Fire in Bth Refinery: ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ‘ਚ ਲੱਗੀ ਅੱਗ, ਜਾਨੀ ਨੁਕਸਾਨ ਦੀ ਨਹੀਂ ਖਬਰ
Bathinda Refinery Fire: ਰਿਫਾਈਨਰੀ ਕੋਲ ਅੱਗ ਬੁਝਾਉਣ ਦੇ ਆਪਣੇ ਵਿਆਪਕ ਪ੍ਰਬੰਧ ਹਨ। ਪਰ ਫਾਇਰ ਟੈਂਡਰ ਵਿਭਾਗ ਨੇ ਵੀ ਆਪਣੇ ਟੈਂਡਰ ਭੇਜੇੇ ਅਤੇ ਕੁਝ ਹੀ ਸਮੇਂ ਵਿੱਚ ਅੱਗ ਤੇ ਕਾਬੂ ਪਾ ਲਿਆ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ 'ਚ ਲੱਗੀ ਅੱਗ, ਜਾਨੀ ਨੁਕਸਾਨ ਦੀ ਨਹੀਂ ਖਬਰ। Fire in Shri Guru Gobind Sahib Refinery, no harm
ਕਿਸੇ ਜਾਨੀ ਨੁਕਸਾਨ ਦੀ ਨਹੀਂ ਖਬਰ
ਤਲਵੰਡੀ ਸਾਬੋ ਦੇ ਉਪ ਮੰਡਲ ਮੈਜਿਸਟਰੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਧੂੰਏਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਥੋੜੀ ਦੇਰ ਬਾਅਦ ਇਹ ਆਪਣੇ ਆਪ ਘੱਟ ਜਾਵੇਗਾ।ਰਿਫਾਈਨਰੀ ਕੋਲ ਆਪਣੇ ਵਿਆਪਕ ਪ੍ਰਬੰਧ
ਉਨ੍ਹਾਂ ਕਿਹਾ, “ਅੱਗ ‘ਤੇ ਕਾਬੂ ਪਾਉਣ ਦੇ ਰਿਫਾਈਨਰੀ ਕੋਲ ਆਪਣੇ ਵਿਆਪਕ ਪ੍ਰਬੰਧ ਹਨ ਪਰ ਯੂਨਿਟ ਨੂੰ ਵਾਧੂ ਫਾਇਰ ਟੈਂਡਰ ਵੀ ਭੇਜੇ ਗਏ ਹਨ। ਰਿਫਾਈਨਰੀ ਦੇ ਪ੍ਰਬੰਧਨ ਨੇ ਦੱਸਿਆ ਹੈ ਕਿ ਇਸਦੀ ਸੂਚਨਾ ਮਿਲਣ ਤੋਂ ਬਾਅਦ ਛੇਤੀ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ।” ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
Follow Us
