ਗੁਰਦਾਸਪੁਰ 'ਚ 7 ਲੱਖ ਦੀ ਗ੍ਰਾਂਟ 'ਚ ਘਪਲਾ ਕਰਨ 'ਤੇ ਮਹਿਲਾ ਸਰਪੰਚ ਦੇ ਖਿਲਾਫ ਮਾਮਲਾ ਦਰਜ | A case has been registered against the female sarpanch for scamming the grant, Know full detail in punjabi Punjabi news - TV9 Punjabi

ਗੁਰਦਾਸਪੁਰ ‘ਚ 7 ਲੱਖ ਦੀ ਗ੍ਰਾਂਟ ‘ਚ ਘਪਲਾ ਕਰਨ ‘ਤੇ ਮਹਿਲਾ ਸਰਪੰਚ ਦੇ ਖਿਲਾਫ ਮਾਮਲਾ ਦਰਜ

Published: 

17 Sep 2023 14:23 PM

ਪੰਜਾਬ ਸਰਕਾਰ ਘਪਲਾ ਕਰਨ ਵਾਲੇ ਸਾਬਕਾ ਮੰਤਰੀਆਂ, ਅਧਿਕਾਰੀਆਂ ਅਤੇ ਹੁਣ ਸਰਪੰਚਾਂ ਖਿਲਾਫ ਵੀ ਕਾਰਵਾਈ ਕਰ ਰਹੀ ਹੈ ਤੇ ਹੁਣ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਹਯਾਤ ਨਗਰ ਦੀ ਮਹਿਲਾ ਸਰਪੰਚ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਲਜ਼ਾਮ ਹਨ ਕਿ ਇਸ ਮਹਿਲਾ ਸਰਪੰਚ ਨੇ ਵਿਕਾਸ ਲਈ ਆਈ 7 ਲੱਖ ਰੁਪਏ ਦੀ ਗ੍ਰਾਂਟ 'ਚ ਘਪਲਾ ਕੀਤਾ ਹੈ।

ਗੁਰਦਾਸਪੁਰ ਚ 7 ਲੱਖ ਦੀ ਗ੍ਰਾਂਟ ਚ ਘਪਲਾ ਕਰਨ ਤੇ ਮਹਿਲਾ ਸਰਪੰਚ ਦੇ ਖਿਲਾਫ ਮਾਮਲਾ ਦਰਜ
Follow Us On

ਗੁਰਦਾਸਪੁਰ ਨਿਊਜ। ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਦੀ ਮਹਿਲਾ ਕਾਂਗਰਸ ਸਰਪੰਚ ਖ਼ਿਲਾਫ਼ 2 ਲੱਖ 40 ਹਜ਼ਾਰ ਦੇ ਕਰੀਬ ਫੰਡਾਂ ਅਤੇ ਪੰਜ ਲੱਖ ਤੋਂ ਵੱਧ ਮਨਰੇਗਾ ਸਕੀਮ ਦੀ ਰਕਮ ਘਪਲਾ ਕਰਕੇ ਹੜੱਪਣ ਦੇ ਦੋਸ਼ ਹੇਠ ਥਾਣਾ ਸਦਰ ਗੁਰਦਾਸਪੁਰ (Gurdaspur) ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਡਾਇਰੈਕਟਰ ਪੰਚਾਇਤੀ ਰਾਜ ਪੰਜਾਬ ਦੀਆਂ ਹਿਦਾਇਤਾਂ ਤੋਂ ਬਾਅਦ ਉਪ ਪੁਲਿਸ ਕਪਤਾਨ ਸਿਟੀ ਵੱਲੋਂ ਕੀਤੀ ਗਈ ਇੰਨਕੁਆਰੀ ਅਤੇ ਜਿਲਾ ਅਟਾਰਨੀ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਦਰਜ ਕੀਤਾ ਗਿਆ ਹੈ।

ਵੱਖ ਵੱਖ ਅਧਿਕਾਰੀਆਂ ਵੱਲੋਂ ਵੱਖ-ਵੱਖ ਸਮੇਂ ਤੇ ਕੀਤੀ ਗਈ ਪੜਤਾਲ ਤੋਂ ਬਾਅਦ ਇਸ ਮਹਿਲਾ ਸਰਪੰਚ (Women Sarpanch) ਕੋਲੋਂ ਸਾਡੇ ਸੱਤ ਲੱਖ ਰੁਪਏ ਦੇ ਕਰੀਬ ਰਾਸ਼ੀ ਵਸੂਲਨਯੋਗ ਪਾਈ ਗਈ ਸੀ ਅਤੇ ਇਸ ਮਹਿਲਾ ਸਰਪੰਚ ਨੂੰ ਬਾਰ-ਬਾਰ ਇਹ ਰਾਸ਼ੀ ਜਮਾਂ ਕਰਵਾਉਣ ਲਈ ਕਿਹਾ ਜਾ ਰਿਹਾ ਸੀ ਪਰ ਮਹਿਲਾ ਸਰਪੰਚ ਵੱਲੋਂ ਅਜਿਹਾ ਨਾ ਕਰਨ ਤੇ ਹੁਣ ਉਸਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਕਾਂਗਰਸ ਨਾਲ ਸਬੰਧਿਤ ਹੈ ਇਹ ਮਹਿਲਾ ਸਰਪੰਚ

ਇੱਕਠੀ ਕੀਤੀ ਗਈ ਜਾਣਕਾਰੀ ਅਨੁਸਾਰ ਥਾਣਾ ਸਦਰ ਵਿੱਚ ਪੈਂਦੇ ਪਿੰਡ ਹਯਾਤ ਨਗਰ ਦੀ ਕਾਂਗਰਸ ਪਾਰਟੀ ਨਾਲ ਸਬੰਧਿਤ ਮਹਿਲਾ ਸਰਪੰਚ ਕੁਲਵੰਤ ਕੌਰ ਦੇ ਖਿਲਾਫ ਸ਼ਿਕਾਇਤਾਂ ਮਿਲਣ ਤੋਂ ਬਾਅਦ ਬਲਾਕ ਵਿਕਾਸ ਅਤੇ ਪੰਚਾਇਤ ਅਤੇ ਅਧਿਕਾਰੀ ਅਤੇ ਲੋਕ ਨਿਰਮਾਣ ਵਿਭਾਗ (Public Works Department) ਦੇ ਐਕਸੀਅਨ ਵੱਲੋਂ ਪੜਤਾਲਾਂ ਕੀਤੀਆਂ ਗਈਆਂ ਸਨ। ਇਨ੍ਹਾਂ ਪੜਤਾਲਾਂ ਦੋਰਾਨ ਮਹਿਲਾ ਸਰਪੰਚ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਫੰਡਾਂ ਵਿਚੋਂ 2 ਲੱਖ 39 ਹਜ਼ਾਰ 167 ਰੁਪਏ ਅਤੇ ਮਨਰੇਗਾ ਸਕੀਮ ਤਹਿਤ ਪ੍ਰਾਪਤ ਹੋਈ ਰਾਸ਼ੀ ਵਿੱਚੋਂ 5 ਲੱਖ 6 ਹਜ਼ਾਰ 8 ਸੌ 44 ਰੁਪਏ ਕੁਲ 7 ਲੱਖ 46 ਹਜ਼ਾਰ 11 ਰੁਪਏ ਜਮ੍ਹਾਂ ਕਰਵਾਉਣ ਲਈ ਕਈ ਵਾਰੀ ਨੋਟਿਸ ਭੇਜੇ ਗਏ ਪਰ ਮਹਿਲਾ ਸਰਪੰਚ ਨਾ ਤਾਂ ਨੋਟਿਸਾਂ ਦਾ ਕੋਈ ਜਵਾਬ ਦਿੱਤਾ ਤੇ ਨਾ ਹੀ ਪੈਸੇ ਜਮ੍ਹਾਂ ਕਰਵਾਏ।

ਸਰਪੰਚ ਨੂੰ ਮੁਅੱਤਲ ਕਰਨ ਦੀ ਵੀ ਕੀਤੀ ਸਿਫਾਰਿਸ਼

ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਬਲਾਕ ਪੰਚਾਇਤ ਅਧਿਕਾਰੀ ਵੱਲੋਂ ਰਕਮ ਦੀ ਅਸੈਸਮੈਂਟ ਦੇ ਹੁਕਮ ਜਾਰੀ ਕੀਤੇ ਗਏ ਅਤੇ ਨਾਲ ਹੀ ਆਪਣੇ ਪੱਤਰ ਨੰਬਰ 5055 ਮਿਤੀ 6/ 7/23 ਰਾਹੀਂ ਸਰਪੰਚ ਗ੍ਰਾਮ ਪੰਚਾਇਤ ਹਯਾਤ ਨਗਰ ਦੇ ਖਾਤੇ ਤੁਰੰਤ ਪ੍ਰਭਾਵ ਨਾਲ ਸੀਜ਼ ਦਿੱਤੇ। ਇਸ ਤੋਂ ਇਲਾਵਾ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ 20 ਜੂਨ ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੁਹਾਲੀ ਨੂੰ ਪੱਤਰ ਲਿਖ ਕੇ ਉਸ ਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਜੁਆਇੰਟ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੁਹਾਲੀ ਵਲੋਂ 7 ਅਗਸਤ ਨੂੰ ਪੱਤਰ ਲਿਖ ਕੇ ਮਹਿਲਾ ਸਰਪੰਚ ਕੁਲਵੰਤ ਕੌਰ ਖਿਲਾਫ਼ ਅਧਿਕਾਰੀਆਂ ਅਨੁਸਾਰ ਕੀਤੇ ਗਏ ਘਪਲੇ ਸਬੰਧੀ ਐੱਫ ਆਈ ਆਰ ਦਰਜ ਕੀਤੀ ਗਈ।

Exit mobile version