ਮਲੇਸ਼ੀਆ ‘ਚ ਫਸੀ ਸੰਗਰੂਰ ਦੀ ਗੁਰਵਿੰਦਰ ਕੌਰ ਜਲਦ ਆਵੇਗੀ ਵਾਪਸ, ਸੀਐੱਮ ਬੋਲੇ-ਭਾਰਤੀ ਅੰਬੈਸੀ ਨਾਲ ਹੋਇਆ ਸੰਪਰਕ
ਮੇਲਸ਼ੀਆਂ ਵਿੱਚ ਪੰਜਾਬ ਦੇ ਸੰਗਰੂਰ ਦੀ ਇੱਕ ਧੀ ਦੀ ਰੌਂਦੇ ਹੋਏ ਦੀ ਵੀਡੀਓ ਵਾਇਰਲ ਹੋਈ ਸੀ। ਤੇ ਹੁਣ ਇਹ ਮਾਮਲਾ ਸੀਐੱਮ ਦੇ ਧਿਆਨ ਵਿੱਚ ਆ ਗਿਆ ਹੈ। ਉਨ੍ਹਾਂ ਨੇ ਟਵੀਟੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਸ ਸਬੰਧ ਵਿੱਚ ਭਾਰਤੀ ਅੰਬੈਸੀ ਨਾਲ ਸੰਪਰਕ ਹੋ ਗਿਆ ਹੈ। ਕਾਗਜੀ ਕਾਰਵਾਈ ਜਲਦ ਪੂਰੀ ਹਣ ਤੋਂ ਬਾਅਦ ਗੁਰਵਿੰਦਰ ਕੌਰ ਵਾਪਸ ਆਵੇਗੀ।
ਮਲੇਸ਼ੀਆ ਤੋਂ ਵਤਨ ਵਾਪਸੀ ਦੀ ਮੰਗ ਕਰਨ ਵਾਲੀ ਪਿੰਡ ਅੜਕਵਾਸ ਜਿਲਾ ਸੰਗਰੂਰ ਦੀ ਕੁੜੀ ਨਾਲ ਭਾਰਤੀ ਅੰਬੈਸੀ ਦਾ ਸੰਪਰਕ ਹੋ ਗਿਆ ਹੈ..ਕਾਗਜ਼ੀ ਕਾਰਵਾਈ ਤੋਂ ਬਾਅਦ ਜਲਦੀ ਹੀ ਗੁਰਵਿੰਦਰ ਕੌਰ ਆਪਣੇ ਪਰਿਵਾਰ ਚ ਵਾਪਸ ਆ ਜਾਵੇਗੀ ..
— Bhagwant Mann (@BhagwantMann) August 13, 2023
ਮਹੀਨਾ ਪਹਿਲਾਂ ਮਲੇਸ਼ੀਆ ਗਈ ਸੀ ਪੀੜਤ ਲੜਕੀ
ਦਰਅਸਲ ਸੰਗਰੂਰ ਦੇ ਪਿੰਡ ਅੜਕਵਾਸ ਦੀ ਰਹਿਣ ਵਾਲੀ ਗੁਰਵਿੰਦਰ ਕੌਰ ਕਰੀਬ ਇੱਕ ਮਹੀਨਾ ਪਹਿਲਾਂ ਟੂਰਿਸਟ ਵੀਜ਼ੇ ‘ਤੇ ਮਲੇਸ਼ੀਆ ਗਈ ਸੀ। ਵਾਇਰਲ ਵੀਡੀਓ (Viral video) ‘ਚ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਘਰ ‘ਚ ਬੰਦ ਕਰ ਦਿੱਤਾ ਗਿਆ ਹੈ ਅਤੇ ਖਾਣ ਲਈ ਕੁੱਝ ਵੀ ਨਹੀਂ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਉਸ ਦਾ ਪਾਸਪੋਰਟ ਵੀ ਰੱਖਿਆ ਗਿਆ ਹੈ ਭਾਵੇਂ ਉਹ ਭਾਰਤ ਪਰਤਣਾ ਚਾਹੁੰਦੀ ਹੈ। ਉਦੋਂ ਤੋਂ ਪੰਜਾਬ ‘ਚ ਰਹਿ ਰਹੀ ਲੜਕੀ ਦੇ ਮਾਪੇ ਚਿੰਤਤ ਹਨ।ਪੀੜਤ ਲੜਕੀ ਨੇ ਕੀਤਾ ਹੈ ਸੈਲੂਨ ਦਾ ਕੋਰਸ
ਪੀੜਤ ਲੜਕੀ ਦੀ ਭੈਣ ਨੇ ਦੱਸਿਆ ਕਿ ਉਸ ਨੂੰ ਮਲੇਸ਼ੀਆ (Malaysia) ਭੇਜਣ ਵਾਲਾ ਏਜੰਟ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ। ਗੁਰਵਿੰਦਰ ਕੌਰ ਨੇ ਸੈਲੂਨ ਦਾ ਕੋਰਸ ਕੀਤਾ ਹੈ। ਰਿਸ਼ਤੇਦਾਰ ਨੇ ਕਿਹਾ ਸੀ ਕਿ ਉਸ ਨੂੰ ਮਲੇਸ਼ੀਆ ਵਿਚ ਚੰਗੀ ਨੌਕਰੀ ਮਿਲ ਜਾਵੇਗੀ। ਉਸ ਨੇ ਕਿਹਾ ਕਿ ਉਸ ਦਾ ਉੱਥੇ ਆਪਣਾ ਸੈਲੂਨ ਹੈ ਅਤੇ ਗੁਰਵਿੰਦਰ ਨੂੰ ਉੱਥੇ ਕੰਮ ਦਿੱਤਾ ਜਾਵੇਗਾ। ਬਾਅਦ ‘ਚ ਗੁਰਵਿੰਦਰ ਨੂੰ ਟੂਰਿਸਟ ਵੀਜ਼ੇ ‘ਤੇ ਮਲੇਸ਼ੀਆ ਭੇਜ ਦਿੱਤਾ ਗਿਆ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
