Phagwara: ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 31 ਜਨਵਰੀ ਨੂੰ ਫਗਵਾੜਾ ‘ਚ ਸਜੇਗਾ ਵਿਸ਼ਾਲ ਨਗਰ ਕੀਰਤਨ, ਟ੍ਰੈਫਿਕ ਰੂਟਾਂ ਵਿੱਚ ਹੋਇਆ ਵੱਡਾ ਬਦਲਾਅ

Published: 

29 Jan 2026 23:57 PM IST

Phagwara: ਸਤਿਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ 31 ਜਨਵਰੀ ਨੂੰ ਫਗਵਾੜਾ ਵਿੱਚ ਵਿਸ਼ਾਲ ਸ਼ੋਭਾਯਾਤਰਾ ਕੱਢੀ ਜਾ ਰਹੀ ਹੈ। ਇਸ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਅਤੇ ਟ੍ਰੈਫਿਕ ਵਿਵਸਥਾ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ਼ੋਭਾਯਾਤਰਾ ਨੂੰ ਸ਼ਾਂਤੀਪੂਰਨ ਅਤੇ ਨਿਰਵਿਘਨ ਢੰਗ ਨਾਲ ਸਫ਼ਲ ਬਣਾਉਣ ਲਈ ਵਿਸਥਾਰ ਨਾਲ ਯੋਜਨਾ ਤਿਆਰ ਕੀਤੀ ਗਈ।

Phagwara: ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 31 ਜਨਵਰੀ ਨੂੰ ਫਗਵਾੜਾ ਚ ਸਜੇਗਾ ਵਿਸ਼ਾਲ ਨਗਰ ਕੀਰਤਨ, ਟ੍ਰੈਫਿਕ ਰੂਟਾਂ ਵਿੱਚ ਹੋਇਆ ਵੱਡਾ ਬਦਲਾਅ

Image Credit: Samvad News Agency

Follow Us On

ਸਤਿਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ 31 ਜਨਵਰੀ ਨੂੰ ਫਗਵਾੜਾ ਵਿੱਚ ਵਿਸ਼ਾਲ ਸ਼ੋਭਾਯਾਤਰਾ ਕੱਢੀ ਜਾ ਰਹੀ ਹੈ। ਇਸ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਅਤੇ ਟ੍ਰੈਫਿਕ ਵਿਵਸਥਾ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ਼ੋਭਾਯਾਤਰਾ ਨੂੰ ਸ਼ਾਂਤੀਪੂਰਨ ਅਤੇ ਨਿਰਵਿਘਨ ਢੰਗ ਨਾਲ ਸਫ਼ਲ ਬਣਾਉਣ ਲਈ ਵਿਸਥਾਰ ਨਾਲ ਯੋਜਨਾ ਤਿਆਰ ਕੀਤੀ ਗਈ।

ਰੂਟ ਪਲਾਨਨੂੰ ਲੈ ਕੇ ਹੋਈ ਮੀਟਿੰਗ

ਮੀਟਿੰਗ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਜਲੰਧਰ ਤੋਂ ਲੁਧਿਆਣਾ, ਲੁਧਿਆਣਾ ਤੋਂ ਜਲੰਧਰ, ਨਕੋਦਰ ਤੋਂ ਹੋਸ਼ਿਆਰਪੁਰ ਅਤੇ ਹੋਸ਼ਿਆਰਪੁਰ ਤੋਂ ਨਕੋਦਰ ਵੱਲ ਜਾਣ ਵਾਲੇ ਵਾਹਨਾਂ ਲਈ ਵਿਸ਼ੇਸ਼ ਰੂਟ ਪਲਾਨ ਤੈਅ ਕੀਤਾ ਗਿਆ, ਤਾਂ ਜੋ ਇਨ੍ਹਾਂ ਰੂਟਾਂ ਤੋਂ ਆਉਣ-ਜਾਣ ਵਾਲਾ ਟ੍ਰੈਫਿਕ ਫਗਵਾੜਾ ਸ਼ਹਿਰ ਵਿਚੋਂ ਨਾ ਲੰਘੇ ਅਤੇ ਸ਼ੋਭਾਯਾਤਰਾ ਵਿੱਚ ਕੋਈ ਰੁਕਾਵਟ ਨਾ ਪਵੇ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 31 ਜਨਵਰੀ ਨੂੰ ਸ਼ੋਭਾਯਾਤਰਾ ਦੌਰਾਨ ਟ੍ਰੈਫਿਕ ਨੂੰ ਸੁਚਾਰੂ ਰੱਖਣ ਲਈ ਸਵੇਰੇ 11 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਟ੍ਰੈਫਿਕ ਰੂਟ ਡਾਇਵਰਟ ਰਹਿਣਗੇ। ਇਸ ਸਬੰਧੀ ਐਸਪੀ ਮਾਧਵੀ ਸ਼ਰਮਾ ਅਤੇ ਟ੍ਰੈਫਿਕ ਇੰਚਾਰਜ ਅਮਨ ਕੁਮਾਰ ਨੇ ਟ੍ਰੈਫਿਕ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਪੂਰਾ ਰੂਟ ਇਸ ਤਰ੍ਹਾ ਹੈ

ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਜਲੰਧਰ ਅਤੇ ਅੰਮ੍ਰਿਤਸਰ ਵੱਲ ਜਾਣ ਵਾਲੇ ਭਾਰੀ ਵਾਹਨ ਫਿਲੌਰ ਤੋਂ ਹੁੰਦੇ ਹੋਏ ਜੰਡਿਆਲਾ ਰਾਹੀਂ ਨਕੋਦਰ-ਜਲੰਧਰ ਰੂਟ ਦੀ ਵਰਤੋਂ ਕਰਨਗੇ। ਇਸ ਦੇ ਨਾਲ ਹੀ ਲੁਧਿਆਣਾ ਤੋਂ ਜਲੰਧਰ ਵੱਲ ਜਾਣ ਵਾਲੇ ਹਲਕੇ ਵਾਹਨ ਗੋਰਾਇਆ, ਰੁੜਕਾ, ਜੰਡਿਆਲਾ ਅਤੇ ਜਲੰਧਰ ਕੈਂਟ ਰਾਹੀਂ ਜਲੰਧਰ ਵੱਲ ਮੋੜੇ ਜਾਣਗੇ।

ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਛੋਟੇ ਵਾਹਨਾਂ ਲਈ ਮੌਲੀ, ਹਦਿਆਬਾਦ ਚੌਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਤੋਂ ਜਲੰਧਰ ਹਾਈਵੇ ਰਾਹੀਂ ਜਾਣ ਦਾ ਰਸਤਾ ਨਿਰਧਾਰਤ ਕੀਤਾ ਗਿਆ ਹੈ। ਜਲੰਧਰ ਤੋਂ ਲੁਧਿਆਣਾ ਵੱਲ ਜਾਣ ਵਾਲੇ ਭਾਰੀ ਵਾਹਨ ਮੇਹਟਾਂ ਬਾਈਪਾਸ ਤੋਂ ਮੇਹਲੀ ਬਾਈਪਾਸ ਰਾਹੀਂ ਗੁਜ਼ਰਣਗੇ।

ਉੱਥੇ ਹੀ, ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਛੋਟੇ ਵਾਹਨ ਮੇਹਲੀ ਬਾਈਪਾਸ, ਬਸਰਾ ਪੈਲੇਸ, ਖੋਥੜਾਂ ਰੋਡ ਅਤੇ ਅਰਬਨ ਐਸਟੇਟ ਤੋਂ ਹੁੰਦੇ ਹੋਏ ਮੁੱਖ ਜੀਟੀ ਰੋਡ ਰਾਹੀਂ ਲੁਧਿਆਣਾ ਵੱਲ ਮੋੜੇ ਜਾਣਗੇ। ਇਸ ਤੋਂ ਇਲਾਵਾ, ਨਕੋਦਰ ਤੋਂ ਫਗਵਾੜਾ ਅਤੇ ਹੋਸ਼ਿਆਰਪੁਰ ਵੱਲ ਜਾਣ ਵਾਲੇ ਵਾਹਨ ਹਦਿਆਬਾਦ ਚੌਕ ਤੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਚੰਡੀਗੜ੍ਹ ਰੋਡ ਰਾਹੀਂ ਭੁੱਲਾਰਾਈ ਚੌਕ ਤੋਂ ਹੁੰਦੇ ਹੋਏ ਆਪਣੇ ਗੰਤਵ ਤੱਕ ਪਹੁੰਚਣਗੇ।

ਪੁਲਿਸ ਪ੍ਰਸ਼ਾਸਨ ਨੇ ਆਮ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਸ਼ੋਭਾਯਾਤਰਾ ਦੇ ਦੌਰਾਨ ਨਿਰਧਾਰਤ ਕੀਤੇ ਗਏ ਟ੍ਰੈਫਿਕ ਰੂਟਾਂ ਦੀ ਪਾਲਣਾ ਕਰਨ ਅਤੇ ਪੁਲਿਸ ਨਾਲ ਸਹਿਯੋਗ ਕਰਕੇ ਸਮਾਰੋਹ ਨੂੰ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਨ ਵਿੱਚ ਮਦਦ ਕਰਨ।