‘ਮੇਰਾ ਬਿੱਲ’ ਜੀਐਸਟੀ ਐਪ ਲਾਂਚ, ਵਿੱਤ ਮੰਤਰੀ ਬੋਲੇ- ਟੈਕਸ ਚੋਰੀ ਰੋਕਣ ‘ਚ ਮਿਲੇਗੀ ਮਦਦ; ਖਰੀਦਦਾਰੀ ‘ਤੇ ਹਰ ਮਹੀਨੇ ਕੱਢਾਂਗੇ ਇਨਾਮੀ ਡਰਾਅ

Updated On: 

21 Aug 2023 21:49 PM

Mera Bill GST APP Launch: ਮੇਰਾ ਬਿੱਲ ਜੀਐਸਟੀ ਐਪ ਸਕੀਮ ਦੇ ਤਹਿਤ ਹਰ ਮਹੀਨੇ ਦੇ ਪਹਿਲੇ ਹਫ਼ਤੇ ਡਰਾਅ ਕੱਢਿਆ ਜਾਵੇਗਾ। ਪਰ ਜੇਕਰ ਇੱਕ ਮਹੀਨੇ ਵਿੱਚ ਡਰਾਅ ਨਿਕਲਦਾ ਹੈ ਤਾਂ ਇੱਕ ਵਿਅਕਤੀ ਇਨਾਮ ਦਾ ਹੱਕਦਾਰ ਹੋਵੇਗਾ।

ਮੇਰਾ ਬਿੱਲ ਜੀਐਸਟੀ ਐਪ ਲਾਂਚ, ਵਿੱਤ ਮੰਤਰੀ ਬੋਲੇ- ਟੈਕਸ ਚੋਰੀ ਰੋਕਣ ਚ ਮਿਲੇਗੀ ਮਦਦ; ਖਰੀਦਦਾਰੀ ਤੇ ਹਰ ਮਹੀਨੇ ਕੱਢਾਂਗੇ ਇਨਾਮੀ ਡਰਾਅ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੀਐਸਟੀ (GST) ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੇਰਾ ਬਿੱਲ ਨਾਮ ਦੀ ਜੀਐਸਟੀ ਐਪ ਲਾਂਚ ਕੀਤੀ ਗਈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਟੈਕਸ ਚੋਰੀ ਨੂੰ ਰੋਕਣ ਵਿੱਚ ਮਦਦ ਮਿਲੇਗੀ ਅਤੇ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਚੀਮਾ ਨੇ ਕਿਹਾ ਕਿ ਟੈਕਸ ਚੋਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਘੱਟੋ-ਘੱਟ 200 ਰੁਪਏ ਦੀ ਖਰੀਦਦਾਰੀ ਕਰਨ ‘ਤੇ 10,000 ਰੁਪਏ ਤੱਕ ਦੇ ਇਨਾਮ ਵੀ ਦਿੱਤੇ ਜਾਣਗੇ। ਜੇਕਰ ਕੋਈ ਗਾਹਕ 200 ਰੁਪਏ ਦੀ ਕੋਈ ਚੀਜ਼ ਖਰੀਦਦਾ ਹੈ ਤਾਂ ਉਸ ਨੂੰ 1,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਵੱਧ ਤੋਂ ਵੱਧ ਦਸ ਹਜ਼ਾਰ ਰੁਪਏ ਤੱਕ ਦਾ ਇਨਾਮ ਹੋਵੇਗਾ। ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਡਰਾਅ ਕੱਢਿਆ ਜਾਵੇਗਾ ਅਤੇ ਡਰਾਅ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਡਰਾਅ 7 ਅਕਤੂਬਰ ਨੂੰ ਕੱਢਿਆ ਜਾਵੇਗਾ।

ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖਰੀਦਦਾਰੀ ਵਪਾਰਕ ਉਦੇਸ਼ਾਂ ਲਈ ਨਹੀਂ ਸਗੋਂ ਨਿੱਜੀ ਵਰਤੋਂ ਲਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੇਲ ਉਤਪਾਦਾਂ ਸਮੇਤ ਕੋਈ ਵੀ ਵਸਤੂ ਜਿਸ ‘ਤੇ ਵੈਟ ਲਾਗੂ ਹੁੰਦਾ ਹੈ, ਨੂੰ ਸਕੀਮ ਤੋਂ ਬਾਹਰ ਰੱਖਿਆ ਗਿਆ ਹੈ। ਨੇ ਦੱਸਿਆ ਕਿ ਪੰਜਾਬ ਸਰਕਾਰ ਹਰ ਮਹੀਨੇ ਕੁੱਲ 29 ਲੱਖ ਰੁਪਏ ਦਾ ਇਨਾਮ ਦੇਵੇਗੀ। ਡਰਾਅ ਹਰ ਮਹੀਨੇ ਦੇ ਪਹਿਲੇ ਹਫ਼ਤੇ ਕੱਢਿਆ ਜਾਵੇਗਾ। ਪਰ ਜੇਕਰ ਇੱਕ ਮਹੀਨੇ ਵਿੱਚ ਡਰਾਅ ਨਿਕਲਦਾ ਹੈ ਤਾਂ ਇੱਕ ਵਿਅਕਤੀ ਇਨਾਮ ਦਾ ਹੱਕਦਾਰ ਹੋਵੇਗਾ।

ਇਹ ਡਰਾਅ ਹੋਣਗੇ ਕਮੇਟੀ ਦੇ ਮੈਂਬਰ

ਮੰਤਰੀ ਚੀਮਾ ਨੇ ਦੱਸਿਆ ਕਿ ਡਰਾਅ ਕਮੇਟੀ ਦੇ ਮੈਂਬਰਾਂ ਵਿੱਚ ਵਧੀਕ ਕਮਿਸ਼ਨਰ, ਸੰਯੁਕਤ ਕਮਿਸ਼ਨਰ, ਡਿਪਟੀ ਕੰਟਰੋਲ ਫਾਈਨਾਂਸ ਅਤੇ ਪਟਿਆਲਾ ਟੈਕਸ ਐਸੋਸੀਏਸ਼ਨ ਦੇ ਮੈਂਬਰ ਸ਼ਾਮਲ ਹੋਣਗੇ। ਸਾਰੇ ਇੱਕ ਥਾਂ ‘ਤੇ ਬੈਠ ਕੇ ਡਰਾਅ ਕੱਢਣਗੇ। ਮੰਤਰੀ ਚੀਮਾ ਨੇ ਇਸ ਸਕੀਮ ਤੋਂ ਸੂਬੇ ਦੀ ਟੈਕਸ ਵਸੂਲੀ ਵਿੱਚ ਵਾਧਾ ਹੋਣ ਦੀ ਆਸ ਪ੍ਰਗਟਾਈ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਮਾਰਚ ਮਹੀਨੇ ਤੋਂ ਬਿੱਲ ਲਿਆਓ-ਇਨਾਮ ਪਾਓ ਸਕੀਮ ਸ਼ੁਰੂ ਕਰਨ ਬਾਰੇ ਵੀ ਵਿਚਾਰ ਕਰ ਰਹੀ ਸੀ, ਜਿਸ ਸਬੰਧੀ ਅੱਜ ਇਹ ਐਪ ਲਾਂਚ ਕੀਤੀ ਗਈ ਹੈ। ਮੰਤਰੀ ਚੀਮਾ ਨੇ ਕਿਹਾ ਕਿ ਇਸ ਸਕੀਮ ਦਾ ਉਦੇਸ਼ ਵੱਧ ਤੋਂ ਵੱਧ ਜੀਐਸਟੀ ਇਸ ਕਾਰਨ ਦੁਕਾਨਦਾਰ ਬਿੱਲਾਂ ਦਾ ਭੁਗਤਾਨ ਕਰਨ ਤੋਂ ਬਚ ਨਹੀਂ ਸਕਣਗੇ ਅਤੇ ਮਾਲੀਆ ਵਧੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories