ਮੰਤਰੀ ਹਰਪਾਲ ਚੀਮਾ ਦਾ ਭਾਜਪਾ ‘ਤੇ ਨਿਸ਼ਾਨਾ, SDRF ਦਾ ਡਾਟਾ ਕੀਤਾ ਜਾਰੀ, ਬੋਲੇ- ਪੰਜਾਬ ਪ੍ਰਤੀ ਨਫ਼ਰਤ ਘੱਟ ਨਹੀਂ ਹੋਈ

Published: 

12 Sep 2025 12:58 PM IST

Harpal Cheema: ਚੀਮਾ ਨੇ ਪੀਐਮ ਮੋਦੀ ਵੱਲੋਂ ਜਾਰੀ ਕੀਤੇ ਗਏ 1600 ਕਰੋੜ ਰੁਪਏ ਦੇ ਪੈਕੇਜ ਨੂੰ ਊਠ ਦੇ ਮੂੰਹ 'ਚ ਜੀਰਾ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਪ੍ਰਤੀ ਉਨ੍ਹਾਂ ਦੀ ਨਫ਼ਰਤ ਘੱਟ ਨਹੀਂ ਹੋਈ ਹੈ। ਇਸ ਲਈ ਇੰਨਾਂ ਨੁਕਸਾਨ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਸਿਰਫ਼ 1600 ਕਰੋੜ ਰੁਪਏ ਦੀ ਘੋਸ਼ਣਾ ਕਰਕੇ ਗਏ।

ਮੰਤਰੀ ਹਰਪਾਲ ਚੀਮਾ ਦਾ ਭਾਜਪਾ ਤੇ ਨਿਸ਼ਾਨਾ, SDRF ਦਾ ਡਾਟਾ ਕੀਤਾ ਜਾਰੀ, ਬੋਲੇ- ਪੰਜਾਬ ਪ੍ਰਤੀ ਨਫ਼ਰਤ ਘੱਟ ਨਹੀਂ ਹੋਈ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

Follow Us On

ਪੰਜਾਬ ਚ ਹੜ੍ਹ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸੂਬਾ ਸਰਕਾਰ ਦੇ ਮੰਤਰੀਆਂ ਤੇ ਭਾਜਪਾ ਸਟੇਟ ਲੀਡਰਸ਼ਿਪ ਨਾਲ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਹਾਲਾਂਕਿ, ਆਮ ਆਦਮ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਪੈਕੇਜ ਤੇ ਨਿਰਾਸ਼ਾ ਪ੍ਰਗਟ ਕੀਤੀ ਸੀ ਤੇ ਕਿਹਾ ਕਿ ਇਹ ਪੈਕੇਜ ਬਹੁੱਤ ਘੱਟ ਹੈ।

ਉੱਧਰ ਪੰਜਾਬ ਭਾਜਪਾ ਦੇ ਆਗੂ ਪੀਐਮ ਮੋਦੀ ਵੱਲੋਂ ਦਿੱਤੇ ਗਏ ਪੈਕੇਜ ਤੇ ਪਾਰਟੀ ਤੇ ਕੇਂਦਰ ਦੀ ਸਿਫ਼ਤ ਕਰ ਰਹੇ ਹਨ। ਆਮ ਆਦਮੀ ਪਾਰਟੀ ਤੇ ਭਾਜਪਾ ਚ ਬੀਤੇ ਦਿਨਾਂ ਤੋਂ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ। ਉੱਥੇ ਹੀ, ਹੁਣ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਸਡੀਆਰਐਫ ਦਾ ਡਾਟਾ ਜਾਰੀ ਕਰਦੇ ਹੋਏ ਭਾਜਪਾ ਨੂੰ ਘੇਰਿਆ ਹੈ।

ਵਿੱਤ ਮੰਤਰੀ ਮੁਤਾਬਕ ਅਪ੍ਰੈਲ 2022 ਤੋਂ ਪੰਜਾਬ ਨੂੰ ਕੇਂਦਰ ਵੱਲੋਂ ਸਿਰਫ਼ 1582 ਕਰੋੜ ਰੁਪਏ ਮਿਲੇ ਹਨ, ਜਿਸ ਚੋਂ ਪੰਜਾਬ ਸਰਕਾਰ ਨੇ ਆਫ਼ਤ ਰਾਹਤ ਤੇ 649 ਕਰੋੜ ਰੁਪਏ ਖਰਚ ਕੀਤੇ ਹਨ।

ਮੰਤਰੀ ਚੀਮਾ ਨੇ ਜਾਣਕਾਰੀ ਦਿੱਤੀ ਕਿ 2022-23 ਚ 208 ਕਰੋੜ ਰੁਪਏ ਜਾਰੀ ਹੋਏ, ਜਿਨ੍ਹਾਂ ਚੋਂ 61 ਕਰੋੜ ਖਰਚ ਹੋਏ। ਇਸੇ ਤਰ੍ਹਾਂ 2023-24 ਚ 645 ਕਰੋੜ ਰੁਪਏ ਪ੍ਰਾਪਤ ਹੋਏ, ਜਿਸ ਚੋਂ 420 ਕਰੋੜ ਖਰਚ ਹੋਏ। 2024-25 ਚ 488 ਕਰੋੜ ਰੁਪਏ ਜਾਰੀ ਹੋਏ ਤੇ 27 ਕਰੋੜ ਖਰਚ ਕੀਤੇ ਗਏ। ਹੁਣ 2025-26 ਚ 241 ਕਰੋੜ ਪ੍ਰਾਪਤ ਹੋਏ ਹਨ, ਜਿਸ ਚੋਂ 140 ਕਰੋੜ ਖਰਚ ਕੀਤੇ ਗਏ ਹਨ।

ਭਾਜਪਾ ਆਫ਼ਤ ਰਾਹਤ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ- ਚੀਮਾ

ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦੇ ਆਗੂ ਜਾਣ ਬੁੱਝ ਕੇ ਆਫ਼ਤ ਰਾਹਤ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਪੰਜਾਬ ਦੇ ਦੁੱਖ-ਦਰਦ ਤੋਂ ਜ਼ਿਆਦਾ ਇਹ ਆਗੂ ਆਪਣੀ ਰਾਜਨੀਤੀ ਚਮਕਾਉਣ ਚ ਲੱਗੇ ਹੋਏ ਹਨ। ਚੀਮਾ ਨੇ ਭਾਜਪਾ ਦੇ ਆਗੂਆਂ ਨੂੰ ਚਣੌਤੀ ਦਿੰਦੇ ਹੋਏ ਕਿਹਾ ਹੈ ਕਿ ਉਹ ਐਸਡੀਆਰਐਫ ਚ ਕੇਂਦਰ ਸਰਕਾਰ ਦੇ ਸਲਾਨਾ ਯੋਗਦਾਨ ਨੂੰ ਜਨਤਕ ਕਰਨ।

ਮੰਤਰੀ ਨੇ ਕਿਹਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਪੰਜਾਬ ਕੋਲ ਡਿਜਾਸਟਰ ਰਿਸਪਾਂਸ ਫੰਡ ਚ 12000 ਹਜ਼ਾਰ ਕਰੋੜ ਰੁਪਏ ਬਕਾਇਆ ਪਏ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਪੈਸਾ ਪੰਜਾਬ ਕੋਲ ਨਹੀਂ ਹੈ। ਪ੍ਰਧਾਨ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੈਕੇਜ ਦੀ ਘੋਸ਼ਣਾ ਕਰਦੇ ਹੋਏ ਕਿਹਾ ਸੀ ਕਿ ਸੂਬੇ ਕੋਲ 12000 ਕਰੋੜ ਰੁਪਏ ਦਾ ਡਿਜਾਸਟਰ ਰਿਸਪਾਂਸ ਫੰਡ ਪਿਆ ਹੈ। ਸੂਬਾ ਸਰਕਾਰ ਉਸ ਨੂੰ ਖਰਚ ਕਰ ਸਕਦੀ ਹੈ।

ਚੀਮਾ ਨੇ ਪੀਐਮ ਮੋਦੀ ਵੱਲੋਂ ਜਾਰੀ ਕੀਤੇ ਗਏ 1600 ਕਰੋੜ ਰੁਪਏ ਦੇ ਪੈਕੇਜ ਨੂੰ ਊਠ ਦੇ ਮੂੰਹ ਚ ਜੀਰਾ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਪ੍ਰਤੀ ਉਨ੍ਹਾਂ ਦੀ ਨਫ਼ਰਤ ਘੱਟ ਨਹੀਂ ਹੋਈ ਹੈ। ਇਸ ਲਈ ਇੰਨਾਂ ਨੁਕਸਾਨ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਸਿਰਫ਼ 1600 ਕਰੋੜ ਰੁਪਏ ਦੀ ਘੋਸ਼ਣਾ ਕਰਕੇ ਗਏ।