ਬਟਾਲਾ ‘ਚ ਭਾਂਡੇ ਬਣਾਉਣ ਵਾਲੀ ਫੈਕਟਰੀ ‘ਚ ਮਜ਼ਦੂਰ ਦੀ ਮੌਤ, ਪਤੀ ਛੱਡ ਕੇ ਗਿਆ, ਇਕੱਲੀ ਕਰ ਰਹੀ ਸੀ ਬੱਚੀ ਦਾ ਪਾਲਣ ਪੋਸ਼ਣ

Published: 

08 Sep 2023 15:00 PM

ਬਟਾਲਾ 'ਚ ਅੰਮ੍ਰਿਤਸਰ ਰੋਡ 'ਤੇ ਭਾਂਡੇ ਬਣਾਉਣ ਵਾਲੀ ਫੈਕਟਰੀ 'ਚ ਇੱਕ ਮਜ਼ਦੂਰ ਮਹਿਲਾ ਦੀ ਫਸਣ ਨਾਲ 25 ਸਾਲਾ ਪ੍ਰਵਾਸੀ ਮਹਿਲਾ ਅਨੁਸ਼ਕਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨ 'ਚ ਔਰਤ ਦੇ ਵਾਲ ਫਸ ਗਏ ਸਨ। ਮਜ਼ਦੂਰ ਮਹਿਲਾਂ ਨੂੰ ਕੱਢਣ ਦੌਰਾਨ ਉਹ ਮਸ਼ੀਨ ਨਾਲ ਟਕਰਾ ਗਈ।

ਬਟਾਲਾ ਚ ਭਾਂਡੇ ਬਣਾਉਣ ਵਾਲੀ ਫੈਕਟਰੀ ਚ ਮਜ਼ਦੂਰ ਦੀ ਮੌਤ, ਪਤੀ ਛੱਡ ਕੇ ਗਿਆ, ਇਕੱਲੀ ਕਰ ਰਹੀ ਸੀ ਬੱਚੀ ਦਾ ਪਾਲਣ ਪੋਸ਼ਣ
Follow Us On

ਗੁਰਦਾਸਪੁਰ ਨਿਊਜ਼। ਗੁਰਦਾਸਪੁਰ ਦੇ ਬਟਾਲਾ ‘ਚ ਅੰਮ੍ਰਿਤਸਰ ਰੋਡ ‘ਤੇ ਭਾਂਡੇ ਬਣਾਉਣ ਵਾਲੀ ਫੈਕਟਰੀ ‘ਚ ਇੱਕ ਮਜ਼ਦੂਰ ਮਹਿਲਾ ਦੀ ਮੌਤ ਹੋ ਗਈ। ਦੱਸ ਦਈਏ ਕਿ ਮਸ਼ੀਨ ਵਿੱਚ ਫਸਣ ਨਾਲ 25 ਸਾਲਾ ਪ੍ਰਵਾਸੀ ਮਹਿਲਾ ਅਨੁਸ਼ਕਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ‘ਚ ਔਰਤ ਦੇ ਵਾਲ ਫਸ ਗਏ ਸਨ। ਮਜ਼ਦੂਰ ਮਹਿਲਾਂ ਨੂੰ ਕੱਢਣ ਦੌਰਾਨ ਉਹ ਮਸ਼ੀਨ ਨਾਲ ਟਕਰਾ ਗਈ। ਜਾਣਕਾਰੀ ਮਿਲਣ ਤੋਂ ਬਾਅਦ ਬਟਾਲਾ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।

ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ

ਮ੍ਰਿਤਕ ਮਹਿਲਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਅਨੁਸ਼ਕਾ ਦਾ ਵਿਆਹ ਕਈ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਇੱਕ ਬੱਚੀ ਵੀ ਸੀ। ਉਸ ਦਾ ਪਤੀ ਉਸ ਨੂੰ ਛੱਡ ਗਿਆ ਸੀ। ਬੱਚੇ ਦੀ ਪਰਵਰਿਸ਼ ਕਰਨ ਲਈ ਉਹ ਬਟਾਲਾ ਵਿੱਚ ਅਮਿਤ ਹੋਮ ਦੇ ਭਾਂਡੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਸੀ। ਮ੍ਰਿਤਕ ਮਹਿਲਾ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ, ਹੋਵੇਗੀ ਕਾਰਵਾਈ

ਉਥੇ ਹੀ ਫੈਕਟਰੀ ‘ਚ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਜੋ ਵੀ ਲਾਪਰਵਾਹੀ ਹੋਵੇਗੀ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਪੁਲਿਸ ਉਸ ਨੂੰ ਛੱਡੇਗੀ ਨਹੀਂ।

ਹੁਣ ਵੇਖਣ ਵਾਲੀ ਇਹ ਗੱਲ ਹੋਵੇਗੀ ਕਿ ਪੁਲਿਸ ਦੋਸ਼ੀ ਖਿਲਾਫ ਕੀ ਕਾਰਵਾਈ ਕਰਦੀ ਹੈ। ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੂੰ ਮੁਆਵਜੇ ਵਜੋਂ ਫੈਕਟਰੀ ਕੀ ਮਦਦ ਕਰਦੀ ਹੈ।

Related Stories