ਹਲਵਾਰਾ ਏਰਪੋਰਟ ਤੋਂ 1 ਘੰਟਾ 10 ਮਿੰਟ ‘ਚ ਪਹੁੰਚੋਗੇ ਦਿੱਲੀ, 15 ਮਈ ਤੋਂ ਉਡਾਣਾਂ ਸ਼ੁਰੂ; ਜਾਣੋ ਕਿਰਾਇਆ
ਕੰਪਨੀ ਵੱਲੋਂ ਫਲਾਈਟ ਬੁਕਿੰਗ ਲਾਈਵ ਕਰਨ ਨਾਲ, ਇਹ ਸਪੱਸ਼ਟ ਹੋ ਗਿਆ ਹੈ ਕਿ ਪਹਿਲੀ ਫਲਾਈਟ 15 ਮਈ ਨੂੰ ਹਲਵਾਰਾ ਹਵਾਈ ਅੱਡੇ 'ਤੇ ਉਤਰੇਗੀ। ਲੁਧਿਆਣਾ ਤੋਂ ਦਿੱਲੀ ਤੱਕ ਦੀ ਫਲਾਈਟ ਯਾਤਰਾ ਵਿੱਚ 1 ਘੰਟਾ 10 ਮਿੰਟ ਲੱਗਣਗੇ। ਇੱਕ ਦਿਨ ਵਿੱਚ ਦੋ ਫਲਾਈਟਾਂ ਉਤਰਨਗੀਆਂ ਅਤੇ ਦੋ ਹਲਵਾਰਾ ਤੋਂ ਰਵਾਨਾ ਹੋਣਗੀਆਂ।
ਲੁਧਿਆਣਾ ਦੇ ਹਲਵਾਰਾ ਏਰਪੋਰਟ ਤੋਂ ਹੁਣ ਜਲਦ ਉਡਾਣਾਂ ਸ਼ੁਰੂ ਹੋਣ ਵਾਲੀਆਂ ਹਨ। ਏਅਰ ਇੰਡੀਆ ਕੰਪਨੀ ਨੇ ਹਲਵਾਰਾ ਤੋਂ ਉਡਾਣਾਂ ਦੀ ਬੁਕਿੰਗ 1 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਹਵਾਈ ਅੱਡੇ ਤੋਂ ਪਹਿਲੀ ਫਲਾਈਟ ਦਿੱਲੀ ਤੋਂ ਆ ਕੇ ਲੈਂਡ ਹੋਵੇਗੀ। ਉੱਥੇ ਹੀ ਲੁਧਿਆਣਾ ਤੋਂ ਵੀ ਪਹਿਲੀ ਉਡਾਣ ਦਿੱਲੀ ਲਈ ਉਡਾਣ ਭਰੇਗੀ।
ਕੰਪਨੀ ਵੱਲੋਂ ਫਲਾਈਟ ਬੁਕਿੰਗ ਲਾਈਵ
ਕੰਪਨੀ ਵੱਲੋਂ ਫਲਾਈਟ ਬੁਕਿੰਗ ਲਾਈਵ ਕਰਨ ਨਾਲ, ਇਹ ਸਪੱਸ਼ਟ ਹੋ ਗਿਆ ਹੈ ਕਿ ਪਹਿਲੀ ਫਲਾਈਟ 15 ਮਈ ਨੂੰ ਹਲਵਾਰਾ ਹਵਾਈ ਅੱਡੇ ‘ਤੇ ਉਤਰੇਗੀ। ਲੁਧਿਆਣਾ ਤੋਂ ਦਿੱਲੀ ਤੱਕ ਦੀ ਫਲਾਈਟ ਯਾਤਰਾ ਵਿੱਚ 1 ਘੰਟਾ 10 ਮਿੰਟ ਲੱਗਣਗੇ। ਇੱਕ ਦਿਨ ਵਿੱਚ ਦੋ ਫਲਾਈਟਾਂ ਉਤਰਨਗੀਆਂ ਅਤੇ ਦੋ ਹਲਵਾਰਾ ਤੋਂ ਰਵਾਨਾ ਹੋਣਗੀਆਂ।
ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਕੰਪਨੀ ਦੀ ਵੈੱਬਸਾਈਟ ‘ਤੇ ਸ਼ੁਰੂਆਤੀ ਕਿਰਾਇਆ ₹3,512 ਦੱਸਿਆ ਗਿਆ ਹੈ। ਹਾਲਾਂਕਿ, ਇਹ ਸਮੇਂ ਅਤੇ ਜ਼ਰੂਰਤਾਂ ਦੇ ਆਧਾਰ ‘ਤੇ ਵੱਖ-ਵੱਖ ਹੋ ਸਕਦਾ ਹੈ।
ਦਿੱਲੀ ਤੋਂ ਉਡਾਣਾਂ ਦੀ ਇਹ ਟਾਇਮਿੰਗ
ਦਿੱਲੀ ਤੋਂ ਲੁਧਿਆਣਾ ਲਈ ਰੋਜ਼ਾਨਾ ਦੋ ਉਡਾਣਾਂ ਚੱਲਣਗੀਆਂ। ਪਹਿਲੀ ਉਡਾਣ ਦਿੱਲੀ ਤੋਂ ਸਵੇਰੇ 5:55 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 7:05 ਵਜੇ ਲੁਧਿਆਣਾ ਪਹੁੰਚੇਗੀ। ਦੂਜੀ ਉਡਾਣ ਦਿੱਲੀ ਤੋਂ ਦੁਪਹਿਰ 12:55 ਵਜੇ ਲੁਧਿਆਣਾ ਲਈ ਰਵਾਨਾ ਹੋਵੇਗੀ।
ਲੁਧਿਆਣਾ ਵਿੱਚ ਉਡਾਣਾਂ ਦੀ ਟਾਇਮਿੰਗ
ਕੰਪਨੀ ਇਸ ਵੇਲੇ ਸਿਰਫ਼ ਇਕਾਨਮੀ ਕਲਾਸ ਦੀਆਂ ਉਡਾਣਾਂ ਲਈ ਬੁਕਿੰਗ ਸਵੀਕਾਰ ਕਰ ਰਹੀ ਹੈ। ਵੈੱਬਸਾਈਟ ਦੱਸਦੀ ਹੈ ਕਿ ਪਹਿਲੀ ਉਡਾਣ 15 ਮਈ ਨੂੰ ਸਵੇਰੇ 7:55 ਵਜੇ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਸਵੇਰੇ 9:10 ਵਜੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇਗੀ।
ਇਹ ਵੀ ਪੜ੍ਹੋ
ਦੂਜੀ ਉਡਾਣ ਹਲਵਾਰਾ ਤੋਂ ਦੁਪਹਿਰ 2:40 ਵਜੇ ਰਵਾਨਾ ਹੋਵੇਗੀ ਅਤੇ 3:55 ਵਜੇ ਦਿੱਲੀ ਪਹੁੰਚੇਗੀ। ਫਿਲਹਾਲ, ਹਲਵਾਰਾ ਤੋਂ ਸਿਰਫ਼ ਦੋ ਉਡਾਣਾਂ ਹੀ ਚੱਲਣਗੀਆਂ। ਲੋੜ ਪੈਣ ‘ਤੇ ਬਾਅਦ ਵਿੱਚ ਉਡਾਣਾਂ ਦੀ ਗਿਣਤੀ ਵਧਾਈ ਜਾਵੇਗੀ।
✈️ Punjab Takes Flight, New Journeys Begin!
Ticket sales are now LIVE for the first-ever Delhi ✈️ Halwara flights, starting 15 May! 🕔 5:55 AM Morning Flight 🕧 12:55 PM Afternoon Flight ⏱️ Duration: Just 1 hour 10 minutes A big boost to connectivity, convenience, and pic.twitter.com/TucRGlY8gk — Ravneet Singh Bittu (@RavneetBittu) April 1, 2026
ਕੇਂਦਰੀ ਮੰਤਰੀ ਬਿੱਟੂ ਨੇ ਪਾਈ ਪੋਸਟ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਪੰਜਾਬ ਉਡਾਣ ਭਰ ਰਿਹਾ ਹੈ; ਇੱਕ ਨਵਾਂ ਸਫ਼ਰ ਸ਼ੁਰੂ ਹੋਣ ਵਾਲਾ ਹੈ। ਦਿੱਲੀ ਤੋਂ ਹਲਵਾਰਾ ਲਈ ਪਹਿਲੀ ਉਡਾਣ ਲਈ ਬੁਕਿੰਗ ਸ਼ੁਰੂ ਹੋ ਗਈ ਹੈ। ਇਹ ਉਡਾਣ 15 ਮਈ ਨੂੰ ਸ਼ੁਰੂ ਹੋਵੇਗੀ।”
ਉਨ੍ਹਾਂ ਅੱਗੇ ਲਿਖਿਆ, “ਸਵੇਰ ਦੀ ਉਡਾਣ ਸਵੇਰੇ 5:55 ਵਜੇ ਅਤੇ ਦੁਪਹਿਰ ਦੀ ਉਡਾਣ ਦੁਪਹਿਰ 12:55 ਵਜੇ ਰਵਾਨਾ ਹੋਵੇਗੀ। ਇਸ ਨਾਲ ਯਾਤਰਾ ਸਿਰਫ਼ 1 ਘੰਟਾ 10 ਮਿੰਟ ਦੀ ਹੋ ਜਾਵੇਗੀ। ਇਹ ਪੰਜਾਬ ਦੇ ਸੰਪਰਕ ਅਤੇ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ।”


