ਗੁਰਪੁਰਬ ਮੌਕੇ CM ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ, ਬੋਲੇ- ਅੰਮ੍ਰਿਤਸਰ ਦਾ ਆਧੁਨਿਕ ਤਕਨੀਕ ਨਾਲ ਕਰਾਂਗੇ ਵਿਕਾਸ

Updated On: 

05 Nov 2025 09:02 AM IST

CM Bhagwant Mann Gurpurab Wishes: ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸੁਭਾਗ ਮਿਲਿਆ ਹੈ ਕਿ ਉਹ ਪਰਿਵਾਰ ਸਮੇਤ ਇੱਥੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਪੰਜਾਬ ਦੀ ਤਰੱਕੀ, ਸਲਾਮਤੀ ਤੇ ਖੁਸ਼ਹਾਲੀ ਦੀ ਅਰਦਾਸ ਕੀਤੀ। ਇਹ ਗੁਰੂਆਂ ਪੀਰਾ ਤੇ ਸ਼ਹੀਦਾਂ ਦੀ ਧਰਤੀ ਹੈ। ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਇਸ ਧਰਤੀ ਦੇ ਰਹਿਣ ਵਾਲਿਆਂ ਨੂੰ ਸੁਮੱਤ ਬਖਸ਼ੇ ਤੇ ਬਲ ਬਖ਼ਸ਼ੇ। ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਸਾਡੀ ਲਾਈ ਹੈ, ਉਹ ਸੇਵਾ ਕਰਨ ਦਾ ਬਲ ਬਖਸ਼ੇ। ਉਨ੍ਹਾਂ ਨੇ ਕਿਹਾ ਪੂਰੀ ਦੁਨੀਆ ਦੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਹੈ।

ਗੁਰਪੁਰਬ ਮੌਕੇ CM ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ, ਬੋਲੇ- ਅੰਮ੍ਰਿਤਸਰ ਦਾ ਆਧੁਨਿਕ ਤਕਨੀਕ ਨਾਲ ਕਰਾਂਗੇ ਵਿਕਾਸ

ਸੀਐਮ ਭਗਵੰਤ ਮਾਨ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪਹੁੰਚੇ

Follow Us On

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਹਰ ਪਾਸੇ ਦੇਖੀਆਂ ਜਾ ਰਹੀਆਂ ਹੈ। ਦੁਨੀਆ ਭਰ ਦੇ ਗੁਰਦੁਆਰਿਆਂ ‘ਚ ਗੁਰਪੁਰਬ ਦੇ ਪਵਿੱਤਰ ਮੌਕੇ ‘ਤੇ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ‘ਚ ਵੀ ਲੋਕ ਨਤਮਸਤਕ ਤੇ ਗੁਰੂ ਦੀ ਬਾਣੀ ਸਰਵਣ ਕਰਨ ਲਈ ਵੱਡੀ ਸੰਖਿਆ ‘ਚ ਪਹੁੰਚ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਵੀ ਨਤਮਸਤਕ ਹੋਣ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ।

ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸੁਭਾਗ ਮਿਲਿਆ ਹੈ ਕਿ ਉਹ ਪਰਿਵਾਰ ਸਮੇਤ ਇੱਥੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਪੰਜਾਬ ਦੀ ਤਰੱਕੀ, ਸਲਾਮਤੀ ਤੇ ਖੁਸ਼ਹਾਲੀ ਦੀ ਅਰਦਾਸ ਕੀਤੀ। ਇਹ ਗੁਰੂਆਂ ਪੀਰਾ ਤੇ ਸ਼ਹੀਦਾਂ ਦੀ ਧਰਤੀ ਹੈ। ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਇਸ ਧਰਤੀ ਦੇ ਰਹਿਣ ਵਾਲਿਆਂ ਨੂੰ ਸੁਮੱਤ ਬਖਸ਼ੇ ਤੇ ਬਲ ਬਖ਼ਸ਼ੇ। ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਸਾਡੀ ਲਾਈ ਹੈ, ਉਹ ਸੇਵਾ ਕਰਨ ਦਾ ਬਲ ਬਖਸ਼ੇ। ਉਨ੍ਹਾਂ ਨੇ ਕਿਹਾ ਪੂਰੀ ਦੁਨੀਆ ਦੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਹੈ।

ਆਧੁਨਿਕ ਤਕਨੀਕ ਨਾਲ ਕਰਾਂਗੇ ਸ਼ਹਿਰ ਦਾ ਵਿਕਾਸ: ਸੀਐਮ ਮਾਨ

ਮੁੱਖ ਮੰਤਰੀ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਸਿੱਖ ਜਥਾ ਪਾਕਿਸਤਾਨ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਿਆ ਹੈ। ਪਰਮਾਤਮਾ ਪੂਰੀ ਦੁਨੀਆ ‘ਚ ਸੁੱਖ-ਸ਼ਾਂਤੀ ਵਰਤਾਈ ਰੱਖੇ। ਇਸ ਦੌਰਾਨ ਸੀਐਮ ਮਾਨ ਨੇ ਅੰਮ੍ਰਿਤਸਰ ਦੇ ਵਿਕਾਸ ਦੇ ਮੁੱਦੇ ਦੀ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇੱਥੇ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਹੈ। ਇੱਥੇ ਲੋਕਾਂ ਦੀ ਸੁਵਿਧਾ ਲਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਤੇ ਸਾਰਿਆਂ ਨਾਲ ਬੈਠ ਕੇ ਯੋਜਨਾ ਬਣਾਵਾਂਗੇ।

ਸੀਐਮ ਮਾਨ ਨੇ ਕਿਹਾ ਹੁਣ ਆਧੁਨਿਕ ਤਕਨੀਕਾਂ ਆ ਗਈਆਂ ਹਨ। ਅਸੀਂ ਮਾਹਿਰ ਆਰਕੀਟੈਕਟਾਂ ਨਾਲ ਗੱਲਬਾਤ ਕਰਾਂਗਾ ਤਾਂ ਜੋ ਇੱਥੇ ਸੰਗਤਾਂ ਨੂੰ ਪਾਰਕਿੰਗ ਦੇ ਲਈ ਤੇ ਆਵਾਜਾਈ ਦੀ ਸੁਵਿਧਾ ਮਿਲ ਸਕੇ। ਪੁਰਾਣਾ ਸ਼ਹਿਰ ਹੋਣ ਕਾਰਨ ਇੱਥੇ ਸੜਕਾਂ-ਗਲੀਆਂ ਤੰਗ ਹਨ। ਅਸੀਂ ਜਿਵੇਂ ਵੀ ਹੋ ਸਕੇ ਮਾਰਡਨ ਤਕਨੀਕ ਨਾਲ ਸ਼ਹਿਰ ‘ਚ ਸੰਗਤਾਂ ਦੀ ਸੁਵਿਧਾ ਲਈ ਸੁਧਾਰ ਕਰਾਂਗਾ।

ਸੀਐਮ ਮਾਨ ਤੋਂ ਕਰਤਾਰਪੁਰ ਲਾਂਘੇ ਦੇ ਨਾ ਖੋਲ੍ਹਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹੀ ਇਸ ਨੂੰ ਖੋਲ੍ਹਿਆ ਹੈ। ਹੁਣ ਤਾਂ ਮੈਚ ਵੀ ਖੇਡਣ ਲੱਗ ਗਏ ਹਨ। ਗ੍ਰਹਿ ਮੰਤਰਾਲੇ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਖੋਲ੍ਹ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਸਿਲਕ ਰੂਟ ਖੋਲ੍ਹਣ ਦੀ ਮੰਗ ਕੀਤੀ ਹੈ।