ਸਹੁਰਾ ਪਰਿਵਾਰ ਤੋਂ ਤੰਗ ਆ ਕੇ ਗਰਭਵਤੀ ਮਹਿਲਾ ਨੇ ਘਰ ਦੀ ਦੂਜੀ ਮੰਜਿਲ ਤੋਂ ਮਾਰੀ ਛਾਲ, ਹਸਪਤਾਲ ‘ਚ ਭਰਤੀ

Published: 

08 Aug 2023 11:47 AM

ਪੀੜਤ ਮਹਿਲਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਮਾਮਲਾ ਬਟਾਲਾ ਦੇ ਓਹਰੀ ਗੇਟ ਇਲਾਕੇ ਦਾ ਹੈ। ਉੱਧਰ ਜ਼ਖਮੀ ਮਹਿਲਾ ਦਾ ਪਤੀ ਅਤੇ ਸੱਸ ਮੌਕੇ ਤੇ ਫਰਾਰ ਹੋ ਚੁੱਕੇ ਤੇ ਉਨ੍ਹਾਂ ਦੇ ਮੋਬਾਇਲ ਬੰਦ ਹਨ।

ਸਹੁਰਾ ਪਰਿਵਾਰ ਤੋਂ ਤੰਗ ਆ ਕੇ ਗਰਭਵਤੀ ਮਹਿਲਾ ਨੇ ਘਰ ਦੀ ਦੂਜੀ ਮੰਜਿਲ ਤੋਂ ਮਾਰੀ ਛਾਲ, ਹਸਪਤਾਲ ਚ ਭਰਤੀ
Follow Us On

ਗੁਰਦਾਸਪੁਰ। ਸਮਾਜ ਵਿੱਚ ਹਰ ਰੋਜ ਸੁਹਰੇ ਪਰਿਵਾਰ ਤੋਂ ਤੰਗ ਆਕੇ ਆਤਮਹੱਤਿਆ ਦੇ ਮਾਮਲੇ ਸਾਮਣੇ ਆਉਂਦੇ ਰਹਿੰਦੇ ਹਨ। ਤੇ ਤਾਜ਼ਾ ਮਾਮਲਾ ਬਟਾਲਾ (Batala) ਦੇ ਓਹਰੀ ਗੇਟ ਤੋਂ ਸਾਮਣੇ ਆਇਆ। ਇੱਥੇ ਇੱਕ ਗਰਭਵਤੀ ਮਹਿਲਾ ਨੇ ਸਹੁਰ ਪਰਿਵਾਰ ਤੋਂ ਤੰਗ ਆ ਕੇ ਘਰ ਦੀ ਦੂਜੀ ਮੰਜਿਲ ਤੋਂ ਛਾਲ ਮਾਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਤੇ ਹੁਣ ਉਸ਼ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ ਜਿੱਥੇ ਉਹ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।

ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਛਾਲ ਮਾਰਨ ਕਾਰਨ ਮਹਿਲਾ ਬੁਰੀ ਤਰ੍ਹਾਂ ਜਖਮੀ ਹੋ ਗਈ। ਹੈ। ਦੂਜੇ ਪਾਸੇ ਲੜਕੀ ਦੀ ਸੱਸ ਅਤੇ ਘਰਵਾਲਾ ਉਸਨੂੰ ਅੰਮ੍ਰਿਤਸਰ (Amritsar) ਦੇ ਇੱਕ ਹਸਪਤਾਲ ਵਿੱਚ ਦਾਖਿਲ ਕਰਵਾਕੇ ਫਰਾਰ ਹੋ ਗਏ। ਤੇ ਹੁਣ ਉਨ੍ਹਾਂ ਦੇ ਮੋਬਾਇਲ ਵੀ ਬੰਦ ਆ ਰਹੇ ਨੇ।

ਘਰ ‘ਚ ਰਹਿੰਦਾ ਸੀ ਝਗੜਾ-ਸਥਾਨਕ ਲੋਕ

ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਅਕਸਰ ਹੀ ਇਹਨਾਂ ਦੇ ਘਰ ਝਗੜਾ ਹੁੰਦਾ ਰਹਿੰਦਾ ਸੀ ਅੱਜ ਵੀ ਬੁਹਤ ਝਗੜਾ ਹੋ ਰਿਹਾ ਸੀ, ਜਿਸ ਕਾਰਨ ਪਰੇਸ਼ਾਨ ਹੋ ਕੇ ਉਸਨੇ ਖੁਦਕੁਸ਼ੀ (Suicide) ਕਰਨ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੇ ਕਿਹਾ ਕਿ ਗੰਭੀਰ ਹਾਲਤ ਵਿੱਚ ਪਹਿਲਾਂ ਉਸਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਪਰ ਸੀਰੀਅਸ ਹੋਣ ਦੇ ਕਾਰਨ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਉੱਧਰ ਪੀੜਤ ਮਹਿਲਾ ਦੇ ਚਾਚੇ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੀ ਦਾ 5 ਮਹੀਨੇ ਪਹਿਲਾ ਵਿਆਹ ਹੋਇਆ ਸੀ ਪਰ ਉਸਨੇ ਸਹੂਰਾ ਪਰਿਵਾਰ ਵਾਲੇ ਉਸਨੂੰ ਤੰਗ ਕਰਦੇ ਹਨ ਇਸ ਬਾਰੇ ਕਦੇ ਨਹੀਂ ਦੱਸਿਆ। ਉਨਾਂ ਨੇ ਕਿਹਾ ਹੁਣ ਇਲਾਕੇ ਦੇ ਲੋਕਾਂ ਤੋਂ ਸਾਰੀ ਕਹਾਣੀ ਬਾਰੇ ਪਤਾ ਲੱਗਾ ਹੈ ਕਿ ਅਕਸਰ ਉਨ੍ਹਾਂ ਦੇ ਬੇਟੀ ਨਾਲ ਉਸਦਾ ਪਤੀ ਅਤੇ ਸੱਸ ਦਾ ਝਗੜਾ ਹੁੰਦਾ ਸੀ, ਜਿਸ ਕਾਰਨ ਉਸਨੇ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

‘ਕਾਨੂੰਨ ਅਨੂਸਾਰ ਹੋਵੇਗੀ ਕਾਰਵਾਈ’

ਇਸ ਸਬੰਧੀ ਜਦੋਂ ਥਾਣਾ ਸਿਟੀ ਬਟਾਲਾ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਲੜਕੀ ਦੇ ਚਾਚਾ ਅਰੁਣ ਸੋਨੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਲੜਕੀ ਦੀ ਹਾਲਤ ਗੰਭੀਰ ਹੋਣ ਕਰਕੇ ਉਸਦੇ ਬਿਆਨ ਦਰਜ ਨਹੀਂ ਹੋ ਪਾਏ। ਉਨਾਂ ਨੇ ਕਿਹਾ ਕਿ ਬਿਆਨ ਦਰਜ ਕਰਨ ਤੋਂ ਬਾਅਦ ਕਾਨੰਨੂ ਅਨੂਸਾਰ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ