ਅਸ਼ਵਨੀ ਸੇਖੜੀ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਬਟਾਲਾ ਦੇ ਕਾਂਗਰਸੀਆਂ ਨੇ ਲੱਡੂ ਵੰਡ ਮਨਾਈ ਖੁਸ਼ੀ,ਕਿਹਾ ਬਟਾਲਾ ਕਾਂਗਰਸ ਹੋਈ ਅਜ਼ਾਦ
ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਕਾਂਗਰਸ ਨੂੰ ਅਲਵਿਦਾ ਕਹਿਕੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਨੇ। ਉਨ੍ਹਾਂ ਦੇ ਬੀਜੇਪੀ 'ਚ ਜਾਣ ਨਾਲ ਬਟਾਲਾ ਦੀ ਕਾਂਗਰਸੀ ਲੀਡਰਸ਼ਿਪ ਨੇ ਮਿਠਾਈ ਵੰਡਕੇ ਖੁਸ਼ੀ ਮਨਾਈ। ਤੁਹਾਨੂੰ ਦੱਸ ਦੇਈਏ ਕਿ ਸ਼ੇਖੜੀ ਕਾਂਗਰਸ ਵੱਲੋਂ ਤਿੰਨ ਵਾਰੀ ਵਿਧਾਇਕ ਤੇ ਸਾਬਕਾ ਮੰਤਰੀ ਵੀ ਰਹੇ ਨੇ।
‘ਸ਼ੇਖੜੀ ਨੇ ਕਾਂਗਰਸ ਨੂੰ ਕਦੇ ਸਹਿਯੋਗ ਨਹੀਂ ਦਿੱਤਾ’
ਉਨ੍ਹਾਂ ਕਿਹਾ ਕਿ ਪਹਿਲਾਂ ਸੇਖੜੀ ਅਕਾਲੀ ਦਲ (Akali Dal) ‘ਚ ਸ਼ਾਮਲ ਹੋਣ ਜਾ ਰਹੇ ਸਨ ਫਿਰ ਖਬਰਾਂ ਆਈਆਂ ਕਿ ਇਨ੍ਹਾਂ ਦੀ ਗੱਲ ਆਮ ਆਦਮੀ ਪਾਰਟੀ ਨਾਲ ਹੋ ਰਹੀ ਹੈ ਅਤੇ ਅੱਜ ਇਹ ਭਾਜਪਾ ਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਸ਼ਵਨੀ ਸੇਖੜੀ ਵੱਲੋਂ ਕਾਂਗਰਸ ਪਾਰਟੀ ਲਈ ਕਦੇ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸ਼ਵਨੀ ਸੇਖੜੀ ਨੇ ਕਦੇ ਕਿਸੇ ਦੀ ਖੁਸ਼ੀ ਗਮੀ ਚ ਹਿੱਸਾ ਨਹੀਂ ਲਿਆ ਬਸ ਵੋਟਾਂ ਤੋਂ ਛੇ ਮਹੀਨੇ ਪਹਿਲਾਂ ਆ ਕੇ ਟਿਕਟ ਲੈਕੇ ਦੱਸਦੇ ਸਨ ਕਿ ਮੈਂ ਚੋਣਾਂ ਲੜ ਰਿਹਾ ਹਾਂ। ਉਨ੍ਹਾਂ ਕਿਹਾ ਅਜਿਹੇ ਨੇਤਾ ਨੇ ਕੀ ਜਿੱਤਣਾ ਜੋ ਜਨਤਾ ਜਾਂ ਪਾਰਟੀ ਵਰਕਰਾਂ ਚ ਆ ਕੇ ਨਹੀਂ ਵਿਚਰਦਾ। ਉਨ੍ਹਾਂ ਇਹ ਵੀ ਕਿਹਾ ਕਿ ਐਮਸੀ ਚੋਣਾਂ ਚ ਅਸ਼ਵਨੀ ਸੇਖੜੀ ਵੱਲੋਂ ਆਪਣੇ ਖੜੇ ਨੇਤਾਵਾਂ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ।ਅੰਤ ਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਾਈਕਮਾਨ ਨੂੰ ਹੁਣ ਬਟਾਲਾ ਚ ਇਕ ਅਜਿਹਾ ਨੇਤਾ ਦੇਣਾ ਚਾਹੀਦਾ ਹੈ ਜੋ ਸਭ ਨੂੰ ਸਾਥ ਲੈਕੇ ਚੱਲੇ ਕਿਉਂਕਿ ਸਭ ਬਟਾਲਾ ਕਾਂਗਰਸੀ ਆਗੂ ਅਤੇ ਵਰਕਰ ਇਕ ਹਨ ਅਤੇ ਪਾਰਟੀ ਨਾਲ ਚੱਟਾਨ ਵਾਂਗ ਖ਼ੜੇ ਹਨ।ਇਸ ਮੌਕੇ ਬਟਾਲਾ ਕਾਂਗਰਸ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਚ ਹਾਜ਼ਰ ਸਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
