ਹਿਮਾਚਲ ‘ਚ ਬਰਸਾਤ ਹੋਣ ਕਾਰਨ ਭਾਖੜਾ ਅਤੇ ਪੌਂਗ ਡੈਮ ‘ਚ ਵਧਿਆ ਪਾਣੀ ਦਾ ਪੱਧਰ, ਬਿਆਸ ਦਰਿਆ ਨੇੜਲੇ ਪਿੰਡਾਂ ‘ਚ ਅਲਰਟ

Updated On: 

14 Aug 2023 08:58 AM

ਹਿਮਾਚਾਲ ਵਿੱਚ ਭਾਰੀ ਬਰਸਾਤ ਹੋਣ ਕਾਰਨ ਪੰਜਾਬ ਵਿੱਚ ਖਤਰਾ ਵੱਧ ਗਿਆ ਹੈ। ਇਸ ਕਾਰਨ ਭਾਖੜਾ ਡੈਮ ਅਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਬਰਸਾਤ ਦੇ ਖਤਰੇ ਦੇ ਕਾਰਨ ਹਿਮਾਚਲ ਸਰਕਾਰ ਨੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਐਤਵਾਰ ਦੁਪਹਿਰ 12 ਵਜੇ ਟੈਸਟਿੰਗ ਲਈ ਗੇਟ ਖੋਲ੍ਹ ਦਿੱਤਾ। ਭਾਖੜਾ ਡੈਮ ਦਾ ਪਾਣੀ ਦਾ ਪੱਧਰ ਐਤਵਾਰ ਸਵੇਰੇ 1670 ਫੁੱਟ ਨੂੰ ਪਾਰ ਕਰ ਗਿਆ। ਡੈਮ ਵਿੱਚ 1680 ਫੁੱਟ ਤੱਕ ਪਾਣੀ ਭਰਿਆ ਜਾ ਸਕਦਾ ਹੈ।

ਹਿਮਾਚਲ ਚ ਬਰਸਾਤ ਹੋਣ ਕਾਰਨ ਭਾਖੜਾ ਅਤੇ ਪੌਂਗ ਡੈਮ ਚ ਵਧਿਆ ਪਾਣੀ ਦਾ ਪੱਧਰ, ਬਿਆਸ ਦਰਿਆ ਨੇੜਲੇ ਪਿੰਡਾਂ ਚ ਅਲਰਟ
Follow Us On

ਪੰਜਾਬ ਨਿਊਜ। ਹਿਮਾਚਲ ‘ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ ਦੇ ਡੈਮਾਂ ‘ਚ ਪਾਣੀ ਦੀ ਆਮਦ ਲਗਾਤਾਰ ਵਧ ਰਹੀ ਹੈ। ਐਤਵਾਰ ਨੂੰ ਨਵਾਂਸ਼ਹਿਰ ਅਤੇ ਰੋਪੜ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਬੀਬੀਐਮਬੀ ਪ੍ਰਸ਼ਾਸਨ ਮੁਤਾਬਕ ਭਾਖੜਾ ਡੈਮ (Bhakra Dam) ਦਾ ਪਾਣੀ ਦਾ ਪੱਧਰ ਐਤਵਾਰ ਸ਼ਾਮ 6 ਵਜੇ ਇਕ ਫੁੱਟ ਵਧ ਕੇ 1672.25 ਫੁੱਟ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਦਿਨ ਵੇਲੇ ਭਾਖੜਾ ਦੇ 4 ਫਲੱਡ ਗੇਟ 2-2 ਫੁੱਟ ਖੋਲ੍ਹੇ ਗਏ ਸਨ ਅਤੇ ਟੈਸਟਿੰਗ ਲਈ 8100 ਕਿਊਸਿਕ ਪਾਣੀ ਛੱਡਿਆ ਗਿਆ ਸੀ। ਪੌਂਗ ਡੈਮ ‘ਚ ਪਾਣੀ ਦਾ ਪੱਧਰ 1385 ਫੁੱਟ ਤੱਕ ਪਹੁੰਚਣ ਤੋਂ ਬਾਅਦ ਬੀ.ਬੀ.ਐੱਮ.ਬੀ. ਪ੍ਰਬੰਧਨ ਨੇ ਸੋਮਵਾਰ 14 ਅਗਸਤ ਨੂੰ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਹੈ।

ਜਦੋਂ ਹਰੀਕੇ ਬੈਰਾਜ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਤਾਂ ਇਸ ਨੂੰ ਸਤਲੁਜ ਦਰਿਆ ਦੇ ਹੇਠਾਂ ਪਾਕਿਸਤਾਨ (Pakistan) ਵੱਲ ਛੱਡਿਆ ਜਾਂਦਾ ਹੈ। ਹਰੀਕੇ ਬੈਰਾਜ ਤੋਂ ਪਾਣੀ ਛੱਡਿਆ ਗਿਆ। ਭਾਖੜਾ ਡੈਮ ਦੇ ਟੈਸਟਿੰਗ ਲਈ ਫਲੱਡ ਗੇਟ ਖੋਲ੍ਹਣ ਨਾਲ ਡਾਊਨਸਟ੍ਰੀਮ ‘ਤੇ ਫਿਲਹਾਲ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ। ਫਿਰ ਵੀ ਇਹਤਿਆਤ ਵਜੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।

ਬੀਬੀਐਮਬੀ ਅਧਿਕਾਰੀ ਜੋਖਮ ਨਹੀਂ ਲੈਣਾ ਚਾਹੁੰਦੇ

ਭਾਖੜਾ ਡੈਮ ਦਾ ਸੰਚਾਲਨ ਕਰਨ ਵਾਲੇ ਬੀਬੀਐਮਬੀ (BBMB) ਅਧਿਕਾਰੀ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੇ। ਇਸ ਕਾਰਨ, ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੋਣ ਦੇ ਬਾਵਜੂਦ, ਉਨ੍ਹਾਂ ਨੇ ਜਾਂਚ ਪ੍ਰਕਿਰਿਆ ਦੇ ਹਿੱਸੇ ਵਜੋਂ ਗੇਟ ਖੋਲ੍ਹਣ ਦੇ ਨਾਲ-ਨਾਲ ਉਨ੍ਹਾਂ ਦੀ ਸਥਿਤੀ ਆਦਿ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਹਿਮਾਚਲ ਪ੍ਰਦੇਸ਼ ਦੇ ਉਪਰਲੇ ਹਿੱਸਿਆਂ ਵਿੱਚ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦੀ ਆਮਦ ਵੱਧ ਰਹੀ ਹੈ।

ਆਮ ਹਾਲਤਾਂ ਵਿੱਚ ਪਾਣੀ ਦਾ ਪੱਧਰ ਵੀ 2 ਫੁੱਟ ਤੱਕ ਲੈ ਜਾਂਦੇ ਹਨ

ਭਾਖੜਾ ਡੈਮ ਦਾ ਪਾਣੀ ਦਾ ਪੱਧਰ ਐਤਵਾਰ ਸਵੇਰੇ 1670 ਫੁੱਟ ਨੂੰ ਪਾਰ ਕਰ ਗਿਆ। ਆਮ ਤੌਰ ‘ਤੇ ਡੈਮ ਵਿੱਚ 1680 ਫੁੱਟ ਤੱਕ ਪਾਣੀ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ। ਭਾਵੇਂ ਆਮ ਹਾਲਤਾਂ ਵਿੱਚ ਬੀਬੀਐਮਬੀ ਦੇ ਅਧਿਕਾਰੀ ਖ਼ਤਰੇ ਦੇ ਪੱਧਰ ਤੋਂ 2 ਫੁੱਟ ਉੱਪਰ ਯਾਨੀ 1682 ਫੁੱਟ ਤੱਕ ਪਾਣੀ ਸਟੋਰ ਕਰ ਲੈਂਦੇ ਹਨ ਪਰ ਮਾਨਸੂਨ ਦੇ ਮੌਸਮ ਅਤੇ ਹਿਮਾਚਲ (Himachal) ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਅਧਿਕਾਰੀ ਫਿਲਹਾਲ ਅਜਿਹਾ ਨਹੀਂ ਕਰਨਾ ਚਾਹੁੰਦੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ