ਕਿੱਥੇ ਹਨ ਮੁੱਖ ਮੰਤਰੀ ਨੂੰ ਚੈਲੰਜ ਕਰਨ ਵਾਲੇ ਸਾਬਕਾ ਵਿੱਤ ਮੰਤਰੀ, ਗ੍ਰਿਫਤਾਰੀ ਦੇ ਡਰੋਂ ਕਈ ਦਿਨਾਂ ਤੋਂ ਲੁਕੇ ਹਨ ਮਨਪ੍ਰੀਤ ਸਿੰਘ ਬਾਦਲ
ਸਾਬਕਾ ਵਿੱਤ ਮੰਤਰੀ ਨੇ ਸੀਐੱਮ ਭਗਵੰਤ ਮਾਨ ਨੂੰ ਚੈਲੰਜ ਕੀਤਾ ਸੀ ਕਿ ਉਨਾਂ ਵਿੱਚ ਜਿੰਨਾ ਜ਼ੋਰ ਹੈ ਉਹ ਲਾ ਲੈਣ ਕਿਤੇ ਉਨਾਂ ਮਨ ਵਿੱਚ ਕੋਈ ਰੰਜ ਨਾ ਰਹੇ ਕਿ ਉਹ ਮਨਪ੍ਰੀਤ ਬਾਦਲ ਦਾ ਕੁਝ ਨਹੀਂ ਵਿਗਾੜ ਸਕੇ। ਪਰ ਹੁਣ ਸਾਬਕਾ ਵਿੱਤ ਮੰਤਰੀ ਦੀ ਹਾਲਤ ਇਹ ਹੈ ਕਿ ਉਹ ਗ੍ਰਿਫਤਾਰੀ ਡਰ ਦੇ ਮਾਰੇ ਲੁਕਦੇ ਫਿਰ ਰਹੇ ਹਨ। ਆਪਣੇ ਆਪ ਨੂੰ ਇਮਾਨਦਾਰੀ ਦੀ ਮੂਰਤ ਦੱਸਣ ਵਾਲੇ ਮਨਪ੍ਰੀਤ ਸਿੰਘ ਬਾਦਲ ਜ਼ਮਾਨਤ ਲਈ ਤਰਲੇ ਕੱਢ ਰਹੇ ਹਨ ਪਰ ਹਾਲੇ ਤੱਕ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ।
ਪੰਜਾਬ ਨਿਊਜ। ਪਹਿਲਾਂ ਦਲੇਰੀ ਨਾਲ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਤੇ ਹੁਣ ਗ੍ਰਿਫਤਾਰ ਦੀ ਡਰੋਂ ਥਾਂ ਥਾਂ ਤੇ ਲੁਕ ਰਹੇ ਮਨਪ੍ਰੀਤ ਬਾਦਲ (Manpreet Badal) ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਆਪਣੀ ਹੀ ਪਾਰਟੀ ਦੇ ਵਿਧਾਇਕ ਨੇ ਪਲਾਟ ਘੋਟਾਲੇ ਦਾ ਇਲਜ਼ਾਮ ਲਗਾ ਕੇ ਮਨਪ੍ਰੀਤ ਬਾਦਲ ਦੀਆਂ ਬੇੜੀਆਂ ਵਿੱਚ ਬੱਟੇ ਪਾ ਦਿੱਤੇ। ਸਾਬਕਾ ਵਿੱਤ ਮੰਤਰੀ ਕਹਿੰਦੇ ਸਨ ਉਹ ਆਪਣੇ ਦਫਤਰ ਵਿੱਚ ਚਾਹ ਵੀ ਆਪਣੇ ਪੈਸਿਆਂ ਦੀ ਪੀਂਦੇ ਹਨ।
ਪਰ ਹਾਲਾਤ ਇਹ ਹਨ ਕਿ ਸਾਬਕਾ ਵਿੱਤ ਮੰਤਰੀ ਤੇ ਆਪਣੇ ਹੀ ਸ਼ਹਿਰ ਵਿੱਚ ਰੱਜਕੇ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਲੱਗੇ ਤੇ ਹੁਣ ਉਹ ਵਿਜੀਲੈਂਸ ਦੇ ਸਾਹਮਣੇ ਨਹੀਂ ਆ ਰਹੇ। ਵਿਜੀਲੈਂਸ (Vigilance) ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਦੂਜੇ ਸੂਬਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ ਪਰ ਹਾਲੇ ਤੱਕ ਬੀਜੇਪੀ ਆਗੂ ਦਾ ਕੋਈ ਥਹੂ ਪਤਾ ਨਹੀਂ ਲੱਗਿਆ। ਸਾਬਕਾ ਵਿੱਤ ਮੰਤਰੀ ਨੂੰ ਇਹ ਵਹਿਮ ਸੀ ਉਨਾਂ ਨੂੰ ਬੀਜੇਪੀ ਬਚਾ ਲਵੇਗੀ ਪਰ ਸੀਐੱਮ ਸਰੇਆਮ ਕਹਿੰਦੇ ਹਨ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਜਾਰੀ
ਵਿਜੀਲੈਂਸ ਦੀ ਟੀਮ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਨ ਦੇ ਲ਼ਈ ਪੰਜਾਬ ਹਰਿਆਣਾ, (Punjab Haryana) ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਉਤਰਾਖੰਡ ਵਿੱਚ ਛਾਪੇਮਾਰੀ ਕਰ ਰਹੀ ਹੈ ਪਰ ਹਾਲੇ ਤੱਕ ਉ੍ਨਾਂ ਦੀ ਜਾਣਕਾਰੀ ਨਹੀਂ ਮਿਲੀ। ਇਸ ਤੋਂ ਇਲਾਵਾ ਵਿਜੀਲੈਂਸ ਨੂੰ ਡਰ ਹੈ ਕਿ ਉਹ ਕਿਤੇ ਵਿਦੇਸ਼ ਨਾ ਭੱਜ ਜਾਣ ਜਿਸ ਕਾਰਨ ਬਾਦਲ ਦੇ ਖਿਲਾਫ ਲੁੱਕ ਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਇਨਾਂ ਧਰਾਵਾਂ ਦਾ ਕੇਸ ਕੀਤਾ ਦਰਜ
ਪਤਾ ਲੱਗਾ ਹੈ ਕਿ ਮਨਪ੍ਰੀਤ ਬਾਦਲ ਦੀ ਜ਼ਮਾਨਤ ਪਟੀਸ਼ਨ 26 ਸਤੰਬਰ ਨੂੰ ਦਾਇਰ ਕੀਤੀ ਗਈ ਸੀ। ਵਿਜੀਲੈਂਸ ਵਿਭਾਗ ਵੱਲੋਂ ਬਾਦਲ ਖਿਲਾਫ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਇਸ ਨੂੰ ਵਾਪਸ ਲੈ ਲਿਆ ਗਿਆ ਸੀ। ਬਾਦਲ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 420, 467, 468, 471 ਅਤੇ 120-ਬੀ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਅਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਤਿੰਨ ਸਾਥੀ ਕੀਤੇ ਜਾ ਚੁੱਕੇ ਹਨ ਗ੍ਰਿਫਤਾਰ
ਖਾਸ ਗੱਲ ਇਹ ਹੈ ਕਿ ਪੁਲਿਸ ਨੂੰ ਡਰ ਹੈ ਕਿ ਬਾਦਲ ਦੇਸ਼ ਛੱਡ ਕੇ ਭੱਜ ਸਕਦੇ ਹਨ, ਇਸੇ ਲਈ ਉਨ੍ਹਾਂ ਨੂੰ ਰੋਕਣ ਲਈ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ‘ਚ ਬਾਦਲ ਦੇ ਨਾਲ-ਨਾਲ ਚਾਰ ਹੋਰ ਲੋਕਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਤੱਕ ਵਿਜੀਲੈਂਸ ਬਿਊਰੋ ਦੀ ਟੀਮ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਰਾਜੀਵ ਕੁਮਾਰ (ਵਾਸੀ ਨਿਊ ਸ਼ਕਤੀ ਨਗਰ), ਅਮਨਦੀਪ ਸਿੰਘ (ਵਾਸੀ ਲਾਲ ਸਿੰਘ ਬਸਤੀ), ਵਿਕਾਸ ਅਰੋੜਾ (ਵਾਸੀ ਟੈਗੋਰ ਨਗਰ) ਸ਼ਾਮਲ ਹਨ।
ਇਹ ਵੀ ਪੜ੍ਹੋ
ਇਸ ਵਿਧਾਇਕ ਨੇ ਬਾਦਲ ਖਿਲਾਫ ਕੇਸ ਦਰਜ ਕਰਵਾਇਆ ਸੀ
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਾਂ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ। ਸਰੂਪ ਚੰਦ ਸਿੰਗਲਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਆਪਣੀ ਸ਼ਿਕਾਇਤ ਵਾਪਸ ਨਹੀਂ ਲੈਣਗੇ। ਇਸਦੇ ਬਦਲੇ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ।