ਮੁਹਾਲੀ ਮੁਠਭੇੜ ਮਾਮਲਾ: ਗੁਰਦਾਸਪੁਰ ਤੋਂ ਅਨਿਲ ਬਿਸ਼ਨੋਈ ਦਾ ਸਾਥੀ ਹਥਿਆਰਾਂ ਸਮੇਤ ਕਾਬੂ

Published: 

30 Aug 2023 19:32 PM

Gangster Arrest: 21 ਅਗਸਤ ਨੂੰ ਪਿੰਡ ਘੜੂਆਂ ਦੇ ਵਸਨੀਕ ਮਨਪ੍ਰੀਤ ਸਿੰਘ ਧਨੋਆ ਦੇ ਘਰ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਉਥੋਂ ਪੁਲੀਸ ਨੇ ਮੁਲਜ਼ਮ ਦਾ ਮੋਟਰਸਾਈਕਲ ਅਤੇ ਮੋਬਾਈਲ ਬਰਾਮਦ ਕਰ ਲਿਆ। ਉਦੋਂ ਤੋਂ ਹੀ ਪੁਲਿਸ ਇਨ੍ਹਾਂ ਦੋਵਾਂ ਗੈਂਗਸਟਰਾਂ ਦੀ ਭਾਲ ਵਿੱਚ ਲੱਗੀ ਹੋਈ ਸੀ।

ਮੁਹਾਲੀ ਮੁਠਭੇੜ ਮਾਮਲਾ:  ਗੁਰਦਾਸਪੁਰ ਤੋਂ ਅਨਿਲ ਬਿਸ਼ਨੋਈ ਦਾ ਸਾਥੀ ਹਥਿਆਰਾਂ ਸਮੇਤ ਕਾਬੂ
Follow Us On

ਬੀਤੇ ਦਿਨ ਮੁਹਾਲੀ ਵਿੱਚ ਹੋਏ ਮੁਕਾਬਲੇ ਵਿੱਚ ਪੁਲਿਸ ਨੇ ਅਨਿਲ ਬਿਸ਼ਨੋਈ ਦੇ ਦੂਜੇ ਸਾਥੀ ਤੇਜਿੰਦਰ ਪਾਲ ਸਿੰਘ ਉਰਫ਼ ਪੱਪਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਗੁਰਦਾਸਪੁਰ ਦੇ ਉਸ ਦੇ ਪਿੰਡ ਤੋਂ ਕਾਬੂ ਕੀਤਾ ਗਿਆ ਹੈ। ਪੁਲਿਸ ਨੂੰ ਦੇਖ ਕੇ ਉਸ ਨੇ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੱਤ ‘ਚ ਫਰੈਕਚਰ ਹੋ ਜਾਣ ਕਾਰਨ ਉਹ ਭੱਜ ਨਹੀਂ ਸਕਿਆ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ 2 ਪਿਸਤੌਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ।

ਮੰਗਲਵਾਰ ਦੇਰ ਸ਼ਾਮ ਮੁਹਾਲੀ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਇਸ ਵਿੱਚ ਗੈਂਗਸਟਰ ਅਨਿਲ ਬਿਸ਼ਨੋਈ ਦੀ ਲੱਤ ਵਿੱਚ ਗੋਲੀ ਲੱਗੀ। ਉਨ੍ਹਾਂ ਨੂੰ ਮੁਹਾਲੀ ਦੇ ਫੇਜ਼ 6 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅਨਿਲ ਬਿਸ਼ਨੋਈ ਪੰਜਾਬ ਦੇ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਦਾ ਰਹਿਣ ਵਾਲਾ ਹੈ।

ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਦੀ ਕਾਰਵਾਈ

ਮੁਹਾਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਅਨਿਲ ਬਿਸ਼ਨੋਈ ਇਕ ਜਗ੍ਹਾ ‘ਤੇ ਲੁਕਿਆ ਹੋਇਆ ਹੈ। ਅਨਿਲ ਬਿਸ਼ਨੋਈ ਕਤਲ ਦੇ ਇਰਾਦੇ ਨਾਲ ਹਮਲਾ ਕਰਨ ਦੇ ਇੱਕ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਮੌਕੇ ‘ਤੇ ਮੌਜੂਦ ਪੁਲਿਸ ਟੀਮ ਨੇ ਜਦੋਂ ਅਨਿਲ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸ ਨੇ ਸਾਹਮਣੇ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਜਿਹੇ ‘ਚ ਪੁਲਿਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ।

ਵਿਦੇਸ਼ ਚ ਰਚੀ ਗਈ ਸੀ ਸਾਜ਼ਿਸ਼

ਪੁਲਿਸ ਮੁਤਾਬਕ, ਪੀੜਤ ਮਨਪ੍ਰੀਤ ਸਿੰਘ ਧਨੋਆ ਦਾ ਭਰਾ ਅਮਰੀਕਾ ਰਹਿੰਦਾ ਹੈ। ਉਹ ਜੱਗੂ ਭਗਵਾਨਪੁਰਿਆ ਗਰੁੱਪ ਦੇ ਵਿਰੋਧੀ ਲਾਰੈਂਸ ਗਰੁੱਪ ਦੇ ਸੰਪਰਕ ਵਿੱਚ ਹੈ। ਇਸ ਮਾਮਲੇ ‘ਚ ਮਨਪ੍ਰੀਤ ਨੂੰ ਪਹਿਲਾਂ ਵੀ ਕਈ ਵਾਰ ਫੋਨ ‘ਤੇ ਧਮਕੀਆਂ ਮਿਲ ਚੁੱਕੀਆਂ ਹਨ। ਜਦੋਂ ਉਸ ‘ਤੇ ਇਹ ਗੋਲੀਬਾਰੀ ਹੋਈ ਤਾਂ ਜੱਗੂ ਭਗਵਾਨਪੁਰੀਆ ਗਰੁੱਪ ਦੇ ਵਿਦੇਸ਼ੀ ਗੈਂਗਸਟਰ ਅੰਮ੍ਰਿਤਪਾਲ ਬੱਲ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜ਼ਿੰਮੇਵਾਰੀ ਲਈ।

ਤਿੰਨ ਖਿਲਾਫ ਮਾਮਲਾ ਦਰਜ

ਮਾਮਲੇ ਸਬੰਧੀ ਮੁਹਾਲੀ ਪੁਲਿਸ ਦੇ ਡੀਐਸਪੀ ਡਿਟੈਕਟਿਵ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਅਨਿਲ ਬਿਸ਼ਨੋਈ ਦਾ ਕਈ ਦਿਨਾਂ ਤੋਂ ਪਿੱਛਾ ਕਰ ਰਹੀ ਸੀ। ਮੁਲਜ਼ਮ ਅਨਿਲ ਬਿਸ਼ਨੋਈ, ਅੰਮ੍ਰਿਤਪਾਲ ਬੱਲ ਅਤੇ ਜੱਗੂ ਭਗਵਾਨਪੁਰੀਆ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।