ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ ਨੂੰ ਮਿਲਿਆ ਸ਼ੌਰਿਆ ਚੱਕਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ

tv9-punjabi
Updated On: 

25 May 2025 22:55 PM

ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ ਨੇ ਆਪਣੀ ਹਾਜ਼ਰ ਦਿਮਾਗੀ ਅਤੇ ਹਿੰਮਤ ਨਾਲ ਨਾ ਸਿਰਫ਼ ਪ੍ਰਤੀਕੂਲ ਹਾਲਾਤਾਂ ਵਿੱਚ ਇੱਕ ਵੱਡਾ ਹਾਦਸਾ ਟਾਲਿਆ ਸਗੋਂ ਹਵਾਈ ਸੈਨਾ ਦੇ ਜਹਾਜ਼ ਨੂੰ ਸੁਰੱਖਿਅਤ ਉਤਾਰਨ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਦੀ ਅਦੁੱਤੀ ਹਿੰਮਤ ਨੂੰ ਦੇਖਦੇ ਹੋਏ, ਉਸਨੂੰ ਸ਼ੌਰਿਆ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ ਨੂੰ ਮਿਲਿਆ ਸ਼ੌਰਿਆ ਚੱਕਰ,  ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ

Aman Singh Photo Ravneet Bittu X

Follow Us On

ਲੁਧਿਆਣਾ ਦੇ ਪਿੰਡ ਹੰਸ ਕਲਾਂ ਦੇ ਰਹਿਣ ਵਾਲੇ ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ – ਅਸਮਾਨ ਦਾ ਮਾਣ, ਧਰਤੀ ਦੇ ਪੁੱਤਰ, ਲੁਧਿਆਣਾ ਜ਼ਿਲ੍ਹੇ ਦੇ ਹਾਂਸ ਕਲਾਂ ਪਿੰਡ ਦੇ ਫਲਾਈਟ ਲੈਫਟੀਨੈਂਟ ਅਮਨ ਸਿੰਘ ਹਾਂਸ ਨੇ ਇੱਕ ਖ਼ਤਰਨਾਕ ਮਿਸ਼ਨ ਦੌਰਾਨ ਜਹਾਜ਼ ਵਿੱਚ ਧਮਾਕੇ ਤੋਂ ਬਾਅਦ ਵੀ ਬਹੁਤ ਹਿੰਮਤ ਨਾਲ ਆਪਣੇ ਲੜਾਕੂ ਜਹਾਜ਼ ਨੂੰ ਸੁਰੱਖਿਅਤ ਉਤਾਰਿਆ।

ਜਿਸ ਕਾਰਨ ਕਈ ਜਾਨਾਂ ਬਚ ਗਈਆਂ। ਉਸਦੀ ਬਹਾਦਰੀ ਲਈ, ਉਸਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਹ ਉਸਦੇ ਪਿਤਾ (ਸੇਵਾਮੁਕਤ) ਕਰਨਲ ਰੁਪਿੰਦਰ ਸਿੰਘ ਹੰਸ ਅਤੇ ਸਮੂਹ ਪਿੰਡ ਦੇ ਲੋਕਾਂ ਲਈ ਮਾਣ ਵਾਲਾ ਪਲ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਸ਼ੌਰਿਆ ਚੱਕਰ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਾਂਤੀ ਸਮੇਂ ਦਾ ਬਹਾਦਰੀ ਪੁਰਸਕਾਰ ਹੈ।

ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ ਨੇ ਆਪਣੀ ਹਾਜ਼ਰ ਦਿਮਾਗੀ ਅਤੇ ਹਿੰਮਤ ਨਾਲ ਨਾ ਸਿਰਫ਼ ਪ੍ਰਤੀਕੂਲ ਹਾਲਾਤਾਂ ਵਿੱਚ ਇੱਕ ਵੱਡਾ ਹਾਦਸਾ ਟਾਲਿਆ ਸਗੋਂ ਹਵਾਈ ਸੈਨਾ ਦੇ ਜਹਾਜ਼ ਨੂੰ ਸੁਰੱਖਿਅਤ ਉਤਾਰਨ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਦੀ ਅਦੁੱਤੀ ਹਿੰਮਤ ਨੂੰ ਦੇਖਦੇ ਹੋਏ, ਉਸਨੂੰ ਸ਼ੌਰਿਆ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ ਨੂੰ 15 ਜੂਨ 2019 ਨੂੰ ਭਾਰਤੀ ਹਵਾਈ ਸੈਨਾ ਦੀ ਫਲਾਇੰਗ ਬ੍ਰਾਂਚ ਵਿੱਚ ਇੱਕ ਲੜਾਕੂ ਪਾਇਲਟ ਵਜੋਂ ਕਮਿਸ਼ਨ ਦਿੱਤਾ ਗਿਆ ਸੀ। ਅਮਨ 7 ਸਤੰਬਰ, 2020 ਤੋਂ ਮਿਗ-29 ਸਕੁਐਡਰਨ ਵਿੱਚ ਤਾਇਨਾਤ ਹੈ।