ਤਰਨਤਾਰਨ ‘ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਫਾਈਰਿੰਗ, ਕਾਰ ‘ਚ ਭੱਜ ਰਿਹਾ ਇੱਕ ਬਦਮਾਸ਼ ਗ੍ਰਿਫਤਾਰ, ਦੂਜਾ ਫਰਾਰ

Updated On: 

26 Nov 2023 18:17 PM

ਤਰਨਤਾਰਨ 'ਚ ਪੁਲਿਸ ਅਤੇ ਲੁਟੇਰਿਆਂ ਵਿਚਕਾਰ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਕਈ ਰਾਉਂਡ ਕਰਾਸ ਫਾਇਰਿੰਗ ਹੋਈ। ਲੁਟੇਰਿਆਂ ਕੋਲ ਆਟੋਮੈਟਿਕ ਹਥਿਆਰ ਸਨ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਉੱਥੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਉਸ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਤਰਨਤਾਰਨ ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਫਾਈਰਿੰਗ, ਕਾਰ ਚ ਭੱਜ ਰਿਹਾ ਇੱਕ ਬਦਮਾਸ਼ ਗ੍ਰਿਫਤਾਰ, ਦੂਜਾ ਫਰਾਰ
Follow Us On

ਪੰਜਾਬ ਨਿਊਜ। ਪੰਜਾਬ ਵਿੱਚ ਕ੍ਰਾਈਮ ਵੱਧਦਾ ਹੀ ਜਾ ਰਿਹਾ ਹੈ ਤੇ ਹੁਣ ਤਰਨਤਾਰਨ (Tarn Taran) ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਗੋਲੀ ਚੱਲ ਗਈ। ਫਿਲਹਾਲ ਪੁਲਿਸ ਨੇ ਇੱਕ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਚੋਲਾ ਸਾਹਿਬ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲੁਟੇਰੇ ਪਿੰਡ ਤੂਤ ਭਾਗਲਾ ਵੱਲ ਜਾ ਰਹੇ ਹਨ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਲੁਟੇਰਿਆਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ।

ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ (Firing) ਕੀਤੀ। ਇਸ ਦੌਰਾਨ ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਨਾਲ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬਾਈਕ ਸਵਾਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਲੁਟੇਰੇ ਦੀ ਕਾਰ ਨਾਲ ਜ਼ਖਮੀ ਹੋਇਆ ਇੱਕ ਰਾਹਗੀਰ

ਪੁਲਿਸ ਗੋਲੀਬਾਰੀ ਤੋਂ ਬਾਅਦ ਇੱਕ ਲੁਟੇਰੇ ਨੂੰ ਫੜਨ ਵਿੱਚ ਕਾਮਯਾਬ ਹੋ ਗਈ, ਹਾਲਾਂਕਿ ਦੂਜਾ ਅਜੇ ਤੱਕ ਲਾਪਤਾ ਹੈ। ਤਰਨਤਾਰਨ ਪੁਲਸ ਫਰਾਰ ਲੁਟੇਰੇ ਦੀ ਭਾਲ ‘ਚ ਲੱਗੀ ਹੋਈ ਹੈ।