Punjab Police: 8 IPS ਨੂੰ ਬਣਾਇਆ DGP, 22 ਹੋਈ ਡੀਜੀਪੀ ਰੈਂਕ ਦੇ ਅਧਿਕਾਰੀਆਂ ਦੀ ਗਿਣਤੀ

amanpreet-kaur
Updated On: 

14 Jul 2025 18:40 PM

Promotion in Punjab Police: ਪੰਜਾਬ ਸਰਕਾਰ ਇਸ ਤੋਂ ਪਹਿਲਾ ਵੀ ਕਈ ਅਧਿਕਾਰੀਆਂ ਨੂੰ ਪ੍ਰਮੋਟ ਕਰ ਚੁੱਕੀ ਹੈ। ਸਮੇਂ-ਸਮੇਂ ਤੇ ਕਈ ਅਫਸਰਾਂ ਨੂੰ ਤਰੱਕੀ ਮਿਲਦੀ ਰਹੀ ਹੈ। ਇਸ ਵਾਰ ਵੀ ਵੱਡਾ ਫੈਸਲਾ ਲੈਂਦਿਆਂ ਅੱਠ ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਜੀਪੀ ਬਣਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਦੋ ਮਹਿਲਾ ਅਧਿਕਾਰੀ ਵੀ ਸ਼ਾਮਲ ਹਨ।

Punjab Police: 8 IPS ਨੂੰ ਬਣਾਇਆ DGP, 22 ਹੋਈ ਡੀਜੀਪੀ ਰੈਂਕ ਦੇ ਅਧਿਕਾਰੀਆਂ ਦੀ ਗਿਣਤੀ

8 IPS ਅਫਸਰ ਬਣੇ DGP

Follow Us On

ਪੰਜਾਬ ਸਰਕਾਰ ਨੇ 8 ਆਈਪੀਐਸ ਅਧਿਕਾਰੀਆਂ ਨੂੰ ਡੀਜੀਪੀ ਰੈਂਕ ਵਿੱਚ ਤਰੱਕੀ ਦਿੱਤੀ ਹੈ। ਇਹ ਸਾਰੇ ਅਧਿਕਾਰੀ 1994 ਬੈਚ ਦੇ ਹਨ। ਇਨ੍ਹਾਂ ਵਿੱਚ ਦੋ ਮਹਿਲਾਂ ਅਫਸਰ ਵੀ ਸ਼ਾਮਲ ਹਨ। ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਵਿੱਚ ਨਰੇਸ਼ ਕੁਮਾਰ, ਰਾਮ ਸਿੰਘ, ਸੁਧਾਂਸ਼ੂ ਸ਼੍ਰੀਵਾਸਤਵ, ਵੀ. ਚੰਦਰਸ਼ੇਖਰ, ਅਮਰਦੀਪ ਸਿੰਘ ਰਾਏ, ਨੀਰਜਾ ਵੀ. ਅਤੇ ਅਨੀਤਾ ਪੁੰਜ ਸ਼ਾਮਲ ਹਨ। ਹੁਣ, ਸੂਬੇ ਵਿੱਚ ਡੀਜੀਪੀ ਦੇ ਅਹੁਦੇ ‘ਤੇ ਤਰੱਕੀ ਪ੍ਰਾਪਤ ਅਧਿਕਾਰੀਆਂ ਦੀ ਕੁੱਲ ਗਿਣਤੀ 22 ਹੋ ਗਈ ਹੈ।

ਸਾਰੇ ਏਡੀਜੀਪੀ ਦੇ ਅਹੁਦੇ ‘ਤੇ ਹਨ ਤਾਇਨਾਤ

ਇਹ ਸਾਰੇ ਆਈਪੀਐਸ ਅਧਿਕਾਰੀ ਇਸ ਵੇਲੇ ਏਡੀਜੀਪੀ ਰੈਂਕ ‘ਤੇ ਤਾਇਨਾਤ ਹਨ। ਨਿਯਮਾਂ ਅਨੁਸਾਰ, ਇੱਕ ਵਿਅਕਤੀ ਜੋ ਪੁਲਿਸ ਵਿਭਾਗ ਵਿੱਚ 18, 25 ਅਤੇ 30 ਸਾਲਾਂ ਲਈ ਆਈਪੀਐਸ ਰੈਂਕ ‘ਤੇ ਤਾਇਨਾਤ ਹੈ, ਉਸਨੂੰ ਆਈਜੀ, ਏਡੀਜੀਪੀ ਅਤੇ ਡੀਜੀਪੀ ਦੇ ਅਹੁਦਿਆਂ ‘ਤੇ ਤਰੱਕੀ ਦਿੱਤੀ ਜਾ ਸਕਦੀ ਹੈ। ਭਾਰਤ ਸਰਕਾਰ ਦੇ ਪ੍ਰਸੋਨਲ ਵਿਭਾਗ ਦੇ ਉਪਬੰਧ ਅਤੇ ਨੋਟੀਫਿਕੇਸ਼ਨ ਦੇ ਅਨੁਸਾਰ, ਪੰਜਾਬ ਵਿੱਚ ਡੀਜੀਪੀ ਦੇ ਦੋ ਮਨਜ਼ੂਰਸ਼ੁਦਾ ਅਹੁਦੇ ਹਨ।