Former CM ਚਰਨਜੀਤ ਸਿੰਘ ਚੰਨੀ ਨੂੰ ਮਿਲੀ ਰਾਜਨੀਤੀ ਸ਼ਾਸਤਰ 'ਚ ਪੀਐੱਚਡੀ ਦੀ ਡਿਗਰੀ Punjabi news - TV9 Punjabi

Former CM ਚਰਨਜੀਤ ਸਿੰਘ ਚੰਨੀ ਨੂੰ ਮਿਲੀ ਰਾਜਨੀਤੀ ਸ਼ਾਸਤਰ ‘ਚ ਪੀਐੱਚਡੀ ਦੀ ਡਿਗਰੀ

Updated On: 

20 May 2023 18:56 PM

ਚੰਨੀ ਦੇ ਪੀਐਚਡੀ ਖੋਜ ਕਾਰਜ ਦਾ ਵਿਸ਼ਾ 2004 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਸੈਂਟਰਲ ਆਰਗੇਨਾਈਜ਼ੇਸ਼ਨ ਦੀ ਚੋਣ ਰਣਨੀਤੀ ਸੀ। ਸਾਬਕਾ ਮੁੱਖ ਮੰਤਰੀ ਨੂੰ ਪੀ.ਐੱਚ.ਡੀ ਦੀ ਡਿਗਰੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਭੇਂਟ ਕੀਤੀ।

Former CM ਚਰਨਜੀਤ ਸਿੰਘ ਚੰਨੀ ਨੂੰ ਮਿਲੀ ਰਾਜਨੀਤੀ ਸ਼ਾਸਤਰ ਚ ਪੀਐੱਚਡੀ ਦੀ ਡਿਗਰੀ
Follow Us On

ਚੰਡੀਗੜ੍ਹ। ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਵੀ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਕਾਂਗਰਸੀ ਆਗੂ ਚੰਨੀ ਨੇ ਪੀਯੂ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮਏ ਕੀਤੀ ਅਤੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਇਮੈਨੁਅਲ ਨਾਹਰ ਦੀ ਅਗਵਾਈ ਵਿੱਚ ਇਸੇ ਵਿਸ਼ੇ ਵਿੱਚ ਪੀਐਚਡੀ ਲਈ ਦਾਖਲਾ ਲਿਆ ਸੀ।

ਚੰਨੀ ਦੇ ਪੀਐਚਡੀ ਖੋਜ ਕਾਰਜ ਦਾ ਵਿਸ਼ਾ 2004 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਸੈਂਟਰਲ ਆਰਗੇਨਾਈਜ਼ੇਸ਼ਨ ਦੀ ਚੋਣ ਰਣਨੀਤੀ ਸੀ। ਤੇ ਹੁਣ ਸਾਬਕਾ ਮੁੱਖ ਮੰਤਰੀ ਨੂੰ ਪੀ.ਐੱਚ.ਡੀ ਦੀ ਡਿਗਰੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪ੍ਰਦਾਨ ਕੀਤੀ।

ਇੱਕ ਪਤੀ ਪਤਨੀ ਨੂੰ ਮਿਲੀ ਇੱਕਠੇ ਡਿਗਰੀ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Punjab University Chandigarh) ਦੇ ਅੰਕੜਾ ਵਿਭਾਗ ਤੋਂ ਪੀਐਚਡੀ ਕਰ ਰਹੇ ਜਤੀਸ਼ ਕੁਮਾਰ ਅਤੇ ਅੰਗਰੇਜ਼ੀ ਵਿਭਾਗ ਤੋਂ ਪੀਐਚਡੀ ਕਰਨ ਵਾਲੀ ਉਨ੍ਹਾਂ ਦੀ ਪਤਨੀ ਅਮਨਦੀਪ ਕੌਰ ਨੇ ਸ਼ਨੀਵਾਰ ਨੂੰ ਇਕੱਠੇ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ। ਜਤੇਸ਼ ਨੇ ਸਾਲ 2015 ਵਿੱਚ ਪੀਯੂ ਅਤੇ ਅਮਨਦੀਪ ਨੇ ਸਾਲ 2013 ਵਿੱਚ ਪੀਐਚਡੀ ਲਈ ਦਾਖਲਾ ਲਿਆ ਸੀ।

ਦੋਹਾਂ ਦੇ ਵਿਭਾਗ ਵੱਖ-ਵੱਖ ਸਨ, ਦੋਸਤਾਂ ਦੀ ਮਦਦ ਨਾਲ ਇਕ-ਦੂਜੇ ਦੇ ਸੰਪਰਕ ‘ਚ ਆਏ, ਦੋਸਤ ਬਣ ਗਏ ਅਤੇ ਸਾਲ 2020 ‘ਚ ਪੀ.ਐੱਚ.ਡੀ. ਦੌਰਾਨ ਦੋਹਾਂ ਨੇ ਵਿਆਹ ਕਰਨ ਦਾ ਮਨ ਬਣਾ ਲਿਆ। ਅਮਨਦੀਪ ਸਿੱਖ ਅਤੇ ਜਤੇਸ਼ ਹਿੰਦੂ ਪਰਿਵਾਰ ਤੋਂ ਆਉਂਦੀ ਹੈ। ਦੋਵਾਂ ਨੇ ਇਕ-ਦੂਜੇ ਦੇ ਪਰਿਵਾਰ ਨੂੰ ਮਨਾਇਆ। ਕੁੱਝ ਮੁਸ਼ਕਲਾਂ ਤੋਂ ਬਾਅਦ ਵਿਆਹ ਹੋਇਆ। ਅਸੀਂ ਦੋਵੇਂ ਇਕੱਠੇ ਡਿਗਰੀ ਪ੍ਰਾਪਤ ਕਰਨਾ ਚਾਹੁੰਦੇ ਸੀ, ਇਸ ਲਈ ਅਸੀਂ ਸਖ਼ਤ ਮਿਹਨਤ ਕੀਤੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version