੍ਰੀਖਿਆਵਾਂ ਦੀ ਤਿਆਰੀ ‘ਚ ਮਿਲੇਗੀ ਮਦਦ