Jalandhar Bypoll: AAP ਵੱਲੋਂ ਹਰਪਾਲ ਚੀਮਾ ਨੂੰ ਸੌਂਪੀ ਗਈ ਜਲੰਧਰ ਲੋਕ ਸਭਾ ਜਿਮਨੀ ਚੋਣ ਦੀ ਜਿੰਮੇਦਾਰੀ

Updated On: 

07 Apr 2023 18:20 PM IST

Punjab Politics: ਜਲੰਧਰ ਲੋਕ ਸਭਾ ਜਿਮਣੀ ਚੋਣ ਲਈ ਆਪ ਵੱਲੋਂ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਕਾਂਗਰਸ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ।

Jalandhar Bypoll: AAP ਵੱਲੋਂ ਹਰਪਾਲ ਚੀਮਾ ਨੂੰ ਸੌਂਪੀ ਗਈ ਜਲੰਧਰ ਲੋਕ ਸਭਾ ਜਿਮਨੀ ਚੋਣ ਦੀ ਜਿੰਮੇਦਾਰੀ

ਪੰਜਾਬ ਵਿਧਾਨ ਸਭਾ

Follow Us On
ਜਲੰਧਰ ਨਿਊਜ: ਜੰਲਧਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰੀਟ ਦੀ ਸਰਕਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਿੰਮੇਦਾਰੀ ਸੌਂਪੀ ਹੈ। ਮੁੱਖ ਮੰਤਰੀ ਨੇ ਪਾਰਟੀ ਵੱਲੋਂ ਜਾਰੀ ਕੀਤਾ ਹੋਇਆ ਪੱਤਰ ਜਾਰੀ ਕਰਕੇ ਚੀਮਾ ਨੂੰ ਵਧਾਈ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਚੀਮਾ ਕੋਲੋਂ ਉਮੀਦ ਵੀ ਜਤਾਈ ਹੈ ਕਿ ਉਹ ਪੂਰੀ ਤਨਦੇਹੀ ਨਾਲ ਇਸ ਚੋਣ ਨੂੰ ਨੇਪਰੇ ਚਾੜ੍ਹਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਕੱਰਵਾਰ ਨੂੰ ਟਵੀਟ ਕੀਤਾ, ‘ਮਾਣਯੋਗ ਵਿੱਤ ਮੰਤਰੀ ਪੰਜਾਬ ਸਰਕਾਰ ਸੀੑ ਹਰਪਾਲ ਚੀਮਾ ਜੀ ਨੂੰ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ..ਬਹੁਤ ਬਹੁਤ ਮੁਬਾਰਕਾਂ..ਉਮੀਦ ਹੈ ਚੀਮਾ ਸਾਹਿਬ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ..ਸ਼ੁਭਕਾਨਾਵਾਂ …। ਦੱਸ ਦੇਈਏ ਕਿ ਜੰਲਧਰ ਲੋਕ ਸਭਾ ਜਿਮਨੀ ਚੋਣ ਲਈ 10 ਮਈ ਨੂੰ ਵੋਟਾ ਪੈਣਗੀਆਂ। ਆਮ ਆਦਮੀ ਪਾਰਟੀ (ਆਪ) ਵੱਲੋਂ ਇਸ ਸੀਟ ਲਈ ਕਾਂਗਰਸ ਛੱਡ ਕੇ ਆਏ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੂੰ ਉਮੀਦਵਾਰ ਐਲਾਨਿਆ ਹੈ। ਹਾਲਾਂਕਿ, ਇਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਡੇ ਸਵਾਲ ਵੀ ਚੁੱਕ ਰਹੀਆਂ ਹਨ। ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
Related Stories
ਪੰਜਾਬ ਸਰਕਾਰ ਜਲਦ ਸ਼ੁਰੂ ਕਰੇਗੀ ਫਰਿਸ਼ਤੇ ਸਕੀਮ, ਸੜਕ ਹਾਦਸੇ ‘ਚ ਜਖ਼ਮੀ ਨੂੰ ਹਸਪਤਾਲ ਪਹੁੰਚਾਉਣ ਤੇ ਮਿਲਣਗੇ 2000 ਰੁਪਏ
ਅਕਾਲੀ ਬੀਜੇਪੀ ਅਤੇ ਕਾਂਗਰਸ ਸਰਕਾਰਾਂ ਨੇ ਸਾਨੂੰ ਤਿੰਨ ਲੱਖ ਕਰੋੜ ਕਰਜ਼ਾ ਵਿਰਾਸਤ ‘ਚ ਦਿੱਤਾ-ਹਰਪਾਲ ਚੀਮਾ
ਪੰਜਾਬ ‘ਚ ਟੈਕਸ ਚੋਰਾਂ ‘ਤੇ 15.37 ਕਰੋੜ ਦਾ ਜ਼ੁਰਮਾਨਾ, ਸਟੇਟ ਇੰਟੈਲੀਜੈਂਸ ਅਤੇ ਪ੍ਰੋਵੇਂਟਿਵ ਯੂਨਿਟ ਦੀ ਕਾਰਵਾਈ
Cabinet Meeting: ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਗ੍ਰਾਂਟਾਂ ‘ਚ ਕਟੌਤੀ ਸਮੇਤ ਪੰਜਾਬ ਕੈਬਿਨੇਟ ਦੀ ਮੀਟਿੰਗ ‘ਚ ਲਏ ਗਏ ਕਈ ਵੱਡੇ ਫੈਸਲੇ
‘ਮੇਰਾ ਬਿੱਲ’ ਜੀਐਸਟੀ ਐਪ ਲਾਂਚ, ਵਿੱਤ ਮੰਤਰੀ ਬੋਲੇ- ਟੈਕਸ ਚੋਰੀ ਰੋਕਣ ‘ਚ ਮਿਲੇਗੀ ਮਦਦ; ਖਰੀਦਦਾਰੀ ‘ਤੇ ਹਰ ਮਹੀਨੇ ਕੱਢਾਂਗੇ ਇਨਾਮੀ ਡਰਾਅ
Double Jangi Jagir : 10 ਸਾਲਾਂ ਬਾਅਦ ਜੰਗੀ ਜਾਗੀਰ ਨੂੰ ਦੁੱਗਣਾ ਕਰੇਗੀ ਸਰਕਾਰ, ਵਿੱਤ ਵਿਭਾਗ ਨੇ ਦਿੱਤੀ ਮਨਜੂਰੀ