ਹਰਿਆਣਾ-ਪੰਜਾਬ ਸ਼ੰਭੂ ਸਰਹੱਦ ‘ਤੇ ਲੱਗੀ ਅੱਗ, ਕਿਸਾਨਾਂ ਦੇ ਟਰੈਕਟਰ-ਟਰਾਲੀ ਸਮੇਤ 4 ਟੈਂਟ ਸੜੇ

Published: 

11 Apr 2024 21:03 PM IST

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਹੈ ਕਿ ਹੁਸ਼ਿਆਰਪੁਰ ਦੀ ਕਿਸਾਨ ਜਥੇਬੰਦੀ ਦੀ ਟਰੈਕਟਰ-ਟਰਾਲੀ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਨੇ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ। ਹਾਲੇ ਤੱਕ ਇਹ ਪਤਾ ਲੱਗਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਪਰ ਟਰੈਕਟਰ- ਟਰਾਲੀ ਸਮੇਤ 4 ਟੈਂਟ ਸੜ ਗਏ ਹਨ।

ਹਰਿਆਣਾ-ਪੰਜਾਬ ਸ਼ੰਭੂ ਸਰਹੱਦ ਤੇ ਲੱਗੀ ਅੱਗ, ਕਿਸਾਨਾਂ ਦੇ ਟਰੈਕਟਰ-ਟਰਾਲੀ ਸਮੇਤ 4 ਟੈਂਟ ਸੜੇ

ਸ਼ੰਭੂ ਸਰਹੱਦ 'ਤੇ ਲੱਗੀ ਅੱਗ

Follow Us On

ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ‘ਤੇ 13 ਫਰਵਰੀ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਡਟੇ ਹੋਏ ਹਨ। ਜਿੱਥੇ ਕਿਸਾਨਾਂ ਦੇ ਟੈਂਟਾਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਅੱਗ ‘ਤੇ ਕਾਬੂ ਪਾਉਣ ਲਈ ਕਿਸਾਨਾਂ ਵੱਲੋਂ ਪਾਣੀ ਦੀਆਂ ਬਾਲਟਿਆਂ ਨਾਲ ਪਾਣੀ ਸੁੱਟੀਆ ਗਿਆ। ਇਹ ਅੱਗ ਏਨ੍ਹੀ ਭਿਆਨਕ ਸੀ ਕੀ ਟ੍ਰੈਕਟਰ- ਟਰਾਲੀ ਸਣੇ 4 ਟੈਂਟ ਮੌਕੇ ‘ਤੇ ਹੀ ਸੜ ਕੇ ਸੁਆਹ ਹੋ ਗਏ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਹੈ ਕਿ ਹੁਸ਼ਿਆਰਪੁਰ ਦੀ ਕਿਸਾਨ ਜਥੇਬੰਦੀ ਦੀ ਟਰੈਕਟਰ-ਟਰਾਲੀ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਨੇ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ। ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਹਾਲੇ ਤੱਕ ਇਹ ਪਤਾ ਲੱਗਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਪਰ ਟਰੈਕਟਰ- ਟਰਾਲੀ ਸਮੇਤ 4 ਟੈਂਟ ਸੜ ਗਏ ਹਨ।

ਕਿਸਾਨਾਂ ਨੇ ਅੱਗ ਬੁਝਾਉਣ ਲਈ ਸੁੱਟਿਆ ਪਾਣੀ

ਇਸ ਅੱਗ ਬਾਰੇ ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਾ ਸਾਰੇ ਇਕਜੁੱਟ ਹੋ ਗਏ। ਕਿਸਾਨਾਂ ਨੂੰ ਪਾਣੀ ਨਾਲ ਅੱਗ ਬੁਝਾਉਂਦਿਆਂ ਵੇਖਿਆ ਗਿਆ। ਇਥੇ ਦੱਸ ਦਈਏ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਲ ‘ਤੇ ਕਾਫੀ ਦੇਰੀ ਨਾਲ ਪਹੁੰਚੀਆਂ। ਕਿਸਾਨਾਂ ਵੱਲੋਂ ਇਸ ਤੋ ਰੋਸ ਜਤਾਇਆ ਗਿਆ।

17 ਅਪ੍ਰੈਲ ਨੂੰ ਰੇਲ ਗੱਡੀਆਂ ਰੋਕਣ ਦਾ ਐਲਾਨ

ਦੱਸ ਦਈਏ ਕਿ ਕਿਸਾਨ ਅੰਦੋਲਨ 2 ਦੀ ਸ਼ੁਰੂਆਤ 13 ਫਰਵਰੀ ਤੋਂ ਹੋਈ ਸੀ। ਸ਼ੰਭੂ ਬਾਰਡਰ ‘ਤੇ 13, 14 ਅਤੇ 21 ਫਰਵਰੀ ਨੂੰ ਦਿੱਲੀ ਕੂਚ ਦੌਰਾਨ ਝੜਪਾਂ ਹੋਈਆਂ ਸਨ। ਜਿਸ ਵਿੱਚ ਕਈ ਪੁਲਿਸ ਮੁਲਾਜ਼ਮਾਂ ਸਮੇਤ ਸੈਂਕੜੇ ਕਿਸਾਨ ਜ਼ਖ਼ਮੀ ਹੋ ਗਏ। ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕਿਸਾਨ ਡਟੇ ਹੋਏ ਹਨ। ਕੇਂਦਰ ਅਤੇ ਕਿਸਾਨਾਂ ਵਿਚਾਲੇ 4 ਗੇੜ ਦੀਆਂ ਬੈਠਕਾਂ ਵਿੱਚ ਸਹਿਮਤੀ ਨਹੀਂ ਬਣੀ ਸੀ। ਕਿਸਾਨ ਘੱਟੋ- ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਕਈ ਹੋਰ ਮੰਗਾਂ ‘ਤੇ ਅੜੇ ਹੋਏ ਹਨ। ਕਿਸਾਨਾਂ ਵੱਲੋਂ 17 ਅਪ੍ਰੈਲ ਨੂੰ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਚ ਸ਼ਾਮਲ ਸ਼ਰਾਰਤੀ ਅਨਸਰਾਂ ਤੇ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਚ ਖੱਟਰ ਸਰਕਾਰ, ਵੀਜ਼ੇ ਤੇ ਪਾਸਪੋਰਟ ਕੀਤੇ ਜਾਣਗੇ ਰੱਦ