ਸਤਲੁਜ ਦਰਿਆ ਦੇ ਹੜ੍ਹ ‘ਚ ਰੁੜ੍ਹਿਆ ਪੁਲ, 18 ਸਕੂਲ 29 ਜੁਲਾਈ ਤੱਕ ਬੰਦ, 5 ਦਿਨਾਂ ਤੱਕ ਕਈ ਜਿਲ੍ਹਿਆਂ ਚ ਭਾਰੀ ਮੀਂਹ ਦਾ ਅਲਰਟ
ਜਿਨ੍ਹਾਂ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ, ਉਨ੍ਹਾਂ ਤੱਕ ਰਾਹਤ ਨਹੀਂ ਪਹੁੰਚ ਪਾ ਰਹੀ ਹੈ, ਜਿਸ ਨੂੰ ਲੈ ਪਿੰਡ ਵਾਸੀ ਕਾਫੀ ਨਰਾਜ਼ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਨਾਂ ਤਾਂ ਉਨ੍ਹਾਂ ਲਈ ਖਾਣਾ ਅਤੇ ਨਾ ਹੀ ਉਨ੍ਹਾਂ ਦੇ ਪਸ਼ੂਆਂ ਲਈ ਚਾਰਾ ਦਿੱਤਾ ਜਾ ਰਿਹਾ ਹੈ।
ਮਕਾਨ ਡਿੱਗੇ, ਛੱਤਾਂ ‘ਤੇ ਬੈਠੇ ਪਿੰਡ ਵਾਸੀ
ਮੰਗਲਵਾਰ ਨੂੰ ਪਿੰਡ ਕਾਲੂਵਾਲਾ ‘ਚ ਹੜ੍ਹ ਕਾਰਨ ਕਈ ਘਰ ਢਹਿ ਗਏ। ਪਿੰਡ ਵਾਸੀ ਸਾਮਾਨ ਲੈ ਕੇ ਆਪਣੇ ਘਰਾਂ ਦੀਆਂ ਛੱਤਾਂ ‘ਤੇ ਬੈਠੇ ਹਨ। ਕਈ ਪਿੰਡ ਵਾਸੀਆਂ ਨੇ ਉੱਥੇ ਬਣੇ ਸਰਕਾਰੀ ਸਕੂਲ ਵਿੱਚ ਸ਼ਰਨ ਲਈ ਹੋਈ ਹੈ। ਪਾਣੀ ਘਰਾਂ ਵਿੱਚ ਵੜ ਗਿਆ ਹੈ। ਕਾਲੂ ਪਿੰਡ ਤਿੰਨ ਪਾਸਿਆਂ ਤੋਂ ਦਰਿਆ ਨਾਲ ਘਿਰਿਆ ਹੋਇਆ ਹੈ। ਦਰਿਆ ਅਤੇ ਪਿੰਡ ਇੱਕੋ ਜਿਹੇ ਲੱਗ ਰਹੇ ਹਨ। ਕਈ ਲੋਕ ਆਪਣੇ ਪਸ਼ੂਆਂ ਸਮੇਤ ਉੱਥੇ ਫਸੇ ਹੋਏ ਹਨ।ਫਿਰੋਜ਼ਪੁਰ ਦੇ 8 ਅਤੇ ਫਾਜ਼ਿਲਕਾ ਦੇ 10 ਸਕੂਲ 29 ਜੁਲਾਈ ਤੱਕ ਬੰਦ
ਦੂਜੇ ਪਾਸੇ ਫਿਰੋਜ਼ਪੁਰ ਦੇ 8 ਅਤੇ ਫਾਜ਼ਿਲਕਾ ਦੇ 10 ਸਕੂਲਾਂ ਨੇ 29 ਜੁਲਾਈ ਤੱਕ ਛੁੱਟੀ ਦਾ ਐਲਾਨ ਕੀਤਾ ਹੈ। ਉਕਤ ਸਕੂਲ ਹੜ੍ਹ ਪ੍ਰਭਾਵਿਤ ਪਿੰਡ ਵਿੱਚ ਹੈ। ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਜਿਵੇਂ ਸਰਕਾਰੀ ਸਕੂਲ ਆਲੇ ਵਾਲਾ, ਸਰਕਾਰੀ ਸੈਕੰਡਰੀ ਸਕੂਲ ਧੀਰਾ-ਘਾਰਾ, ਸਰਕਾਰੀ ਸੈਕੰਡਰੀ ਸਕੂਲ ਨੌ ਬਹਿਰਾਮ ਸ਼ੇਰ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਧੀਰਾ-ਘਾਰਾ, ਨਿਹਾਲਾ ਲਵੇਰਾ, ਕਾਲੇਕੇ ਹਿਠਾੜ ਅਤੇ ਬੰਡਾਲਾ ਵਿੱਚ ਸਥਾਪਿਤ ਸਕੂਲਾਂ ਵਿੱਚ 25 ਜੁਲਾਈ ਤੋਂ 29 ਜੁਲਾਈ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਫਾਜ਼ਿਲਕਾ ਦੇ ਡੀ.ਸੀ ਡਾ.ਸੋਨੂੰ ਦੁੱਗਲ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬਾ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਨਯੋਤਾ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ, ਸਰਕਾਰੀ ਪ੍ਰਾਇਮਰੀ ਸਕੂਲ ਤੇਜਾ ਰੁਹੇਲਾ, ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਨੰਬਰ 1, ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਜਮਸ਼ੇਰ, ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰਾਂ ਜਮਸ਼ੇਰ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਨਯੋਤਾ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਨਉਤਾ ਸਿੰਘ, ਡੀ.ਸੀ. ਵਾਲਾ 29 ਜੁਲਾਈ ਤੱਕ ਬੰਦ ਰਹਿਣਗੇ।29 ਜੁਲਾਈ ਤੱਕ ਕਈ ਜਿਲ੍ਹਿਆਂ ਚ ਮੀਂਹ ਦਾ ਅਲਰਟ
ਉੱਧਰ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ 25 ਤੋਂ 28 ਜੁਲਾਈ ਤੱਕ ਪੰਜਾਬ ਦੇ ਕਈ ਸੂਬਿਆਂ ਵਿੱਚ ਮੱਧਮ ਤੋਂ ਭਾਰੀ ਮੀਂਹ ਪੈ ਸਕਦਾ ਹੈ। ਕਈ ਜਿਲ੍ਹਿਆਂ ਚ ਗਰਜ ਦੇ ਨਾਲ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਮਾਝਾ ਅਤੇ ਮਾਲਵਾ ਵਿੱਚ 29 ਜੁਲਾਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
