Weather Alert: ਪੰਜਾਬ ਅਤੇ ਹਰਿਆਣਾ ਸਣੇ 9 ਸੂਬਿਆਂ ਵਿੱਚ ਤੇਜ਼ ਹਨੇਰੀ ਨਾਲ ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ

abhishek-thakur
Published: 

31 May 2023 08:09 AM

ਪੰਜਾਬ ਵਿੱਚ ਮੰਗਲਵਾਰ ਨੂੰ ਦਿਨ ਭਰ ਬੱਦਲ ਛਾਏ ਰਹੇ ਅਤੇ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ। ਪੰਜਾਬ ਅਤੇ ਹਰਿਆਣਾ ਸਣੇ 9 ਸੂਬਿਆਂ ਵਿੱਚ ਤੇਜ਼ ਹਨੇਰੀ ਨਾਲ ਪਿਆ ਮੀਂਹ ਜਿਸ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ।

Weather Alert: ਪੰਜਾਬ ਅਤੇ ਹਰਿਆਣਾ ਸਣੇ 9 ਸੂਬਿਆਂ ਵਿੱਚ ਤੇਜ਼ ਹਨੇਰੀ ਨਾਲ ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ

FILE PHOTO

Follow Us On
Weather Update: ਮੀਂਹ ਤੋਂ ਬਾਅਦ ਬੀਤੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਸਣੇ 9 ਸੂਬਿਆਂ ਵਿੱਚ ਤੇਜ਼ ਹਨੇਰੀ ਨਾਲ ਪਿਆ ਮੀਂਹ ਜਿਸ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ (Meteorological Department) ਵੱਲੋਂ ਦੋ ਦਿਨ ਤੱਕ ਬਰਸਾਤ, ਹਨੇਰੀ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਹੋਰ ਬਰਸਾਤ ਹੁੰਦੀ ਹੈ ਤਾਂ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਕਈ ਥਾਵਾਂ ਤੇ ਬੱਦਲਵਾਈ ਤੇ ਮੀਂਹ, ਅਲਰਟ ਜਾਰੀ

ਪਿਛਲੇ 11 ਦਿਨਾਂ ਤੋਂ ਦੂਰ-ਦੁਰਾਡੇ ਟਾਪੂਆਂ ‘ਤੇ ਰੁਕਣ ਤੋਂ ਬਾਅਦ ਮਾਨਸੂਨ ਬੰਗਾਲ ਦੀ ਖਾੜੀ ‘ਚ ਅੱਗੇ ਵਧਿਆ ਹੈ। ਪੰਜਾਬ ਅਤੇ ਹਰਿਆਣਾ ਸਮੇਤ 9 ਸੂਬਿਆਂ ਵਿੱਚ ਮੰਗਲਵਾਰ ਨੂੰ ਹਨੇਰੀ ਦੇ ਨਾਲ ਮੀਂਹ ਪਿਆ। ਪੰਜਾਬ ਵਿੱਚ ਮੰਗਲਵਾਰ ਨੂੰ ਦਿਨ ਭਰ ਬੱਦਲ ਛਾਏ ਰਹੇ ਅਤੇ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ। ਫਤਿਹਗੜ੍ਹ ਸਾਹਿਬ ‘ਚ 24 ਘੰਟਿਆਂ ‘ਚ 61.5 ਮਿਲੀਮੀਟਰ ਮੀਂਹ ਪਿਆ, ਜਦਕਿ ਚੰਡੀਗੜ੍ਹ ‘ਚ 36.5 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਪੱਛਮੀ ਬੰਗਾਲ ਦੀ ਖਾੜੀ ‘ਚ ਮਾਨਸੂਨ ਅੱਗੇ ਵਧਿਆ ਹੈ। ਅਗਲੇ 2-3 ਦਿਨਾਂ ਵਿੱਚ ਇਸ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।

ਮਈ ‘ਚ ਹਿਮਾਚਲ ‘ਚ 14 ਸਾਲਾਂ ਬਾਅਦ ਇੰਨੀ ਠੰਢ

ਹਿਮਾਚਲ ‘ਚ ਔਰੇਂਜ ਅਲਰਟ (Orange Alert) ਦੇ ਵਿਚਕਾਰ ਸੋਮਵਾਰ ਰਾਤ ਕੁੰਜਮ ਦੱਰੇ ਅਤੇ ਰੋਹਤਾਂਗ ਦੀਆਂ ਉੱਚੀਆਂ ਚੋਟੀਆਂ ‘ਤੇ ਹਲਕੀ ਬਰਫਬਾਰੀ ਅਤੇ ਹੋਰ ਖੇਤਰਾਂ ‘ਚ ਭਾਰੀ ਬਾਰਿਸ਼ ਹੋਈ। ਇਸ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। 24 ਘੰਟਿਆਂ ਦੌਰਾਨ, ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 5.6° ਘੱਟ ਅਤੇ 9.9° ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸਾਲ 2009 ਵਿੱਚ 30 ਮਈ ਨੂੰ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ