ਹੁਣ ਦਰਗਾਹਾਂ ਅਤੇ ਮਸਜਿਦਾਂ ‘ਚ ਮਨਾਈ ਜਾਵੇਗੀ ‘ਦੀਵਾਲੀ’, ਭਾਜਪਾ ਦੇ ਘੱਟ ਗਿਣਤੀ ਮੋਰਚੇ ਦਾ ਐਲਾਨ
ਘੱਟ ਗਿਣਤੀ ਮੋਰਚਾ ਦੇ ਕੌਮੀ ਪ੍ਰਧਾਨ ਜਮਾਲ ਸਿੱਦੀਕੀ ਨੇ ਕਿਹਾ ਕਿ 12 ਤੋਂ 22 ਜਨਵਰੀ ਤੱਕ ਘੱਟ ਗਿਣਤੀ ਮੋਰਚਾ ਦੇਸ਼ ਭਰ ਵਿੱਚ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਘੱਟ ਗਿਣਤੀ ਸਮਾਜ ਵਿੱਚ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਇਹ ਕੰਮ ਕਰੇਗਾ। ਜਮਾਲ ਸਿੱਦੀਕੀ ਨੇ ਦੱਸਿਆ ਕਿ ਇਸ ਦੇ ਲਈ ਉਹ ਖੁਦ ਦਿੱਲੀ ਦੀ ਨਿਜ਼ਾਮੂਦੀਨ ਦਰਗਾਹ ਅਤੇ ਜਾਮਾ ਮਸਜਿਦ ਇਲਾਕੇ 'ਚ ਜਾਣਗੇ ਅਤੇ ਲੋਕਾਂ 'ਚ ਦੀਵੇ ਜਗਾਉਣ ਸਬੰਧੀ ਸਮੱਗਰੀ ਵੰਡਣਗੇ।
ਜਿੱਥੇ ਇੱਕ ਪਾਸੇ ਯੂਪੀ ਦੇ ਅਯੁੱਧਿਆ ‘ਚ ਬਣ ਰਹੇ ਨਵੇਂ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਹੋ ਰਹੀਆਂ ਹਨ ਤਾਂ ਉਸ ਵਿਚਾਲੇ ਹੀ ਭਾਜਪਾ ਦੇ ਘੱਟ ਗਿਣਤੀ ਮੋਰਚਾ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਮੰਦਰ ਚ ਹੋਣ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਦਿੱਲੀ ਦੀ ਨਿਜ਼ਾਮੁਦੀਨ ਔਲੀਆ ਦਰਗਾਹ ਅਤੇ ਜਾਮਾ ਮਸਜਿਦ ‘ਚ ਵੀ ਦੀਵੇ ਜਗਾਏ ਜਾਣਗੇ। ਇਸ ਤੋਂ ਇਲਾਵਾ ਕੁਤੁਬ ਮੀਨਾਰ ਇਲਾਕੇ ਸਮੇਤ ਦਿੱਲੀ ਭਰ ਦੀਆਂ ਕਰੀਬ 36 ਦਰਗਾਹਾਂ ਅਤੇ ਪ੍ਰਸਿੱਧ ਮਸਜਿਦਾਂ ਵਿੱਚ ਦੀਵਾਲੀ ਮਨਾਉਣ ਦੀ ਯੋਜਨਾ ਬਣਾਈ ਗਈ ਹੈ।
ਘੱਟ ਗਿਣਤੀ ਮੋਰਚਾ ਦੇ ਕੌਮੀ ਪ੍ਰਧਾਨ ਜਮਾਲ ਸਿੱਦੀਕੀ ਨੇ ਕਿਹਾ ਕਿ 12 ਤੋਂ 22 ਜਨਵਰੀ ਤੱਕ ਘੱਟ ਗਿਣਤੀ ਮੋਰਚਾ ਦੇਸ਼ ਭਰ ਵਿੱਚ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਘੱਟ ਗਿਣਤੀ ਸਮਾਜ ਵਿੱਚ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਇਹ ਕੰਮ ਕਰੇਗਾ। ਜਮਾਲ ਸਿੱਦੀਕੀ ਨੇ ਦੱਸਿਆ ਕਿ ਇਸ ਦੇ ਲਈ ਉਹ ਖੁਦ ਦਿੱਲੀ ਦੀ ਨਿਜ਼ਾਮੂਦੀਨ ਦਰਗਾਹ ਅਤੇ ਜਾਮਾ ਮਸਜਿਦ ਇਲਾਕੇ ‘ਚ ਜਾਣਗੇ ਅਤੇ ਲੋਕਾਂ ‘ਚ ਦੀਵੇ ਜਗਾਉਣ ਸਬੰਧੀ ਸਮੱਗਰੀ ਵੰਡਣਗੇ।
ਹਰ ਕਿਸੇ ਦੀ ਪਸੰਦ ਹਨ ਮਰਿਯਾਦਾ ਪੁਰਸ਼ੋਤਮ
ਭਾਜਪਾ ਘੱਟ ਗਿਣਤੀ ਮੋਰਚਾ ਦੇ ਮੀਡੀਆ ਕੋਆਰਡੀਨੇਟਰ ਯਾਸਿਰ ਜਿਲਾਨੀ ਅਨੁਸਾਰ ਮਰਿਯਾਦਾ ਪੁਰਸ਼ੋਤਮ ਰਾਮ ਸਾਰੇ 140 ਕਰੋੜ ਭਾਰਤੀਆਂ ਲਈ ਪੂਜਣਯੋਗ ਹਨ, ਇਸ ਲਈ ਉਹ ਸਾਰੇ ਘੱਟ ਗਿਣਤੀ ਇਲਾਕਿਆਂ ਵਿੱਚ ਮੁਸਲਿਮ ਲੋਕਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਫੈਲਾਉਣ ਲਈ ਜਾਗਰੂਕਤਾ ਫੈਲਾਉਣ ਜਾ ਰਹੇ ਹਾਂ। ਭਾਜਪਾ ਘੱਟ ਗਿਣਤੀ ਮੋਰਚਾ ਦਾ ਮੰਨਣਾ ਹੈ ਕਿ ਦੀਵਾ ਜਗਾਉਣ ਦਾ ਮਕਸਦ ਦੇਸ਼ ਅਤੇ ਦੁਨੀਆ ‘ਚ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਹੈ।