ਹੁਸ਼ਿਆਰਪੁਰ: ਗਰਮੀ ਤੋਂ ਰਾਹਤ ਪਈ ਮਹਿੰਗੀ, ਨਹਿਰ ‘ਚ ਨਹਾਉਂਦੇ ਸਮੇਂ 2 ਦੋਸਤਾਂ ਦੀ ਮੌਤ; 2 ਨੂੰ ਲੋਕਾਂ ਨੇ ਬਚਾਇਆ
ਡੁੱਬਣ ਕਾਰਨ ਵਾਲੇ ਨੌਜਵਾਨਾਂ ਦੀ ਪਛਾਣ 21 ਸਾਲਾ ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਟਾਂਡਾ ਤੇ 21 ਸਾਲਾ ਪ੍ਰਭਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਹਰਸੀ ਪਿੰਡ ਥਾਣਾ ਟਾਂਡਾ ਦੇ ਰੂਪ 'ਚ ਹੋਈ ਹੈ। ਜਦਕਿ ਉਨ੍ਹਾਂ ਦੇ ਦੋ ਸਾਥੀ ਦੀਪਕ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਟਾਂਡਾ ਥਾਣਾ ਟਾਂਡਾ ਤੇ ਸੰਤੋਸ਼ ਕੁਮਾਰ ਪੁੱਤਰ ਅਰਜਨ ਕੁਮਾਰ ਵਾਸੀ ਟਾਂਡਾ ਦਾ ਬਚਾਅ ਹੋ ਗਿਆ।
ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ‘ਚ ਨਹਾਉਣ ਲਈ ਗਏ ਨੌਜਵਾਨਾਂ ਨੂੰ ਇਹ ਰਾਹਤ ਮਹਿੰਗੀ ਪੈ ਗਈ। ਹੁਸ਼ਿਆਰਪੁਰ ਦੇ ਪਿੰਡ ਗੱਜਾ ਗਿੱਲਾਂ ਨਹਿਰ ‘ਚ ਨਹਾਉਂਦੇ ਸਮੇਂ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਦੋ ਦੋਸਤਾਂ ਨੂੰ ਲੋਕਾਂ ਨੂੰ ਕਿਸੇ ਤਰੀਕੇ ਨਾਲ ਬਚਾ ਲਿਆ।
ਡੁੱਬਣ ਕਾਰਨ ਵਾਲੇ ਨੌਜਵਾਨਾਂ ਦੀ ਪਛਾਣ 21 ਸਾਲਾ ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਟਾਂਡਾ ਤੇ 21 ਸਾਲਾ ਪ੍ਰਭਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਹਰਸੀ ਪਿੰਡ ਥਾਣਾ ਟਾਂਡਾ ਦੇ ਰੂਪ ‘ਚ ਹੋਈ ਹੈ। ਜਦਕਿ ਉਨ੍ਹਾਂ ਦੇ ਦੋ ਸਾਥੀ ਦੀਪਕ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਟਾਂਡਾ ਥਾਣਾ ਟਾਂਡਾ ਤੇ ਸੰਤੋਸ਼ ਕੁਮਾਰ ਪੁੱਤਰ ਅਰਜਨ ਕੁਮਾਰ ਵਾਸੀ ਟਾਂਡਾ ਦਾ ਬਚਾਅ ਹੋ ਗਿਆ।
ਇਹ ਵੀ ਪੜ੍ਹੋ
ਭੂੰਗਾ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।
Follow Us
