ਗੁਰਦਾਸਪੁਰ 'ਚ ਬੇਕਾਬੂ ਟਰਾਲੇ ਦਾ ਕਹਿਰ; ਨੌਜਵਾਨ ਨੂੰ 500 ਮੀਟਰ ਤੱਕ ਘਸੀਟਿਆ, ਹਾਦਸੇ 'ਚ 3 ਮੌਤਾਂ | Truck dragged youth road accident in Gurdapur know in Punjabi Punjabi news - TV9 Punjabi

ਗੁਰਦਾਸਪੁਰ ‘ਚ ਬੇਕਾਬੂ ਟਰਾਲੇ ਦਾ ਕਹਿਰ; ਨੌਜਵਾਨ ਨੂੰ 500 ਮੀਟਰ ਤੱਕ ਘਸੀਟਿਆ, ਹਾਦਸੇ ‘ਚ 3 ਮੌਤਾਂ

Published: 

27 Aug 2023 12:11 PM

ਗੁਰਦਾਸਪੁਰ 'ਚ ਇੱਕ ਟਰੱਕ ਨੇ ਕਰੀਬ 500 ਮੀਟਰ ਤੱਕ ਇੱਕ ਨੌਜਵਾਨ ਨੂੰ ਘਸੀਟਿਆ ਅਤੇ ਸੜਕ ਕਿਨਾਰੇ ਬਣੀਆਂ ਦੁਕਾਨਾਂ ਵੀ ਤੋੜ ਦਿੱਤੀਆਂ। ਇੰਨਾ ਹੀ ਨਹੀਂ ਟਰੱਕ ਨੇ 3 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਗੁਰਦਾਸਪੁਰ ਚ ਬੇਕਾਬੂ ਟਰਾਲੇ ਦਾ ਕਹਿਰ; ਨੌਜਵਾਨ ਨੂੰ 500 ਮੀਟਰ ਤੱਕ ਘਸੀਟਿਆ,  ਹਾਦਸੇ ਚ 3 ਮੌਤਾਂ
Follow Us On

ਗੁਰਦਾਸਪੁਰ ਨਿਊਜ਼। ਗੁਰਦਾਸਪੁਰ ਦੇ ਮੁਕੇਰੀਆਂ ਜੀ.ਟੀ ਰੋਡ ‘ਤੇ ਪਿੰਡ ਚਾਵਾ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਬੇਕਾਬੂ ਟਰਾਲੇ ਨੇ ਸੜਕ ਕਿਨਾਰੇ ਬਣੀਆਂ ਦੁਕਾਨਾਂ ਨੂੰ ਟੱਕਰ ਮਾਰ ਦਿੱਤੀ। ਮਾਮਲਾ ਦੇਰ ਰਾਤ ਦਾ ਹੈ ਜਿੱਥੇ ਟਰਾਲੇ ਦੇ ਡਰਾਈਵਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਟਰਾਲਾ ਸੜਕ ਕਿਨਾਰੇ ਲਗੀਆਂ ਰੇਹੜੀਆਂ ਵਿੱਚ ਜਾ ਵੜੀਆ। ਜਿਸ ਕਾਰਨ ਦੋ ਦੁਕਾਨਾਂ ਬੁਰੀ ਤਰ੍ਹਾਂ ਟੁੱਟ ਗਈਆਂ ਅਤੇ ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਘਟਨਾ ਸਮੇਂ ਕਈ ਲੋਕ ਖੜ੍ਹੇ ਸਨ। ਦੇਰ ਰਾਤ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾ ਰਿਹਾ ਵੱਡਾ ਟਰਾਲਾ ਪਿੰਡ ਚਾਵਾ ਨੇੜੇ ਪਹੁੰਚਦਿਆਂ ਹੀ ਬੇਕਾਬੂ ਹੋ ਗਿਆ। ਜਿਸ ਤੋਂ ਬਾਅਦ ਉਹ ਸੜਕ ਕਿਨਾਰੇ ਦੋ ਦੁਕਾਨਾਂ ‘ਚ ਦਾਖਲ ਹੋ ਕੇ ਸਬਜ਼ੀਆਂ, ਫਲਾਂ ਅਤੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਕਈ ਦੁਕਾਨਦਾਰਾਂ ਨੂੰ ਅਪਣੀ ਚਪੇਟ ਵਿੱਚ ਲੈ ਲਿਆ। ਜਿਸ ਕਾਰਨ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ ਹੋ ਗਏ। । ਇੰਨਾ ਹੀ ਨਹੀਂ ਡਰਾਈਵਰ ਲੋਕਾਂ ਨੂੰ ਘਸੀਟਦਾ ਹੋਇਆ ਆਪਣੇ ਨਾਲ ਲੈ ਗਿਆ। ਉਨ੍ਹਾਂ ਵਿੱਚੋਂ ਇੱਕ ਦੇ ਚੀਥੜੇ ਉੱਡ ਗਏ ਅਤੇ ਸੜਕ ਤੇ ਖਿੱਲਰ ਗਏ।

ਪੁਲਿਸ ਹਿਰਾਸਤ ‘ਚ ਡਰਾਈਵਰ

ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇੱਥੋਂ ਦੇ ਇੱਕ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ ਵਾਸੀ ਨੰਗਲ ਅਤੇ ਕਿਰਨ ਦਾਸ ਵਾਸੀ ਪਰਵਾਸੀ ਮਜ਼ਦੂਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲਾ ਚਾਲਕ ਨਸ਼ੇ ਦੀ ਹਾਲਤ ‘ਚ ਸੀ। ਜਿਸ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਹਸਪਤਾਲ ‘ਚ ਇਲਾਜ ਜਾਰੀ

ਉਧਰ ਮੌਕੇ ‘ਤੇ ਪਹੁੰਚੇ ਐਸਪੀ ਨਵਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਟਰੱਕ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Exit mobile version