Mandi Board New Chairman: ਹਰਚੰਦ ਸਿੰਘ ਬਰਸਟ ਨੇ ਸੰਭਾਲਿਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦਾ ਅਹੁਦਾ

Updated On: 

27 Feb 2023 19:29 PM IST

Punjab News: ਕੈਬਿਨੇਟ ਮੰਤਰੀਆਂ ਨੇ ਬਰਸਟ ਨੂੰ ਸਾਂਝੇ ਤੌਰ ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਪੰਜਾਬ ਮੰਡੀ ਬੋਰਡ, ਨਵੇਂ ਚੇਅਰਮੈਨ ਦੀ ਰਹਿਨੁਮਾਈ ਹੇਠ ਨਵੀਆਂ ਉਚਾਈਆਂ ਹਾਸਲ ਕਰੇਗਾ।

Mandi Board New Chairman: ਹਰਚੰਦ ਸਿੰਘ ਬਰਸਟ ਨੇ ਸੰਭਾਲਿਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦਾ ਅਹੁਦਾ

ਹਰਚੰਦ ਸਿੰਘ ਬਰਸਟ ਨੇ ਸੰਭਾਲਿਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦਾ ਅਹੁਦਾ, । HARCHAND SINGH BARSAT, NEW CHAIRMAN, PUNJAB MANDI BOARD,

ਚੰਡੀਗੜ੍ਹ ਨਿਊਜ : ਪੰਜਾਬ ਮੰਡੀ ਬੋਡ ਦੇ ਨਵ-ਨਿਯੁਕਤ ਚੇਅਰਮੈਨ ਹਰਚੰਦ ਸਿੰਘ ਬਰਸਟ (Harchand Singh Barsat) ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਹਾਜ਼ਰੀ ਵਿੱਚ ਪੰਜਾਬ ਮੰਡੀ ਬੋਰਡ ਵਿਖੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ, ਟਰਾਂਸਪੋਰਟ ਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

ਬਰਸਟ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਕੀਤਾ ਧੰਨਵਾਦ

ਬਰਸਟ ਨੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਨਵੀਂ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਲੋਕ ਹਿਤ ਚ ਸੂਬੇ ਅਤੇ ਸੂਬੇ ਦੇ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰਨਗੇ।

ਹਾਜਰ ਰਹੇ ਕੈਬਿਨੇਟ ਮੰਤਰੀ ਅਤੇ ਹੋਰ ਅਧਿਕਾਰੀ

ਇਸ ਮੌਕੇ ਐਮ.ਐਲ.ਏ. ਜਸਵਿੰਦਰ ਸਿੰਘ ਰਮਦਾਸ, ਅਜੀਤਪਾਲ ਸਿੰਘ ਕੋਹਲੀ, ਮਾਸਟਰ ਜਗਸੀਰ ਸਿੰਘ, ਵਿਜੈ ਸਿੰਗਲਾ, ਗੁਰਮੀਤ ਸਿੰਘ ਖੁੱਡੀਆਂ, ਵਰਿੰਦਰ ਗੋਇਲ, ਚਰਨਜੀਤ ਸਿੰਘ ਚੰਨੀ, ਗੁਰਦਿੱਤ ਸਿੰਘ ਸੇਖੋਂ, ਜਮੀਲੂ ਰਹਿਮਾਨ, ਦੇਵਿੰਦਰਜੀਤ ਸਿੰਘ ਲਾਡੀ ਧੋਸ, ਕੁਲਵੰਤ ਸਿੰਘ, ਕੁਲਜੀਤ ਸਿੰਘ ਰੰਧਾਵਾ, ਰਜਿੰਦਰਪਾਲ ਕੌਰ ਛੀਨਾ, ਨਰੇਸ਼ ਕਟਾਰੀਆ, ਅਮਰਪਾਲ ਸਿੰਘ, ਅਮਨਦੀਪ ਕੌਰ, ਕੁਲਵੰਤ ਸਿੰਘ ਪੰਡੋਰੀ, ਪ੍ਰਿੰਸੀਪਲ ਬੁੱਧ ਰਾਮ, ਲਾਭ ਸਿੰਘ ਉੱਗੋਕੇ, ਬਲਕਾਰ ਸਿੰਘ ਡੀ.ਸੀ.ਪੀ, ਫੌਜਾ ਸਿੰਘ ਸਰਾਰੀ, ਜਗਦੀਪ ਸਿੰਘ ਕਾਕਾ ਬਰਾੜ, ਨੀਨਾ ਮਿੱਤਲ, ਮਨਜੀਤ ਸਿੰਘ ਬਿਲਾਸਪੁਰ, ਦਲਜੀਤ ਸਿੰਘ ਗਰੇਵਾਲ ਭੋਲਾ, ਸਰਵਨ ਸਿੰਘ ਧੁੰਨ, ਕੁਲਵੰਤ ਸਿੰਘ ਸ਼ਤਰਾਣਾ, ਡਾ. ਅਜੈ ਗੁਪਤਾ, ਸਰਬਜੀਤ ਕੌਰ ਮਾਣੂਕੇ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ, ਪਤਵੰਤੇ ਸੱਜਣ ਅਤੇ ਨਵ-ਨਿਯੁਕਤ ਚੇਅਰਮੈਨ ਦੇ ਪਰਿਵਾਰ ਮੈਂਬਰ ਹਾਜ਼ਰ ਸਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
Related Stories
ਜਲੰਧਰ ‘ਚ 9ਵੀਂ ਦੀ ਵਿਦਿਆਰਥਣ ਦੀ ਸ਼ੱਕੀ ਮੌਤ, ਪਿਤਾ ਨੇ ਲਾਏ ਕਤਲ ਦੇ ਇਲਜ਼ਾਮ
ਜਲੰਧਰ ‘ਚ ਤੇਲ ਤੇ ਗੈਸ ਦੀ ਕੋਈ ਕਿੱਲਤ ਨਹੀਂ! ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ
ਪਰਿਵਾਰ ਦੇ ਸਾਹਮਣੇ ਜ਼ਿੰਦਾ ਸੜਿਆ ਸ਼ਖਸ, ਜਲੰਧਰ ਵਿੱਚ ਰਿਟਾਇਰਡ ਨਿਗਮ ਸੁਪਰਡੈਂਟ ਨੇ ਖੁਦ ਨੂੰ ਲਗਾਈ ਅੱਗ, ਚੀਕਾਂ ਸੁਣ ਕੇ ਜਾਗੀ ਪਤਨੀ
ਚੰਨ ਤੇ ਮਨੁੱਖ ਦਾ ਨਿਵਾਸ ਹੋਇਆ ਤਾਂ ਸਭ ਤੋਂ ਪਹਿਲਾਂ ਖੁੱਲ੍ਹੇਗਾ ਪੰਜਾਬੀ ਢਾਬਾ, ਪੰਜਾਬ ਦਾ Infrastructure ਨਿਵੇਸ਼ ਲਈ ਬਿਹਤਰ, ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦਾ ਸ਼ੁਰੂਆਤ
ਰੂਸੀ ਫੌਜ ‘ਚ ਜਬਰਨ ਭਰਤੀ ਕੀਤੇ ਲੁਧਿਆਣੇ ਦੇ ਨੌਜਵਾਨ ਦਾ ਸਸਕਾਰ, ਕਰਜਾ ਲੈ ਕੇ ਕੈਰੀਅਰ ਬਣਾਉਣ ਗਿਆ ਸੀ ਮਾਸਕੋ
ਬਰਨਾਲਾ ਵਿੱਚ ਸਿਲੰਡਰ ਦੀ ਲਾਈਨ ‘ਚ ਖੜੇ ਬਜੁਰਗ ਦੀ ਹਾਰਟ ਅਟੈਕ ਨਾਲ ਮੌਤ, ਲੁਧਿਆਣਾ ‘ਚ ਲੁੱਟਿਆ ਸਿਲੰਡਰ ਤਾਂ ਅੰਮ੍ਰਿਤਸਰ ਦੇ ਵੀ ਮਾੜੇ ਹਾਲ