ਗੁਰਦਾਸਪੁਰ: ਗੁਆਂਢੀਆਂ ਵੱਲੋਂ ਪੁੱਤਰ ਦੀ ਕੁੱਟਮਾਰ ਦੀ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕਿਆ ਪਿਤਾ, ਕੀਤੀ ਖ਼ੁਦਕੁਸ਼ੀ

Updated On: 

05 Feb 2026 15:12 PM IST

ਰਿਕਸ਼ਾ ਚਾਲਕ ਲਵ ਦਾ ਪਿਤਾ ਆਪਣੇ ਪੁੱਤਰ ਨਾਲ ਕੁੱਟਮਾਰ ਦਾ ਸਦਮਾ ਸਹਿ ਨਹੀਂ ਪਾਇਆ ਸੀ। ਉਹ ਇਸ ਤੋਂ ਬਾਅਦ ਘਰ ਗਿਆ ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਈ-ਰਿਕਸ਼ਾ ਚਾਲਕ ਦੀ ਕੁੱਟਮਾਰ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ।

ਗੁਰਦਾਸਪੁਰ: ਗੁਆਂਢੀਆਂ ਵੱਲੋਂ ਪੁੱਤਰ ਦੀ ਕੁੱਟਮਾਰ ਦੀ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕਿਆ ਪਿਤਾ, ਕੀਤੀ ਖ਼ੁਦਕੁਸ਼ੀ
Follow Us On

ਗੁਰਦਾਸਪੁਰ ਦੇ ਮੁਹੱਲਾ ਓਂਕਾਰ ਨਗਰ ‘ਚ ਇੱਕ ਪ੍ਰਭਾਵਸ਼ਾਲੀ ਪਰਿਵਾਰ ‘ਚ ਵਿਆਹ ਸਮਾਗਮ ਚੱਲ ਰਿਹਾ ਸੀ। ਸਮਾਰੋਹ ਦੌਰਾਨ ਇੱਕ ਈ-ਰਿਕਸ਼ਾ ਚਲਾਉਣ ਵਾਲੇ ਮੁੰਡ ਲਵ ਨੇ ਗਲੀ ‘ਚ ਖੜ੍ਹੀਆਂ ਗੱਡੀਆਂ ਦੇਖੀਆਂ ਤੇ ਆਪਣਾ ਈ-ਰਿਕਸ਼ਾ ਕੱਢਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਸੀਮਤ ਜਗ੍ਹਾ ਕਾਰਨ ਉਸ ਦਾ ਰਿਕਸ਼ਾ ਨਿਕਲ ਨਹੀਂ ਪਾ ਰਿਹਾ ਸੀ। ਇਸ ਤੋਂ ਬਾਅਦ ਉਹ ਵਿਆਹ ਵਾਲੇ ਘਰ ਗਿਆ ਤੇ ਉਨ੍ਹਾਂ ਨੂੰ ਗੱਡੀਆਂ ਨੂੰ ਪਾਸੇ ਕਰਨ ਲਈ ਕਿਹਾ।

ਵਿਆਹ ਵਾਲੇ ਘਰ ਦੇ ਕੁੱਝ ਨੌਜਵਾਨ ਇਸ ਗੱਲ ਤੋਂ ਭੜਕ ਗਏ। ਚਾਰ-ਪੰਜ ਲੋਕਾਂ ਨੇ ਈ-ਰਿਕਸ਼ਾ ਚਾਲਕ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਆਪਣੇ ਪੁੱਤਰ ਨੂੰ ਕੁੱਟਦੇ ਦੇਖ ਕੇ, ਈ-ਰਿਕਸ਼ਾ ਚਾਲਕ ਦੇ ਪਿਤਾ ਰਾਜਿੰਦਰ ਕੁਮਾਰ ਬਾਹਰ ਆਏ ਤੇ ਹਮਲਾਵਰਾਂ ਨੂੰ ਬੇਨਤੀ ਕੀਤੀ ਕਿ ਉਸ ਦੇ ਪੁੱਤਰ ਨੂੰ ਜਾਣ ਦਿਓ। ਹਾਲਾਂਕਿ, ਮੁੰਡਿਆਂ ਨੇ ਉਸ ਦੇ ਪੁੱਤਰ ਨੂੰ ਉਸਦੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਤੇ ਦੋਵਾਂ ਨੂੰ ਜ਼ਲੀਲ ਕੀਤਾ।

ਰਿਕਸ਼ਾ ਚਾਲਕ ਲਵ ਦਾ ਪਿਤਾ ਆਪਣੇ ਪੁੱਤਰ ਨਾਲ ਕੁੱਟਮਾਰ ਦਾ ਸਦਮਾ ਸਹਿ ਨਹੀਂ ਪਾਇਆ ਸੀ। ਉਹ ਇਸ ਤੋਂ ਬਾਅਦ ਘਰ ਗਿਆ ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਈ-ਰਿਕਸ਼ਾ ਚਾਲਕ ਦੀ ਕੁੱਟਮਾਰ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ।

ਫਿਲਹਾਲ ਪੁਲਿਸ ਨੇ ਮ੍ਰਿਤਕ ਰਾਜਿੰਦਰ ਕੁਮਾਰ ਦੀ ਪਤਨੀ ਨੀਰੂ ਦੇ ਬਿਆਨਾਂ ਦੇ ਆਧਾਰ ‘ਤੇ ਗੁਆਂਢੀ ਪਰਿਵਾਰ ਦੇ ਚਾਰ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ, ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਦੋਸ਼ੀ ਪਰਿਵਾਰ ਦੇ ਪ੍ਰਭਾਵ ਤੇ ਤਾਕਤ ਕਾਰਨ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕਰ ਰਹੀ ਹੈ।

ਦੂਜੇ ਪਾਸੇ, ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਜੈ ਮਸੀਹ ਨੇ ਕਿਹਾ ਕਿ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਚਾਰ ਮੁਲਜ਼ਮਾਂ, ਕੇਵਲ ਵਰਮਾ, ਰਾਜਕੁਮਾਰ, ਸਚਿਨਅਤੇ ਰੌਬਿਨ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Stories
ਰਾਹੁਲ ਗਾਂਧੀ ਦੇ ‘ਗੱਦਾਰ’ ਵਾਲੇ ਬਿਆਨ ‘ਤੇ ਭੜਕੀ ਭਾਜਪਾ ਦਾ ਪਲਟਵਾਰ; ਕਾਂਗਰਸ ਨੂੰ ਚੁਣੌਤੀ – ‘ਬੇਅੰਤ ਸਿੰਘ ਦੇ ਬੁੱਤ ਅੱਗੇ ਖੜ੍ਹ ਕੇ ਕਹਿ ਕੇ ਦਿਖਾਓ’
328 ਪਾਵਨ ਸਰੂਪਾਂ ਦੇ ਮਾਮਲੇ ‘ਚ DGP ਨੂੰ ਮਿਲਣ ਪਹੁੰਚੇ ਸੁਖਬੀਰ ਬਾਦਲ, ਬੋਲੇ, ‘ਮੈਨੂੰ ਗ੍ਰਿਫ਼ਤਾਰ ਕਰੋ, ਪਰ ਮੇਰੇ ਪਰਿਵਾਰ ਨੂੰ ਤੰਗ ਕਰਨਾ ਬੰਦ ਕਰੋ’
ਜਲੰਧਰ: ਨਸ਼ੇ ਦੇ ਕਾਰੋਬਾਰ ਦਾ ਪਰਿਵਾਰ ਨੇ ਕਰ ਰਿਹਾ ਸੀ ਵਿਰੋਧ, ਅੱਧੀ ਰਾਤ ਘਰ ‘ਚ ਵੜ ਕੇ ਬਦਮਾਸ਼ਾਂ ਦੀ ਗੁੰਡਾਗਰਦੀ
ਦੋਵੇਂ ਅਕਾਲੀ ਦਲ ਹੋਣਗੇ ਇਕੱਠੇ? ਮਜੀਠੀਆਂ ਬੋਲੇ- ਮੈਂ ਮਨਾਉਣ ਲਈ ਨੰਗੇ ਪੈਰ ਜਾਵਾਂਗਾ
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਮੀਟਿੰਗ, ਮਜੀਠੀਆ ਦੀ ਰਿਹਾਈ ਤੋਂ ਬਾਅਦ ਸੁਖਬੀਰ ਬਾਦਲ ਨੇ ਸੱਦੀ ਅਹਿਮ ਬੈਠਕ
ਰਾਜਾ ਵੜਿੰਗ ਦਾ ਬਿੱਟੂ ‘ਤੇ ‘ਵੀਡੀਓ ਹਮਲਾ’, ਰਾਹੁਲ ਗਾਂਧੀ ਵਿਵਾਦ ‘ਚ ਕੀਤੀ ਐਂਟਰੀ; ਬੋਲੋ- ਇੱਕ ਵਾਰ ਗੱਦਾਰ, ਹਮੇਸ਼ਾ ਗੱਦਾਰ