ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ‘ਚ ਵਿਜੀਲੈਂਸ ਦੀ ਛਾਪੇਮਾਰੀ, ਡੋਪ ਟੈਸਟਾਂ ਦਾ ਮੰਗਿਆ ਰਿਕਾਰਡ
Vigilance Raid on Hospital: ਗੁਰਦਾਸਪੁਰ ਦੀ ਐਸਐਮਓ ਡਾ. ਚੇਤਨਾ ਨੇ ਵਿਜੀਲੈਂਸ ਰੇਡ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਟੀਮ ਵਲੋਂ ਹਸਪਤਾਲ ਦੇ ਵਿੱਚ ਹੋ ਰਹੇ ਡੋਪ ਟੈਸਟਾਂ ਦੀ ਜਾਣਕਾਰੀ ਮੰਗੀ ਗਈ ਸੀ, ਜਿਸਨੂੰ ਮੁਹਈਆ ਕਰਵਾ ਦਿੱਤਾ ਗਿਆ ਹੈ।
ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੀਤੇ ਜਾਂਦੇ ਡੋਪ ਟੈਸਟਾਂ ਦੇ ਰਿਕਾਰਡ ਨੂੰ ਵਿਜੀਲੈਂਸ ਵਿਭਾਗ (Vigilance Department) ਦੇ ਵਲੋਂ ਮੰਗਿਆ ਜਾ ਰਿਹਾ ਹੈ ਅੱਜ ਵਿਜੀਲੈਂਸ ਗੁਰਦਾਸਪੁਰ ਦੀ ਟੀਮ ਨੇ 11 ਵੱਜੇ ਦੇ ਕਰੀਬ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੀ ਲੈਬੋਰਟਰੀ ਵਿੱਚ ਛਾਪੇਮਾਰੀ ਕਰ ਰਿਕਾਰਡ ਦੀ ਜਾਂਚ ਪੜਤਾਲ ਕੀਤੀ ਗਈ ਇਸ ਟੀਮ ਦੀ ਅਗਵਾਈ ਡੀਐਸਪੀ ਵਿਜੀਲੈਂਸ ਜੋਗੇਸ਼ਵਰ ਗੁਰਾਇਆ ਵੱਲੋਂ ਕੀਤੀ ਗਈ।
ਦੋ ਘੰਟੇ ਚੱਲੀ ਜਾਂਚ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀਆਂ ਨੇ ਲੈਬੋਰੀ ਵਿੱਚੋਂ ਡੋਪ ਟੈਸਟ ਨਾਲ ਸੰਬੰਧਿਤ ਸਾਰੇ ਰਿਕਾਰਡ ਨੂੰ ਚੈੱਕ ਕੀਤਾ ਅਤੇ ਕੁਝ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਆਪਣੇ ਨਾਲ ਲੈਕੇ ਚਲੇ ਗਏ ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ।
ਛਾਪੇਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਮਓ ਗੁਰਦਾਸਪੁਰ ਡਾ. ਚੇਤਨਾ ਨੇ ਦੱਸਿਆ ਕਿ ਅੱਜ ਸਵੇਰੇ ਵਿਜੀਲੈਂਸ ਟੀਮ ਵਲੋ ਹਸਪਤਾਲ ਦੇ ਵਿੱਚ ਆ ਕੇ ਹੋ ਰਹੇ ਡੋਪ ਟੈਸਟਾਂ ਦੀ ਜਾਣਕਾਰੀ ਲਈ ਹੈ ਅਤੇ ਪਿਛਲੇ ਸਮੇਂ ਦੇ ਵਿੱਚ ਹੋਏ ਡੋਪ ਟੈਸਟਾਂ ਦੀ ਰਿਪੋਰਟ ਚੈੱਕ ਕੀਤੀ ਗਈ ਅਤੇ ਡੋਪ ਟੈਸਟਾਂ ਸਬੰਧੀ ਉਹਨਾਂ ਕੋਲ ਜੋ ਵੀ ਰਿਕਾਰਡ ਹੈ ਉਸਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ
ਉਨ੍ਹਾਂ ਦੱਸਿਆ ਕਿ ਡੋਪ ਟੈਸਟ ਕਰਨ ਦੇ ਪੂਰੇ ਪ੍ਰੋਸੈਸ ਦੇ ਬਾਰੇ ਲੈਬੋਰਟਰੀ ਦੇ ਕਰਮਚਾਰੀਆਂ ਕੋਲੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਜੋ ਰਿਕਾਰਡ ਮੰਗਿਆ ਗਿਆ ਉਹ ਸਾਰਾ ਉਹਨਾਂ ਨੂੰ ਸੌਂਪ ਦਿੱਤਾਂ ਗਿਆ ਹੈ। ਉਨਾਂ ਨੇ ਦਸਿਆ ਕਿ ਇਹ ਜਾਂਚ ਪੜਤਾਲ ਕਰੀਬ ਦੋ ਘੰਟੇ ਤੱਕ ਚਲਦੀ ਰਹੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ