ਖੰਨਾ ਅਤੇ ਮਾਛੀਵਾੜਾ ‘ਚ ਬਣੇ ਹੜ੍ਹ ਵਰਗੇ ਹਾਲਾਤ, ਖੰਨਾ ‘ਚ ਸਤਲੁਜ ਦਰਿਆ ਕਿਨਾਰੇ 50 ਲੋਕ ਫਸੇ

Updated On: 

09 Jul 2023 20:26 PM

Side Effects of Rain: ਪੰਜਾਬ ਵਿੱਚ ਬਰਸਾਤ ਤਬਾਹੀ ਮਚਾ ਰਹੀ ਹੈ। ਸੂਬੇ ਦੇ ਕਈ ਪਿੰਡਾਂ ਅਤੇ ਸ਼ਹਿਰ ਬਰਸਾਤ ਕਾਰਨ ਪ੍ਰਭਾਵਿਤ ਹੋਏ ਨੇ। ਖੰਨਾ ਅਤੇ ਮਾਛੀਵਾੜਾ ਦੇ ਵੀ ਕਈ ਪਿੰਡਾਂ ਵਿੱਚ ਅਲਰਟ ਕੀਤਾ ਗਿਆ ਹੈ ਕਿਉਂਕਿ ਸਤਲੁਜ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਖੰਨਾਂ ਦੇ ਤਾਂ 50 ਲੋਕ ਸਤਲੁਜ ਦਰਿਆ ਕਿਨਾਰ ਫਸੇ ਹੋਏ ਨੇ, ਜਿਨ੍ਹਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰਵਾਇਆ ਗਿਆ।

ਖੰਨਾ ਅਤੇ ਮਾਛੀਵਾੜਾ ਚ ਬਣੇ ਹੜ੍ਹ ਵਰਗੇ ਹਾਲਾਤ, ਖੰਨਾ ਚ ਸਤਲੁਜ ਦਰਿਆ ਕਿਨਾਰੇ 50 ਲੋਕ ਫਸੇ
Follow Us On

ਪੰਜਾਬ ਨਿਊਜ। ਪੰਜਾਬ ਦੇ ਖੰਨਾ ‘ਚ ਸਥਿਤ ਮਾਛੀਵਾੜਾ ਸਾਹਿਬ ‘ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਬਰਸਾਤ ਕਾਰਨ ਸਤਲੁਜ ਦੇ ਕੰਢੇ ਕਈ ਪਰਿਵਾਰ ਫਸ ਗਏ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮੌਕੇ ਤੇ ਪਹੁੰਚ ਕੇ ਬਚਾਅ ਸ਼ੁਰੂ ਕੀਤਾ। ਭਾਰੀ ਮੀਂਹ ਕਾਰਨ ਰੋਪੜ ਹੈੱਡ ਵਰਕਸ ਤੋਂ ਪਾਣੀ ਛੱਡਣ ਕਾਰਨ ਮਾਛੀਵਾੜਾ ਸਾਹਿਬ ਤੋਂ ਨਿਕਲਣ ਵਾਲੀ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਜਿਸ ਕਾਰਨ ਝੁੱਗੀਆਂ ਵਿੱਚ ਰਹਿ ਰਹੇ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਹਾਲਾਤ ਇਹ ਹਨ ਕਿ ਸਤਲੁਜ ਦਰਿਆ ਦੇ ਕੰਢੇ ਦੋ ਦਰਜਨ ਦੇ ਕਰੀਬ ਪਰਿਵਾਰ ਝੁੱਗੀਆਂ ਵਿੱਚ ਰਹਿੰਦੇ ਹਨ। ਰਾਤ ਭਰ ਮੀਂਹ ਪਿਆ ਅਤੇ ਹਰ ਚੀਜ਼ ਵਿਚ ਪਾਣੀ ਭਰ ਗਿਆ। ਦਰਿਆ ਦਾ ਪਾਣੀ ਓਵਰਫਲੋ ਹੋ ਗਿਆ। ਇਸ ਕਾਰਨ ਇਹ ਲੋਕ ਬੁਰੀ ਤਰ੍ਹਾਂ ਫਸ ਗਏ।

ਕੁੱਝ ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ

ਸੂਚਨਾ ਮਿਲਦੇ ਹੀ ਵਿਧਾਇਕ ਜਗਤਾਰ ਸਿੰਘ (Jagtar Singh) ਦਿਆਲਪੁਰਾ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ ਗਏ। ਦਿਆਲਪੁਰਾ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਦੇ ਕੰਢੇ ਝੁੱਗੀਆਂ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ, ਜੋ ਸਬਜ਼ੀਆਂ ਦੀ ਖੇਤੀ ਕਰਦੇ ਹਨ, ਫਸੇ ਹੋਏ ਹਨ। ਬਚਾਅ ਕਾਰਜ ਕੀਤਾ ਜਾ ਰਿਹਾ ਹੈ, ਜਿਸ ‘ਚੋਂ ਕੁਝ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਾਕੀ ਪਰਿਵਾਰਾਂ ਨੂੰ ਵੀ ਬਾਹਰ ਕੱਢ ਲਿਆ ਜਾਵੇਗਾ।

ਪਾਣੀ ਵਧਣ ਕਾਰਨ ਕਈ ਪਿੰਡਾਂ ਨੂੰ ਕੀਤਾ ਅਲਰਟ

ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਰਹਿਣ ਦਾ ਇੰਤਜ਼ਾਮ ਨੇੜਲੇ ਪਿੰਡ ਵਿੱਚ ਕੀਤਾ ਗਿਆ ਹੈ। ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਪਿੰਡਾਂ ਨੂੰ ਵੀ ਅਲਰਟ (Alert) ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਮਜ਼ਦੂਰ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਦੀਵਾਲੀ ਤੋਂ ਇੱਥੇ ਰਹਿ ਰਹੇ ਹਨ। ਬੀਤੀ ਰਾਤ ਕਰੀਬ 2 ਵਜੇ ਦਰਿਆ ‘ਚ ਪਾਣੀ ਜ਼ਿਆਦਾ ਹੋਣ ਕਾਰਨ ਇੱਥੇ 50 ਲੋਕ ਫਸ ਗਏ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਬਾਹਰ ਕੱਢਿਆ ਜਾ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ