ਹੁਸ਼ਿਆਰਪੁਰ ਨੂੰ ਮਿਲਿਆ ਪੰਜਾਬ ਦਾ ਪਹਿਲਾ ਈਟ ਰਾਈਟ ਫਰੂਟ ਐਂਡ ਵੈਜੀਟੇਬਲ ਮਾਰਕੀਟ ਦਾ ਸਰਟੀਫਿਕੇਟ
Hoshiarpur News :ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਫਲ ਅਤੇ ਸਬਜ਼ੀ ਮੰਡੀ ਵਿਖੇ ਫਲਾਂ ਅਤੇ ਸਬਜ਼ੀਆਂ ਦਾ ਵਪਾਰ ਕਰਨ ਵਾਲੇ ਵਿਕਰੇਤਾਵਾਂ ਨੂੰ ਇਹ ਸਰਟੀਫਿਕੇਟ ਸੌਂਪੇ
ਹੁਸ਼ਿਆਰਪੁਰ ਨਿਊਜ : ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ, ਪੰਜਾਬ, ਡਾ.ਅਭਿਨਵ ਤ੍ਰਿਖਾ ਅਤੇ ਐਫਐਸਐਸਏਆਈ ਦੇ ਦਿਸ਼ਾ-ਨਿਰਦੇਸ਼ਾਂ ਤੇ ਹੁਸ਼ਿਆਰਪੁਰ ਦੇ ਮਾਤਾ ਚਿੰਤਪੁਰਨੀ ਚੌਕ ਨੇੜੇ ਸਥਿਤ ਭੰਗੀ ਚੋਕ ਵਿਖੇ ਸਥਿਤ ਫਲ ਅਤੇ ਸਬਜ਼ੀ ਮੰਡੀ ਨੂੰ ਪੰਜਾਬ ਦੀ ਪਹਿਲੀ ਈਟ ਰਾਈਟ ਫਰੂਟ ਐਂਡ ਵੈਜੀਟੇਬਲ ਮਾਰਕੀਟ (Eat Right Fruits & Vegetables)ਦਾ ਸਰਟੀਫਿਕੇਟ ਪ੍ਰਾਪਤ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਕਾਰੋਬਾਰੀਆਂ ਨੂੰ ਦਿੱਤੀ ਵਧਾਈ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਪ੍ਰਾਪਤੀ ਲਈ ਜ਼ਿਲ੍ਹਾ ਸਿਹਤ ਅਫ਼ਸਰ ਅਤੇ ਫਲ ਅਤੇ ਸਬਜ਼ੀ ਮੰਡੀ ਦੇ ਕਾਰੋਬਾਰੀਆਂ ਨੂੰ ਵਧਾਈ ਦਿੱਤੀ ਅਤੇ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਟੀਫਿਕੇਟ ਦੇ ਮਾਪਦੰਡਾਂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਲੋਕਾਂ ਨੂੰ ਸਾਫ਼-ਸੁਥਰੇ ਫਲ ਅਤੇ ਸਬਜ਼ੀਆਂ ਦੀ ਵਿਕਰੀ ਕਰਨ ਤਾਂ ਜੋ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ ।
ਸਰਟੀਫਿਕੇਸ਼ਨ ਸਰਵਿਸਿਸ ਪ੍ਰਾਈਵੇਟ ਲਿਮਟਿਡ ਫਰਮ ਹੋਈ ਸੀ ਅਧਿਕਾਰਤ
ਜ਼ਿਲ੍ਹਾ ਸਿਹਤ ਅਫ਼ਸਰ ਡਾ: ਲਖਬੀਰ ਸਿੰਘ ਨੇ ਦੱਸਿਆ ਕਿ ਈਟ ਰਾਈਟ ਫਰੂਟ ਐਂਡ ਵੈਜੀਟੇਬਲ ਮਾਰਕੀਟ ਮੰਡੀ ਨੂੰ ਪ੍ਰਮਾਣਿਤ ਕਰਨ ਲਈ ਐਮਐਸ. ਸਰਟੀਫਿਕੇਸ਼ਨ ਸਰਵਿਸਿਸ ਪ੍ਰਾਈਵੇਟ ਲਿਮਟਿਡ ਫਰਮ ਨੂੰ ਅਧਿਕਾਰਤ ਕੀਤਾ ਗਿਆ ਸੀ, ਜਿਸਦੇ ਆਡੀਟਰ ਵਲੋਂ ਫਲ ਅਤੇ ਸਬਜ਼ੀ ਮੰਡੀ ਦਾ ਦੋ ਵਾਰ ਆਡਿਟ ਕਰਨ, ਐਫਐਸਐਸਏਆਈ. ਵਲੋਂ ਨਿਰਧਾਰਿਤ ਮਾਪਦੰਡ ਪੂਰੇ ਕਰਨ ਤੋਂ ਬਾਅਦ ਇਹ ਸਰਟੀਫਿਕੇਟ ਇਸ ਮਾਰਕੀਟ ਨੂੰ 2 ਸਾਲ ਲਈ ਜਾਰੀ ਕੀਤਾ ਗਿਆ, ਜਿਸ ਵਿੱਚ ਸਾਰੇ ਵਿਕਰੇਤਾਵਾਂ ਦੀ ਫੂਡ ਸੇਫਟੀ ਐਕਟ ਤਹਿਤ ਰਜਿਸਟਰੇਸ਼ਨ, ਟੇ੍ਰੇਨਿੰਗ, ਮੈਡੀਕਲ ਸਰਟੀਫਿਕੇਟ ਆਦਿ ਜਿਹੇ ਮਾਪਦੰਡਾਂ ਦੀ ਜਾਂਚ ਕੀਤੀ ਗਈ।
ਕਾਰੋਬਾਰੀਆਂ ਨੂੰ ਸਾਫ ਸਫਾਈ ਦੀ ਸਲਾਹ
ਉਨ੍ਹਾਂ ਦੱਸਿਆ ਕਿ ਸਰਕਾਰੀ ਮਾਨਤਾ ਪ੍ਰਾਪਤ ਫਰਮ ਸਾਰਥਕ ਯੁਵਾ ਚੇਤਨਾ ਸੰਗਠਨ ਵੱਲੋਂ ਮੰਡੀ ਦੇ ਸਾਰੇ ਵਿਕਰੇਤਾਵਾਂ ਨੂੰ ਨਿੱਜੀ ਅਤੇ ਆਪਣੀਆਂ ਦੁਕਾਨਾਂ ਦੀ ਸਫ਼ਾਈ ਸਬੰਧੀ ਟਰੇਨਿੰਗ ਸਰਕਾਰ ਵਲੋਂ ਮਾਨਤਾ ਪ੍ਰਾਪਤ ਫਰਮ ਸਾਰਥਕ ਯੁਵਾ ਚੇਤਨਾ ਸੰਗਠਨ ਵਲੋਂ ਦਿੱਤੀ ਗਈ ਅਤੇ ਵਿਕਰੇਤਾਵਾਂ ਨੂੰ ਸਾਫ਼-ਸੁਥਰਾ ਸਾਮਾਨ ਵੇਚਣ ਲਈ ਕਿਹਾ ਗਿਆ ਅਤੇ ਫ਼ਲ-ਸਬਜ਼ੀਆਂ ਨੂੰ ਸਾਫ਼ ਪਾਣੀ ਨਾਲ ਧੋਣ ਬਾਰੇ ਦੱਸਿਆ ਗਿਆ ਹੈ। ਇਸ ਮੌਕੇ ਫੂਡ ਸੇਫਟੀ ਟੀਮ ਵੱਲੋਂ ਰਮਨ ਵਿਰਦੀ, ਸੰਦੀਪ ਕੁਮਾਰ ਅਤੇ ਫਲ-ਸਬਜ਼ੀ ਵਿਕਰੇਤਾ ਤਰਸੇਮ ਲਾਲ, ਪਾਰਸ ਨਾਥ ਰਾਏ, ਧਰਮਵੀਰ, ਰਾਕੇਸ਼ ਕੁਮਾਰ, ਨਿਤਿਸ਼ ਆਦਿ ਹਾਜ਼ਰ ਸਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ