ਹਿਮਾਚਲ ਪ੍ਰਦੇਸ਼ ‘ਚ ਫਟਿਆ ਬੱਦਲ, ਸਤਲੁਜ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪੰਜਾਬ ‘ਚ ਅਲਰਟ, ਚੰਡੀਗੜ੍ਹ-ਮਨਾਲੀ ਫੋਰਲੇਨ ਬੰਦ

Updated On: 

05 Aug 2025 12:43 PM IST

ਮੰਡੀ 'ਚ 24 ਘੰਟਿਆਂ ਦੌਰਾਨ 151 ਮਿਮੀ ਬਾਰਿਸ਼ ਦਰਜ ਕੀਤੀ ਗਈ। ਇਸ ਨਾਲ ਨਹਿਰਾਂ ਦੇ ਨਾਲਿਆਂ 'ਚ ਪਾਣੀ ਦਾ ਪੱਧਰ ਹੱਦ ਤੋਂ ਵੱਧ ਗਿਆ ਹੈ ਤੇ ਨੇੜਲੇ ਇਲਾਕਿਆਂ 'ਚ ਵੜ੍ਹ ਗਿਆ ਹੈ। ਕਈ ਇਲਾਕਿਆਂ 'ਚ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਚੰਡੀਗੜ੍ਹ-ਮਨਾਲੀ ਫੋਰਲੇਨ, ਮੰਡੀ ਦੇ 4 ਮੀਲ, 9 ਮੀਲ ਤੇ ਕੈਂਚੀਮੋਡ ਬੰਦ ਪਿਆ ਹੈ।

ਹਿਮਾਚਲ ਪ੍ਰਦੇਸ਼ ਚ ਫਟਿਆ ਬੱਦਲ, ਸਤਲੁਜ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪੰਜਾਬ ਚ ਅਲਰਟ, ਚੰਡੀਗੜ੍ਹ-ਮਨਾਲੀ ਫੋਰਲੇਨ ਬੰਦ

ਹਿਮਾਚਲ ਪ੍ਰਦੇਸ਼ 'ਚ ਬੀਤੇ ਦਿਨਾਂ 'ਚ ਤਬਾਹੀ ਦੀ ਤਸਵੀਰ

Follow Us On

ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਮੰਡੀ ਦੇ ਚਚਯੋਟ ਤੇ ਕਟਵਾਨੀ ਨਾਲੇ ‘ਚ ਸਵੇਰੇ ਬੱਦਲ ਫਟਣ ਨਾਲ ਇੱਕ ਮਕਾਨ ਢਹਿ ਗਿਆ। ਪਰਿਵਾਰ ਦੇ ਲੋਕਾਂ ਨੇ ਕਿਸੇ ਤਰ੍ਹਾ ਜਾਨ ਬਚਾਈ। ਮੰਡੀ ‘ਚ 24 ਘੰਟਿਆਂ ਦੌਰਾਨ 151 ਮਿਮੀ ਬਾਰਿਸ਼ ਦਰਜ ਕੀਤੀ ਗਈ। ਇਸ ਨਾਲ ਨਹਿਰਾਂ ਦੇ ਨਾਲਿਆਂ ‘ਚ ਪਾਣੀ ਦਾ ਪੱਧਰ ਹੱਦ ਤੋਂ ਵੱਧ ਗਿਆ ਹੈ ਤੇ ਨੇੜਲੇ ਇਲਾਕਿਆਂ ‘ਚ ਵੜ੍ਹ ਗਿਆ ਹੈ। ਕਈ ਇਲਾਕਿਆਂ ‘ਚ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਚੰਡੀਗੜ੍ਹ-ਮਨਾਲੀ ਫੋਰਲੇਨ, ਮੰਡੀ ਦੇ 4 ਮੀਲ, 9 ਮੀਲ ਤੇ ਕੈਂਚੀਮੋਡ ਬੰਦ ਪਿਆ ਹੈ।

ਕੋਲ-ਡੈਮ ਤੋਂ ਪਾਣੀ ਛੱਡਿਆ ਗਿਆ

ਇਸ ਵਿਚਕਾਰ ਕੋਲ-ਡੈਮ ਪ੍ਰਸ਼ਾਸਨ ਨੇ ਪਾਣੀ ਦਾ ਇਨਫਲੋ (ਪਾਣੀ ਆਉਣ ਦਾ ਪੱਧਰ) ਦੇਖਦੇ ਹੋਏ ਸਵੇਰੇ ਪਾਣੀ ਛੱਡਿਆ ਹੈ। ਪਾਣੀ ਛੱਡਣ ਤੋਂ ਬਾਅਦ ਸਤਲੁਜ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਵੱਧ ਗਿਆਹੈ। ਇਸ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਵੀ ਅਲਰਟ ਰਹਿਣ ਲਈ ਦੀ ਸਲਾਹ ਦਿੱਤੀ ਗਈ ਹੈ।

ਪੰਡੋਹ ਡੈਮ ਤੋਂ ਛੱਡਿਆ ਜਾਵੇਗਾ ਪਾਣੀ, ਪੰਜਾਬ ‘ਚ ਅਲਰਟ

ਕੋਲ-ਡੈਮ ਤੋਂ ਬਾਅਦ ਕੁੱਝ ਦੇਰ ‘ਚ ਬਿਆਸ ਦਰਿਆ ‘ਤੇ ਬਣੇ ਪੰਡੋਹ ਡੈਮ ਤੋਂ ਵੀ ਪਾਣੀ ਛੱਡੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ਼ ਹਿਮਾਚਲ ਦੇ ਊਨਾ, ਬਿਲਾਸਪੁਰ ਤੇ ਕਾਂਗੜਾ ਦੇ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਦੀ ਚੇਤਾਵਨੀ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹ। ਹਮੀਰਪੁਰ, ਮੰਡੀ ਤੇ ਸਿਰਮੌਰ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਹਿਮਾਚਲ ਪ੍ਰਦੇਸ਼ ‘ਚ 8 ਅਗਸਤ ਤੱਕ ਭਾਰੀ ਭਾਰਿਸ਼ ਦਾ ਅਲਰਟ ਹੈ। ਥੋੜ੍ਹੀ ਰਾਹਤ ਦੀ ਗੱਲ ਹੈ ਕਿ ਅੱਜ ਦੇ ਮੁਕਾਬਲੇ ਕੱਲ੍ਹ ਮੌਨਸੂਨ ਥੋੜ੍ਹਾ ਕਮਜ਼ੋਰ ਪਵੇਗਾ। ਇਸ ਦੇ ਬਾਵਜੂਦ ਵੱਖ-ਵੱਖ ਇਲਾਕਿਆਂ ‘ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਪੰਜਾਬ ‘ਚ ਵੀ ਦੋ ਦਿਨ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ‘ਚ ਬਾਰਿਸ਼ ਦਾ ਯੈਲੋ ਅਲਰਟ ਹੈ।