ਡੰਕੀ ਰੂਟ ਰਾਹੀਂ ਬ੍ਰਿਟੇਨ ਜਾ ਰਹੇ 85 ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਜਲੰਧਰ ਦਾ ਅਰਵਿੰਦਰ ਲਾਪਤਾ

Updated On: 

06 Oct 2025 13:42 PM IST

Janadhar Dunki Route: ਫਰਾਂਸ ਤੋਂ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ, ਜਿੱਥੇ ਡੰਕੀ ਰੂਟ ਰਾਹੀਂ ਫਰਾਂਸ ਤੋਂ ਬ੍ਰਿਟੇਨ ਜਾ ਰਹੇ 85 ਨੌਜਵਾਨਾਂ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ, 1 ਅਕਤੂਬਰ ਨੂੰ, ਅਚਾਨਕ ਹਵਾ ਲੀਕ ਹੋਣ ਤੇ ਕਿਸ਼ਤੀ 'ਚ ਧਮਾਕੇ ਕਾਰਨ 85 ਨੌਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਾਣੀ 'ਚ ਡੁੱਬ ਗਈ। ਜਲੰਧਰ ਦੇ ਆਦਮਪੁਰ ਦੇ ਭਟਨੂਰਾ ਲੁਬਾਣਾ ਪਿੰਡ ਦਾ 29 ਸਾਲਾ ਨੌਜਵਾਨ ਅਰਵਿੰਦਰ ਸਿੰਘ ਇਸ ਘਟਨਾ 'ਚ ਲਾਪਤਾ ਹੋ ਗਿਆ।

ਡੰਕੀ ਰੂਟ ਰਾਹੀਂ ਬ੍ਰਿਟੇਨ ਜਾ ਰਹੇ 85 ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਜਲੰਧਰ ਦਾ ਅਰਵਿੰਦਰ ਲਾਪਤਾ
Follow Us On

ਪੰਜਾਬ ਦੇ ਕਈ ਨੌਜਵਾਨਾਂ ਲਈ ਵਿਦੇਸ਼ ਦੀ ਜ਼ਿੰਦਗੀ ਜਿਉਣਾ ਇੱਕ ਅਜਿਹਾ ਸੁਪਨਾ ਬਣ ਗਿਆ ਹੈ ਕਿ ਉਹ ਇਸ ਲਈ ਉਹ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ। ਲੋਕ ਕਿਸੇ ਵੀ ਕਾਨੂੰਨੀ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਚ ਦਾਖਲ ਹੋਣਾ ਚਾਹੁੰਦੇ ਹਨ। ਇਸ ਸੁਪਨੇ ਨੂੰ ਪ੍ਰਾਪਤ ਕਰਨ ਲਈ ਉਹ ਕਿਸੇ ਵੀ ਸਾਧਨ ਦਾ ਸਹਾਰਾ ਲੈ ਲੈਂਦੇ ਹਨ

ਫਰਾਂਸ ਤੋਂ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ, ਜਿੱਥੇ ਡੰਕੀ ਰੂਟ ਰਾਹੀਂ ਫਰਾਂਸ ਤੋਂ ਬ੍ਰਿਟੇਨ ਜਾ ਰਹੇ 85 ਨੌਜਵਾਨਾਂ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ, 1 ਅਕਤੂਬਰ ਨੂੰ, ਅਚਾਨਕ ਹਵਾ ਲੀਕ ਹੋਣ ਤੇ ਕਿਸ਼ਤੀ ਚ ਧਮਾਕੇ ਕਾਰਨ 85 ਨੌਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਾਣੀ ਚ ਡੁੱਬ ਗਈ। ਜਲੰਧਰ ਦੇ ਆਦਮਪੁਰ ਦੇ ਭਟਨੂਰਾ ਲੁਬਾਣਾ ਪਿੰਡ ਦਾ 29 ਸਾਲਾ ਨੌਜਵਾਨ ਅਰਵਿੰਦਰ ਸਿੰਘ ਇਸ ਘਟਨਾ ਚ ਲਾਪਤਾ ਹੋ ਗਿਆ। ਸਾਰੇ ਨੌਜਵਾਨ 1 ਅਕਤੂਬਰ ਨੂੰ ਫਰਾਂਸ ਦੇ ਡੰਕਿਰਕ ਸ਼ਹਿਰ ਤੋਂ ਡੰਕੀ ਲਗਾਈ ਸੀ ਤੇ ਰਸਤੇ ਚ ਅਚਾਨਕ ਇਹ ਹਾਦਸਾ ਵਾਪਰ ਗਿਆ।

ਹਾਲਾਂਕਿ, ਫਰਾਂਸੀਸੀ ਪੁਲਿਸ ਨੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨੌਜਵਾਨਾਂ ਨੂੰ ਬਚਾਇਆ, ਪਰ ਪੰਜਾਬ ਦੇ 5 ਨੌਜਵਾਨਾਂ ਚੋਂ ਜਲੰਧਰ ਦਾ ਅਰਵਿੰਦਰ ਸਿੰਘ ਲਾਪਤਾ ਹੈ। ਉਸ ਦੇ ਲਾਪਤਾ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਸਦਮੇ ਚ ਹੈ। ਜਾਣਕਾਰੀ ਦਿੰਦੇ ਹੋਏ ਅਰਵਿੰਦਰ ਸਿੰਘ ਦੇ ਛੋਟੇ ਭਰਾ ਨੇ ਕਿਹਾ ਕਿ 2 ਅਕਤੂਬਰ ਨੂੰ ਸਾਨੂੰ ਇੱਕ ਫੋਨ ਆਇਆ ਕਿ ਅਰਵਿੰਦਰ ਸਿੰਘ ਲਾਪਤਾ ਹੈ। ਪਰਿਵਾਰ ਨੇ ਸਰਕਾਰ ਨੂੰ ਨੌਜਵਾਨ ਦੀ ਭਾਲ ਕਰਨ ਦੀ ਅਪੀਲ ਕੀਤੀ ਹੈ। ਹੁਣ ਤੱਕ ਫਰਾਂਸੀਸੀ ਪੁਲਿਸ ਨੇ ਨੌਜਵਾਨ ਦੀ ਭਾਲ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

5 ਪੰਜਾਬੀ ਨੌਜਵਾਨ ਸੀ ਕਿਸ਼ਤੀ ‘ਤੇ ਸਵਾਰ

ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸ਼ਤੀ ਚ ਕੁੱਲ 5 ਪੰਜਾਬੀ ਨੌਜਵਾਨ ਸ਼ਾਮਲ ਸਨ, ਜਿਨ੍ਹਾਂ ਚੋਂ 4 ਨੂੰ ਬਚਾ ਲਿਆ ਗਿਆ, ਪਰ ਅਰਵਿੰਦਰ ਸਿੰਘ ਦਾ ਕੁੱਝ ਪਤਾ ਨਹੀਂ ਚੱਲਿਆ। ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਹ ਇਸ ਮਾਮਲੇ ਚ ਕੇਂਦਰ ਤੇ ਸੂਬਾ ਸਰਕਾਰ ਨਾਲ ਸੰਪਰਕ ਕਰਨੇਗਾ ਤਾਂ ਜੋ ਅਰਵਿੰਦਰ ਦੀ ਤਲਾਸ਼ ਕੀਤੀ ਜਾ ਸਕੇ।