ਅੱਜ ਪੂਰਾ ਦਿਨ ਰਿਹਾ ਹੰਗਾਮਾ, ਬਜਟ ਪਾਸ ਹੋਣ ਤੋਂ ਬਾਅਦ ਸਦਨ ਕੱਲ੍ਹ ਤੱਕ ਲਈ ਮੁਲਤਵੀ
ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਜਾਰੀ ਹੈ। ਸਦਨ ਵਿੱਚ ਅੱਜ ਬੀਤੇ ਦਿਨ ਪੇਸ਼ ਕੀਤੇ ਗਏ ਬਜਟ ਤੇ ਚਰਚਾ ਹੋਵੇਗੀ। ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਵਿਰੋਧੀਧਿਰਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਸੂਬੇ ਦੇ ਸਿਰ ਵਧ ਰਹੇ ਕਰਜੇ ਨੂੰ ਲੈਕੇ ਵਿਰੋਧੀਧਿਰਾਂ ਸਰਕਾਰ ਨੂੰ ਘੇਰਣ ਦੀ ਕੋਸਿਸ਼ ਕਰਨਗੀਆਂ।

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਬਜਟ ਤੇ ਚਰਚਾ ਹੋ ਰਹੀ ਹੈ। ਬੀਤੇ ਕੱਲ੍ਹ ਸਰਕਾਰ ਨੇ 2 ਲੱਖ ਕਰੋੜ ਤੋਂ ਜ਼ਿਆਦਾ ਰੁਪਏ ਦਾ ਬਜਟ ਸਦਨ ਵਿੱਚ ਪੇਸ਼ ਕੀਤਾ ਜਾਵੇਗਾ।
LIVE NEWS & UPDATES
-
ਬਜਟ ਨੂੰ ਮਨਜ਼ੂਰੀ, ਸਦਨ ਸਵੇਰੇ 10 ਵਜੇ ਤੱਕ ਮੁਲਤਵੀ
ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਭਾਸ਼ਣਾਂ ਤੋਂ ਬਾਅਦ ਬਜਟ ਪਾਸ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸਦਨ ਵੀਰਵਾਰ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
-
ਵਿੱਤ ਮੰਤਰੀ ਨੇ ਵਿਰੋਧੀ ਧਿਰ ਦੇ ਸਵਾਲਾਂ ਦੇ ਦਿੱਤੇ ਜਵਾਬ
ਬਜਟ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਦਨ ਵਿੱਚ ਮੌਜੂਦ ਵਿਰੋਧੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਲਾਗੂ ਕੀਤਾ ਜਾਵੇ। ਵਿੱਤ ਮੰਤਰੀ ਨੇ ਕਿਹਾ ਸੀ ਕਿ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਬਜਟ ਦੇ ਅੰਕੜਿਆਂ ਬਾਰੇ ਕਿਹਾ ਸੀ। ਉਨ੍ਹਾਂ ਨੂੰ ਬਜਟ ਵਿੱਚ ਪੰਨਾ ਨੰਬਰ ਇੱਕ ਤੋਂ ਪੰਜ ਤੱਕ ਇੱਕ ਨਜ਼ਰ ਮਾਰਨੀ ਚਾਹੀਦੀ ਹੈ, ਸਭ ਕੁਝ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਸਰਕਾਰੀ ਸਕੂਲਾਂ ਵਿੱਚ ਨਹੀਂ ਗਏ ਹਨ। ਅਜਿਹੇ ‘ਚ ਉਨ੍ਹਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-
ਮੁੱਖ ਮੰਤਰੀ ਦਾ ਭਾਜਪਾ ‘ਤੇ ਨਿਸ਼ਾਨਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੀਫੈਸਟੋ ਰਿਕਾਰਡ ਅਤੇ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਹੈ।ਭਾਜਪਾ ਦਾ ਸੰਕਲਪ ਪੱਤਰ ਦੇਖਿਆ ਜਾਣਾ ਚਾਹੀਦਾ ਹੈ। ਜਦੋਂ ਚੋਣ ਕਮਿਸ਼ਨ ਸਖਤੀ ਕਰੇਗਾ ਅਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਅਜਿਹੀ ਸਥਿਤੀ ਦੁਬਾਰਾ ਨਹੀਂ ਬਣੇਗੀ। ਹੁਣ ਉਹ ਚੌਕੀਦਾਰ ਤੋਂ ਪਰਿਵਾਰਕ ਮੈਂਬਰ ਬਣ ਗਿਆ ਹੈ।
-
ਬਸਪਾ ਵਿਧਾਇਕ ਸੁਖਵਿੰਦਰ ਸੁੱਖੀ ਨੇ ਸਿੱਖਿਆ ਨਿਤੀਆਂ ‘ਤੇ ਚੁੱਕੇ ਸਵਾਲ
ਬਹੁਜਨ ਸਮਾਜਵਾਦੀ ਪਾਰਟੀ ਦੇ ਵਿਰ ਵਿਧਾਇਕ ਸੁਖਵਿੰਦਰ ਸੁੱਖੀ ਨੇ ਸਰਕਾਰ ਦੀਆਂ ਸਿੱਖਿਆ ਨੀਤੀਆਂ ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਨੇ ਜੁੱਤੀ ਸੁੰਘਾਉਣ ਵਾਲੇ ਬਿਆਨ ‘ਤੇ ਮੁਆਫ਼ੀ ਮੰਗਣ ਦੀ ਵੀ ਗੱਲ ਕਹੀ ਹੈ।
-
ਅਸ਼ਵਨੀ ਸ਼ਰਮਾ ਨੇ ਬਜਟ ‘ਤੇ ਚੁੱਕੇ ਸਵਾਲ
ਸਾਬਕਾ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਜਟ ‘ਤੇ ਚੁੱਕੇ ਸਵਾਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਜਟ ਚ ਕੁਝ ਫੰਡ ਰੱਖਿਆ ਹੈ ਉਹ ਉਸ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਇਸ ਨੂੰ ਆਪਣੇ ਬਜਟ ‘ਚ ਜਾਰੀ ਕੀਤਾ ਹੈ।
-
ਪ੍ਰਤਾਪ ਬਾਜਵਾ ਸਮੇਤ ਕਈ ਆਗੂ ਮੁਅੱਤਲ
ਪ੍ਰਤਾਪ ਬਾਜਵਾ ਸਮੇਤ ਕਈ ਆਗੂ ਅੱਜ ਦੇ ਦਿਨ ਲਈ ਵਿਧਾਨ ਸਭਾ ਤੋਂ ਮੁਅੱਤਲ ਕਰ ਦਿੱਤੇ ਗਏ ਹਨ। ਇਨ੍ਹਾਂ ਕਾਂਗਰਸੀ ਆਗੂਆਂ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਸਰਕਾਰੀਆ, ਹਰਦੇਵ ਸਿੰਘ ਲਾਡੀ, ਅਵਤਾਰ ਸਿੰਘ ਜੂਨੀਅਰ, ਬਰਿੰਦਰਮੀਤ ਸਿੰਘ ਬਹਾੜਾ, ਡਾ. ਰਾਜਕੁਮਾਰ ਚੱਬੇਵਾਲ, ਸ਼੍ਰੀ ਵਿਕਰਮਜੀਤ ਸਿੰਘ ਚੌਧਰੀ ਅਤੇ ਰਾਣਾ ਗੁਰਜੀਤ ਸਿੰਘ ਸ਼ਾਮਲ ਹਨ।
-
ਮੰਤਰੀ ਅਮਨ ਅਰੋੜਾ ਦੇ ਨਿਸ਼ਾਨੇ ‘ਤੇ ਕਾਂਗਰਸ
ਮੰਤਰੀ ਅਮਨ ਅਰੋੜਾ ਨੇ ਆਪਣੇ ਸੰਬੋਧਨ ‘ਚ ਸਾਬਕਾ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਜਟ ਵਿੱਚ ਵੀ ਕੁਝ ਨਹੀਂ ਹੈ। ਉਨ੍ਹਾਂ ਦੇ ਬਜਟ ਵਿੱਚੋਂ ਸਿਰਫ਼ ਘੁਟਾਲੇ ਹੀ ਹੋਏ ਸਨ। ਇਸ ਵਿੱਚ ਜੰਗਲ ਘੁਟਾਲੇ ਤੋਂ ਲੈ ਕੇ ਬੱਸ ਬਾਡੀ ਘੁਟਾਲੇ ਤੱਕ ਸਭ ਕੁਝ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਹ ਹਾਲ ਹੀ ਵਿੱਚ ਮੌਜੂਦ ਨਹੀਂ ਹਨ।
-
ਪ੍ਰਤਾਪ ਬਾਜਵਾ ਨੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ‘ਆਪ’ ਪੰਜਾਬ ਤੋਂ ਜਵਾਬ ਮੰਗਿਆ ਹੈ।
.@AAPPunjab ਹੈ ਕੋਈ ਜਵਾਬ ! pic.twitter.com/ZTLJDqqHjm
— Partap Singh Bajwa (@Partap_Sbajwa) March 6, 2024
-
ਸਦਨ ਵਿੱਚ ਸੱਦੇ ਗਏ ਮਾਰਸ਼ਲ
ਕਾਂਗਰਸੀਆਂ ਵਿਧਾਇਕਾਂ ਨੂੰ ਬਾਹਰ ਲੈਕੇ ਜਾਣ ਲਈ ਸਦਨ ਵਿੱਚ ਸੱਦੇ ਗਏ ਮਾਰਸ਼ਲ
-
15 ਮਿੰਟ ਲਈ ਸਦਨ ਮੁਲਤਵੀ
ਕਾਂਗਰਸੀ ਵਿਧਇਕਾਂ ਦੇ ਹੰਗਾਮੇ ਤੋਂ ਬਾਅਦ ਸਦਨ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ।
-
ਸਪੀਕਰ ਨੇ ਕਾਂਗਰਸੀ ਵਿਧਾਇਕਾਂ ਨੂੰ ਕੀਤਾ ਨੇਮ
ਸਪੀਕਰ ਨੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਜਾਣ ਦੇ ਹੁਕਮ ਦਿੱਤੇ, ਸਪੀਕਰ ਨੇ ਕਿਹਾ ਕਿ ਜੇਕਰ ਉਹ ਖੁਦ ਬਾਹਰ ਨਹੀਂ ਜਾਂਦੇ ਤਾਂ ਉਹਨਾਂ ਨੂੰ ਸਦਨ ਵਿੱਚੋਂ ਕੱਢਿਆ ਜਾਵੇਗਾ।
-
ਟਾਇਮ ਦੀ ਵੰਡ ਨੂੰ ਲੈਕੇ ਸਦਨ ਚ ਹੰਗਾਮਾ
ਸਦਨ ਵਿੱਚ ਟਾਇਮ ਦੀ ਵੰਡ ਨੂੰ ਲੈਕੇ ਆਹਮੋ ਸਾਹਮਣੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਮੀਤ ਸਿੰਘ ਮੀਤ ਹੇਅਰ
-
ਥੋੜ੍ਹੀ ਦੇਰ ਬਾਅਦ ਮੁੜ ਸ਼ੁਰੂ ਹੋਵੇਗੀ ਕਾਰਵਾਈ
ਸਦਨ ਦੀ ਕਾਰਵਾਈ 1 ਘੰਟਾ ਮੁਲਤਵੀ ਰਹਿਣ ਤੋਂ ਬਾਅਦ ਢਾਈ ਵਜੇ ਮੁੜ ਤੋਂ ਸ਼ੁਰੂ ਹੋਵੇਗੀ।
-
ਤ੍ਰਿਪਤ ਬਾਜਵਾ ਨੇ ਖੇਤੀਬਾੜੀ ਨਾਲ ਸਬੰਧਿਤ ਕੈਗ ਦੀ ਰਿਪੋਰਟ ਪੇਸ਼ ਕੀਤੀ
ਮਨਜੀਤ ਸਿੰਘ ਬਿਲਾਸਪੁਰ ਨੇ ਕਿਰਤ ਵਿਭਾਗ ਦੀ ਅਨੁਮਾਨ ਕਮੇਟੀ ਦੀ ਰਿਪੋਰਟ ਸਦਨ ਵਿੱਚ ਟੇਬਲ ਕੀਤੀ।
ਪ੍ਰਿੰਸੀਪਲ ਬੁੱਧ ਰਾਮ ਨੇ PSPCL ਨਾਲ ਸਬੰਧਿਤ ਕੈਗ ਦੀ ਰਿਪੋਰਟ ਨੂੰ ਸਦਨ ਵਿੱਚ ਰਿਪੋਰਟ ਪੇਸ਼ ਕੀਤਾ।
ਜਗਰੂਪ ਸਿੰਘ ਨੇ ਸਰਕਾਰੀ ਆਸਵਾਸਨਾ ਸਬੰਧੀ ਰਿਪੋਰਟ ਪੇਸ਼ ਕੀਤੀ।
-
ਸਪੀਕਰ ਨੇ ਕਾਂਗਰਸੀ ਵਿਧਾਇਕਾਂ ਨੂੰ ਦਿੱਤੀ ਚਿਤਾਵਨੀ
ਸਪੀਕਰ ਨੇ ਕਾਂਗਰਸੀ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੇ ਮਾਣ ਮਰਿਯਾਦਾ ਦਾ ਧਿਆਨ ਨਾ ਰੱਖਿਆ ਗਿਆ ਤਾਂ ਸਪੀਕਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
-
ਪ੍ਰਤਾਪ ਬਾਜਵਾ ਨੇ ਕਿਸਾਨੀ ਅੰਦੋਲਨ ਦਾ ਮਸਲਾ ਚੁੱਕਿਆ
ਪ੍ਰਤਾਪ ਬਾਜਵਾ ਨੇ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਪਰ ਸੂਬਾ ਨੇ ਬਜਟ ਵਿੱਚ ਕਿਸਾਨਾਂ ਲਈ MSP ਲਈ ਕੋਈ ਪੈਸਾ ਨਹੀਂ ਰੱਖਿਆ ਗਿਆ। ਬਾਜਵਾ ਨੇ ਮੰਗ ਕੀਤੀ ਸੂਬਾ ਸਰਕਾਰ ਇਹ ਗਰੰਟੀ ਦੇਵੇ ਕਿ ਕੋਈ ਵੀ ਵਪਾਰੀ ਐਮ ਐਸ ਪੀ ਤੋਂ ਘੱਟ ਕਿਸਾਨਾਂ ਦੀ ਫ਼ਸਲ ਨਹੀਂ ਖਰੀਦੇਗਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇ।
-
ਸੁਖਪਾਲ ਖਹਿਰਾ ਨੇ ਕਿਹਾ ਕਿ ਵਿਰੋਧੀਧਿਰਾਂ ਨੂੰ ਬਣਦਾ ਮੌਕਾ ਨਹੀਂ ਦੇ ਰਹੇ ਸਪੀਕਰ
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਸਪੀਕਰ ਵਿਰੋਧੀਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦਾ ਮੌਕਾ ਨਹੀਂ ਦੇ ਰਹੇ। ਇਸ ਤੋਂ ਇਲਾਵਾ ਵਿਰੋਧੀਧਿਰਾਂ ਦੇ ਵਿਧਾਇਕ ਵੀ ਬੋਲਣ ਲਈ ਇੰਤਜ਼ਾਰ ਕਰ ਰਹੇ ਹਨ। ਪਰ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ।
-
ਰਾਜਾ ਵੜਿੰਗ ਨੇ ਪੁਰਾਣੀ ਪੈਂਸਨ ਸਕੀਮ ਦਾ ਮੁੱਦਾ ਚੁੱਕਿਆ
ਕਾਂਗਰਸੀ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੁਰਾਣੀ ਪੈਂਸਨ ਸਕੀਮ ਲਾਗੂ ਕਰਨ ਦੀ ਗੱਲ ਕੀਤੀ ਸੀ। ਪਰ ਉਹ ਚੰਗੇ ਤਰੀਕੇ ਨਾਲ ਲਾਗੂ ਨਹੀਂ ਹੋ ਸਕੀ ਜਦੋਂ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਪੰਜਾਬ ਤੋਂ ਪਹਿਲਾਂ ਇਸ ਪੁਰਾਣੀ ਪੈਂਸਨ ਸਕੀਮ ਨੂੰ ਲਾਗੂ ਕਰ ਚੁੱਕੀ ਹੈ। ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੁਰਾਣੀ ਪੈਂਸਨ ਸਕੀਮ ਨੂੰ ਚੰਗੇ ਤਰੀਕੇ ਨਾਲ ਲਾਗੂ ਕੀਤਾ ਜਾਵੇ।
-
ਵਿਧਾਇਕ ਦਹੀਆ ਨੇ ਬੁਢਾਪਾ ਪੈਂਸ਼ਨ ਦਾ ਮੁੱਦਾ ਚੁੱਕਿਆ
ਵਿਧਾਇਕ ਦਹੀਆ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਕਰਕੇ ਪੈਂਸਨ ਦੇ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਔਰਤਾਂ ਲਈ ਪੈਂਸਨ ਲੈਣ ਲਈ 58 ਅਤੇ ਮਰਦਾਂ ਲਈ ਉਹ ਉਮਰ 65 ਸਾਲ ਹੈ। ਉਹਨਾਂ ਨੇ ਮੰਗ ਕੀਤੀ ਕਿ ਇਹ ਉਮਰ ਮਹਿਲਾਵਾ ਲਈ 55 ਸਾਲ ਅਤੇ ਮਰਦਾ ਲਈ 58 ਸਾਲ ਕੀਤੀ ਜਾਵੇ ਤਾਂ ਜੋ ਲੋੜਵੰਦ ਇਸ ਸਕੀਮ ਦਾ ਫਾਇਦਾ ਲੈ ਸਕਣ।
-
ਕਾਂਗਰਸੀ ਵਿਧਾਇਕ ਲਾਡੀ ਨੇ ਹੜਾਂ ਨਾਲ ਹੋਏ ਨੁਕਸਾਨ ਦਾ ਮਾਮਲਾ ਚੁੱਕਿਆ
ਸਦਨ ਵਿੱਚ ਬੋਲਦਿਆਂ ਕਾਂਗਰਸੀ ਵਿਧਾਇਕ ਲਾਡੀ ਨੇ ਕਿਹਾ ਕਿ ਅਸੀਂ ਹੜ੍ਹਾਂ ਤੋਂ ਬਾਅਦ ਕੋਈ ਸਬਕ ਨਹੀਂ ਲਿਆ। ਉਹਨਾਂ ਕਿਹਾ ਕਿ ਦਰਿਆਵਾਂ ਵਿੱਚ ਮਿੱਟੀ ਭਰ ਗਈ ਹੈ ਜਿਸ ਨੂੰ ਸਮੇਂ ਨਾਲ ਸਾਫ਼ ਕਰਨਾ ਚਾਹੀਦਾ ਹੈ। ਤਾਂ ਜੋ ਭਵਿੱਖ ਵਿੱਚ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਅ ਕੀਤਾ ਜਾ ਸਕੇ।
-
ਵਿਧਾਇਕ ਡਾ. ਨਛੱਤਰ ਪਾਲ ਨੇ ਮੁੱਖ ਮੰਤਰੀ ਦੇ ਘਰ ਅੱਗੇ ਮਜ਼ਦੂਰਾਂ ਤੇ ਹੋਏ ਲਾਠੀਚਾਰਜ ਦਾ ਮਾਮਲਾ ਉੱਠਾਇਆ
ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਕਿ ਉਹ ਆਪਣੀ ਮਜ਼ਦੂਰੀ ਲਈ ਲੜ ਰਹੇ ਹਨ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਮਜ਼ਦੂਰਾਂ ਦੀ ਅਵਾਜ਼ ਨੂੰ ਸੁਣਿਆ ਜਾਵੇ ਅਤੇ ਉਹਨਾਂ ਦੀਆਂ ਮੰਗਾਂ ਬਾਰੇ ਵਿਚਾਰ ਕੀਤਾ ਜਾਵੇ। ਇਸ ਤੋਂ ਇਲਾਵਾ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।
-
ਸਦਨ ਵਿੱਚ ਹੋਇਆ ਹੰਗਾਮਾ
ਅਨੁਸ਼ਾਸਨ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਅਤੇ ਸਪੀਕਰ ਵਿਚਾਲੇ ਇਕ ਹੋਰ ਵਿਵਾਦ ਹੋ ਗਿਆ। ਸਪੀਕਰ ਦਾ ਕਹਿਣਾ ਹੈ ਕਿ ਇਹ ਸੈਸ਼ਨ ਮੁੱਦਿਆਂ ‘ਤੇ ਚਰਚਾ ਕਰਨ ਲਈ ਬੁਲਾਇਆ ਗਿਆ ਸੀ। ਪਰ ਵਿਧਾਇਕ ਸੈਸ਼ਨ ਵਿੱਚ ਆ ਕੇ ਗੱਲਾਂ ਕਰਦੇ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਹਾ ਕਿ ਉਹ ਸਭ ਤੋਂ ਵੱਧ ਹੰਗਾਮਾ ਕਰਦੇ ਹਨ। ਜਦੋਂ ਕਿ ਜਦੋਂ ਉਸ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਬੋਲਦਾ ਨਹੀਂ। ਉਨ੍ਹਾਂ ਨੂੰ ਸੈਸ਼ਨ ਵਿੱਚ ਚਾਰ ਵਾਰ ਬੋਲਣ ਦਾ ਮੌਕਾ ਦਿੱਤਾ ਗਿਆ ਹੈ।
ਰਾਜਾ ਵੜਿੰਗ ਨੇ ਕਿਹਾ ਸਪੀਕਰ ਪੱਖਪਾਤ ਕਰ ਰਹੇ ਹਨ। ਉਹ ਵਿਰੋਧੀਧਿਰਾਂ ਨੂੰ ਬੋਲਣ ਦਾ ਮੌਕਾ ਨਹੀਂ ਦੇ ਰਹੇ।
-
ਮਿਡ ਡੇ ਮੀਲ ਦੇ ਵਰਕਰਾਂ ਦੇ ਮਾਣ ਭੱਤੇ ਦਾ ਮਾਮਲਾ
ਬ੍ਰਹਮਾ ਸ਼ੰਕਰ ਜਿੰਪਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੌਕੀਦਾਰਾਂ ਦੇ ਮਾਣ-ਭੱਤੇ ਅਤੇ ਭੱਤੇ ਵਧਾਉਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹੈ। ਅਜਿਹੀ ਸਥਿਤੀ ਵਿੱਚ ਅਦਾਲਤ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਮਿਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਵਧਾਉਣ ਦੇ ਸਵਾਲ ‘ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਤਨਖ਼ਾਹਾਂ ਨਿਯਮਾਂ ਅਨੁਸਾਰ ਦਿੱਤੀਆਂ ਜਾ ਰਹੀਆਂ ਹਨ। ਜਦੋਂ ਕਿ ਸਵਾਲ ਪੁੱਛਣ ਵਾਲੇ ਵਿਧਾਇਕ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਸਿਰਫ 100 ਰੁਪਏ ਦਿਹਾੜੀ ਮਿਲ ਰਹੀ ਹੈ। ਇਸ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ। ਅਜਿਹੇ ਵਿੱਚ ਕੇਂਦਰ ਸਰਕਾਰ ਦੇ ਸਾਹਮਣੇ ਇਹ ਮੁੱਦਾ ਗੰਭੀਰਤਾ ਨਾਲ ਉਠਾਇਆ ਜਾ ਰਿਹਾ ਹੈ।
-
ਜੀਰੋ ਆਵਰ ਦੀ ਕਾਰਵਾਈ ਜਾਰੀ
ਸਦਨ ਵਿੱਚ ਜੀਰੋ ਆਵਰ ਦੀ ਕਾਰਵਾਈ ਕੀਤੀ ਜਾ ਰਹੀ ਹੈ।
-
ਪ੍ਰਸ਼ਨ ਕਾਲ ਖ਼ਤਮ ਹੋਇਆ
ਵਿਧਾਨ ਸਭਾ ਦੇ ਚੌਥੇ ਦਿਨ ਦਾ ਪ੍ਰਸ਼ਨ ਕਾਲ ਖ਼ਤਮ ਹੋਇਆ।
-
ਨਹਿਰੀ ਪਾਣੀ ਸਬੰਧੀ ਵਿਧਾਇਕ ਬਣਾਂਵਾਲੀ ਨੇ ਪੁੱਛਿਆ ਸਵਾਲ
ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਜਿਨ੍ਹਾ ਪਿੰਡਾਂ ਨੂੰ ਵਾਟਰਵਰਕਸ ਤੋਂ ਪਾਣੀ ਮਿਲ ਰਿਹਾ ਹੈ। ਉਹਨਾਂ ਨੂੰ ਸੁੱਧ ਪਾਣੀ ਦੇਣ ਲਈ ਸਰਕਾਰ ਵੱਚਨਵੱਧ ਹੈ। ਜਿਸ ਲਈ ਕਈ ਸਕੀਮਾਂ ਤੇ ਕੰਮ ਕਰ ਰਹੇ ਹਨ।
-
ਨਰੇਸ਼ ਅਰੋੜਾ ਨੇ ਨਹਿਰਾਂ ਦੇ ਪੁੱਲਾਂ ਸਬੰਧੀ ਪੁੱਛਿਆ ਸਵਾਲ
ਜਲ ਸਰੋਤ ਮੰਤਰੀ ਚੇਤਨ ਸਿੰਘ ਮਾਜਰਾ ਨੇ ਕਿਹਾ ਕਿ ਜਦੋਂ ਹੀ ਫੰਡ ਮਿਲ ਜਾਂਦੇ ਹਨ। ਉਦੋ ਇਹ ਕੰਮ ਕਰਵਾਇਆ ਜਾਵੇਗਾ।
-
ਸੁਖਵਿੰਦਰ ਕੁਮਾਰ ਸੁਖੀ ਨੇ ਅਧਿਆਪਕਾਂ ਦੀਆਂ ਅਸਾਮੀਆਂ ਬਾਰੇ ਪੁੱਛਿਆ ਗਿਆ ਸਵਾਲ
ਹਰਜੋਤ ਸਿੰਘ ਬੈਂਸ ਨੇ ਜਵਾਬ ਦਿੰਦਿਆ ਕਿਹਾ ਕਿ ਹਾਈ ਕੋਰਟ ਦੇ ਸਟੇਅ ਕਰਕੇ ਸੀਨੀਅਰੋਰਟੀ ਸੂਚੀ ਦੁਬਾਰਾ ਬਣਾ ਰਹੇ ਹਾਂ। ਪ੍ਰੋਮਸ਼ਨਾਂ ਅਤੇ ਨਵੀਆਂ ਅਸਾਮੀਆਂ ਵੀ ਜਲਦ ਹੀ ਕੱਢੀਆਂ ਜਾਣਗੀਆਂ।
-
ਸੰਗਰੂਰ ਤੋਂ ਮਾਲੇਰਕੋਟਲਾ ਤੱਕ ਸੜਕ ਸਬੰਧੀ ਨਰਿੰਦਰ ਭਰਾਜ ਨੇ ਪੁੱਛਿਆ ਸਵਾਲ
ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਅਜੇ ਸੰਗਰੂਰ ਤੋਂ ਮਾਲੇਰਕੋਟਲਾ ਰੋਡ ਬਾਰੇ ਕੋਈ ਤਜਵੀਜ਼ ਨਹੀਂ ਹੈ। 24 ਜਨਵਰੀ ਤੋਂ ਇਸ ਸੜਕ ਦੀ ਰਿਪੇਅਰ ਕਰ ਰਹੇ ਹਨ ਜੋ ਕਰੀਬ 9 ਮਹੀਨਿਆਂ ਵਿੱਚ ਪੂਰੀ ਹੋ ਜਾਵੇਗੀ।
-
ਦਿਨੇਸ਼ ਚੱਢਾ ਨੇ ਸਟਰੀਟ ਲਾਈਟਾਂ ਬਾਰੇ ਪੁੱਛਿਆ ਸਵਾਲ
ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਰੋਪੜ ਵਿੱਚ 3.333 ਸੋਲਰ ਲਾਈਟਾਂ ਲਗਾਈਆਂ ਗਈ ਹਨ ਜਿਨ੍ਹਾ ਵਿੱਚੋਂ 1165 ਚੱਲ ਰਹੀਆਂ ਹਨ। 2168 ਲਾਈਟਾਂ ਖ਼ਰਾਬ ਹਨ। ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਖ਼ਰਾਬ ਲਾਈਟਾਂ ਨੂੰ ਪੰਚਾਇਤਾਂ ਆਪਣੇ ਪੈਸੇ ਨਾਲ ਠੀਕ ਕਰਵਾ ਸਕਦੇ ਹਨ।
-
ਅਮਿਤ ਰਤਨ ਕੋਟਫੱਤਾ ਨੇ ਪਸ਼ੂਆਂ ਦੀ ਹੋਈ ਮੌਤ ਬਾਰੇ ਪੁੱਛਿਆ ਸਵਾਲ
ਕੈਬਨਿਟ ਮੰਤਰੀ ਖੁੱਡੀਆਂ ਨੇ ਜਵਾਬ ਦਿੰਦਿਆਂ ਕਿਹਾ ਕਿ ਮੁੰਹਖੂਨ, ਖੂਨ ਦੀ ਕਮੀ ਅਤੇ ਹੋਰ ਕਈ ਕਾਰਨ ਕਰਕੇ 159 ਜਾਨਵਰਾਂ ਦਾ ਨੁਕਸਾਨ ਹੋਇਆ ਹੈ। ਇਸ ਸਬੰਧ ਵਿੱਚ ਮੁਲਜ਼ਮ ਅਧਿਕਾਰੀਆਂ ਖਿਲਾਫ਼ ਅਨੁਸਾਸ਼ਨੀ ਕਾਰਵਾਈ ਕੀਤੀ ਗਈ ਹੈ।
-
ਦਲਿਤ ਨੂੰ ਉੱਪ ਮੁੱਖ ਮੰਤਰੀ ਬਣਾਉਣ ਦੀ ਮੰਗ
ਕਾਂਗਰਸੀ ਵਿਧਾਇਕ ਕੋਟਲੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਰਕਾਰ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਧਾਇਕ ਨੂੰ ਉੱਪ ਮੁੱਖ ਮੰਤਰੀ ਬਣਾਇਆ ਜਾਵੇ। ਕਿਉਂਕਿ ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਅਜਿਹਾ ਵਾਅਦਾ ਕੀਤਾ ਸੀ।
-
ਸ਼ੁਰੂ ਹੋਈ ਸਦਨ ਦੀ ਕਾਰਵਾਈ
ਵਿਧਾਨਸਭਾ ਦੇ ਚੌਥੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਪੀਕਰ ਕੁਲਤਾਰ ਸੰਧਵਾਂ ਚੇਅਰ ਤੇ ਆ ਚੁੱਕੇ ਹਨ।
-
ਮੁੱਖ ਮੰਤਰੀ ਖਿਲਾਫ਼ ਕਾਂਗਰਸੀ ਵਿਧਾਇਕ ਦਾ ਪ੍ਰਦਰਸ਼ਨ
ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਮੁੱਖਮੰਤਰੀ ਭਗਵੰਤ ਵੱਲੋਂ ਉਹਨਾਂ ਨੂੰ ਲੈਕੇ ਕੀਤੀ ਅਪੱਤੀਜਨਕ ਟਿੱਪਣੀ ਨੂੰ ਲੈਕੇ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਆਪਣੇ ਬਿਆਨ ਲਈ ਮੁਆਫ਼ੀ ਮੰਗਣ।
-
ਥੋੜ੍ਹੀ ਦੇਰ ਬਾਅਦ ਸ਼ੁਰੂ ਹੋਵੇਗੀ ਕਾਰਵਾਈ
ਬਜਟ ਇਜਲਾਸ ਦੇ ਚੌਥੇ ਦਿਨ ਸਦਨ ਦੀ ਕਾਰਵਾਈ ਥੋੜ੍ਹੀ ਦੇਰ ਵਿੱਚ (10 ਵਜੇ) ਸ਼ੁਰੂ ਹੋਵੇਗੀ। ਵਿਧਾਇਕ ਵਿਧਾਨਸਭਾ ਪਹੁੰਚਣਗੇ ਸ਼ੁਰੂ ਹੋ ਗਏ ਹਨ।