ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਮਾਤਾ ਜੀ ਦਾ ਸੁਣ ਕੇ ਦੁੱਖ ਲੱਗਾ… ਬੰਬੀਹਾ ਗੈਂਗ ਨੇ ਕੀਤੀ ਇੱਕ ਹੋਰ ਪੋਸਟ

Updated On: 

28 Jun 2025 13:05 PM IST

Bambiha Gang: ਬੰਬੀਹਾ ਗੈਂਗ ਨੇ ਪੋਸਟ 'ਚ ਲਿਖਿਆ ਹੈ ਕਿ ਕੱਲ੍ਹ ਰਾਤ ਜੋ ਬਟਾਲਾ 'ਚ ਮਾਤਾ ਜੀ ਦਾ ਮਰਡਰ ਹੋਇਆ, ਇਹ ਬਹੁੱਤ ਹੀ ਗਲਤ ਹੋਇਆ, ਬਹੁੱਤ ਹੀ ਮੰਦਭਾਗੀ ਘਟਨਾ ਹੈ। ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਚਾਹੇ ਕੋਈ ਦੁਸ਼ਮਣ ਹੋਵੇ ਜਾਂ ਚਾਹੇ ਕੋਈ ਦੋਸਤ। ਇਸ ਚੀਜ਼ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ ਕਿ ਆਪਸੀ ਰੰਜ਼ਿਸ ਦਾ ਦੋਸ਼ ਕਿਸੇ ਪਰਿਵਾਰ ਨੂੰ ਦੀਤਾ ਜਾਵੇ।

ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਮਾਤਾ ਜੀ ਦਾ ਸੁਣ ਕੇ ਦੁੱਖ ਲੱਗਾ... ਬੰਬੀਹਾ ਗੈਂਗ ਨੇ ਕੀਤੀ ਇੱਕ ਹੋਰ ਪੋਸਟ

ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਮਾਤਾ ਜੀ ਦਾ ਸੁਣ ਕੇ ਦੁੱਖ ਲੱਗਾ... ਬੰਬੀਹਾ ਗੈਂਗ ਨੇ ਕੀਤੀ ਇੱਕ ਹੋਰ ਪੋਸਟ

Follow Us On

ਵੀਰਵਾਰ ਦੀ ਰਾਤ ਬਟਾਲਾ ‘ਚ ਇੱਕ ਕਾਰ ‘ਤੇ ਹਮਲਾ ਕਰ ਦਿੱਤਾ ਗਿਆ। ਬਾਈਕ ‘ਤੇ ਸਵਾਰ ਹਮਲਾਵਰਾਂ ਨੇ ਕਾਰ ਅੰਦਰ ਬੈਠੇ ਦੋ ਵਿਅਕਤੀਆਂ ‘ਤੇ ਗੋਲੀਆਂ ਨਾਲ ਹਮਲਾ ਕੀਤਾ। ਇਸ ਹਮਲੇ ‘ਚ ਇੱਕ ਨੌਜਵਾਨ ਕਰਨਵੀਰ ਸਿੰਘ ਤੇ ਔਰਤ ਹਰਜੀਤ ਕੌਰ ਦੀ ਮੌਤ ਹੋ ਗਈ। ਇਹ ਔਰਤ ਜੱਗੂ ਭਗਵਾਨਪੁਰੀਆ ਦੀ ਮਾਂ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਲਈ ਸੀ। ਪਰ, ਹੁਣ ਬੰਬੀਹਾ ਗੈਂਗ ਦੀ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਲਿਖਿਆ ਹੋਇਆ ਹੈ ਕਿ ਇਸ ਵਾਰਦਾਤ ‘ਚ ਔਰਤ ਦਾ ਜੋ ਮਰਡਰ ਹੋਇਆ ਹੈ, ਉਹ ਬਹੁੱਤ ਗਲਤ ਹੋਇਆ ਹੈ। ਹਾਲਾਂਕਿ, ਇਸ ਪੋਸਟ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਤੇ ਨਾ ਹੀ ਟੀਵੀ9 ਪੰਜਾਬੀ ਇਸ ਦੀ ਪੁਸ਼ਟੀ ਕਰਦਾ ਹੈ।

ਪੋਸਟ ‘ਚ ਕੀ ਲਿਖਿਆ?

ਬੰਬੀਹਾ ਗੈਂਗ ਨੇ ਪੋਸਟ ‘ਚ ਲਿਖਿਆ ਹੈ ਕਿ ਕੱਲ੍ਹ ਰਾਤ ਜੋ ਬਟਾਲਾ ‘ਚ ਮਾਤਾ ਜੀ ਦਾ ਮਰਡਰ ਹੋਇਆ, ਇਹ ਬਹੁੱਤ ਹੀ ਗਲਤ ਹੋਇਆ, ਬਹੁੱਤ ਹੀ ਮੰਦਭਾਗੀ ਘਟਨਾ ਹੈ। ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਚਾਹੇ ਕੋਈ ਦੁਸ਼ਮਣ ਹੋਵੇ ਜਾਂ ਚਾਹੇ ਕੋਈ ਦੋਸਤ। ਇਸ ਚੀਜ਼ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ ਕਿ ਆਪਸੀ ਰੰਜ਼ਿਸ ਦਾ ਦੋਸ਼ ਕਿਸੇ ਪਰਿਵਾਰ ਨੂੰ ਦੀਤਾ ਜਾਵੇ। ਕੌਸ਼ਲ ਚੌਧਰੀ ਸਾਡਾ ਭਰਾ ਹੈ, ਉਹ ਇਹੋ ਜਿਹਾ ਕੰਮ ਕਦੇ ਵੀ ਨਹੀਂ ਕਰਵਾ ਸਕਦਾ, ਜੋ ਸਾਡੀ ਕੋਈ ਦੁਸ਼ਮਣੀ ਹੈ ਉਹ ਸਿਰਫ਼ ਉਨ੍ਹਾਂ ਨਾਲ ਹੀ ਹੈ। ਪਰਿਵਾਰ ਸਭ ਦੇ ਸਾਂਝੇ ਹੁੰਦੇ ਹਨ, ਖਾਸ ਕਰ ਕੇ ਮਾਤਾ ਜੀ ਦਾ ਸੁਣ ਕੇ ਬਹੁੱਤ ਦੁੱਖ ਲੱਗਾ, ਜਿਸ ‘ਚ ਉਨ੍ਹਾਂ ਦਾ ਕੋਈ ਕਸੂਰ ਨਹੀਂ। ਜੋ ਵੀ ਹੋਇਆ, ਜਿਸ ਨੇ ਵੀ ਕੀਤਾ ਬਹੁੱਤ ਗਲਤ ਕੀਤਾ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ।

ਕਾਦੀਆਂ ਰੋਡ ਤੇ ਹੋਈ ਸੀ ਵਾਰਦਾਤ

ਪੰਜਾਬ ਦੇ ਬਟਾਲਾ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਸੀ, ਜਿੱਥੇ ਕਾਦੀਆਂ ਰੋਡ ਤੇ ਬਦਮਾਸ਼ਾਂ ਨੇ ਦੋ ਲੋਕਾਂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਵੀ ਮ੍ਰਿਤਕਾਂ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਇੱਕ ਨੌਜਵਾਨ ਕਰਨਵੀਰ ਸਿੰਘ ਹੈ, ਜੋ ਘੁੰਮਣ ਕਲਾਂ ਦੇ ਪਿੰਡ ਭੀਖੋਵਾਲ ਦਾ ਰਹਿਣ ਵਾਲਾ , ਉਸ ਦੀ ਵੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਰਨਵੀਰ ਸਿੰਘ ਅਤੇ ਹਰਜੀਤ ਕੌਰ ਇੱਕ ਸਕਾਰਪੀਓ ਕਾਰ ਵਿੱਚ ਬੈਠੇ ਸਨ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਕਰਨਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਗੰਭੀਰ ਜ਼ਖਮੀ ਹਰਜੀਤ ਕੌਰ ਨੂੰ ਤੁਰੰਤ ਬਟਾਲਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਪਰ ਉਸ ਦੀ ਵੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।