ਜ਼ਿਲ੍ਹਾ ਫਾਜ਼ਿਲਕਾ ਦੀਆਂ ਅਨਾਜ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ।
ਫਾਜਿਲਕਾ। ਮੰਡੀਆਂ ਵਿੱਚ
ਪੰਜਾਬ ਸਰਕਾਰ (Punjab Govt) ਭਾਵੇਂ ਜਿੰਨੇ ਮਰਜ਼ੀ ਦਾਅਵੇ ਕਰ ਰਹੀ ਹੈ ਕਿ ਕਣਕ ਦੀ ਖਰੀਦ ਦਾ ਪ੍ਰਬੰਧ ਪੂਰੀ ਤਰ੍ਹਾਂ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ ਪਰ ਹਾਲੇ ਵੀ ਕਈ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਅਤੇ ਆੜ੍ਹਤੀਏ ਪਰੇਸ਼ਾਨ ਹੋ ਰਹੇ ਨੇ।
ਜਾਣਕਾਰੀ ਅਨੂਸਾਰ
ਫਾਜ਼ਿਲਕਾ (Fazilka) ਦੇ ਵਿੱਚ ਲਿਫਟਿੰਗ ਦਾ ਹਾਲੇ ਇੱਕ ਵੀ ਟੈਂਡਰ ਨਹੀਂ ਹੋਇਆ ਜਿਸ ਕਾਰਨ ਫਾਜ਼ਿਲਕਾ ਅਨਾਜ ਮੰਡੀ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਨੇ। ਓਧਰ ਜੇਕਰ ਜਲਾਲਾਬਾਦ ਦੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਟੈਂਡਰ ਨਾ ਹੋਣ ਕਾਰਨ ਲਿਫਟਿੰਗ ਦੀ ਪਰੇਸ਼ਾਨੀ ਹੋ ਰਹੀ ਹੈ।
‘ਜਲਦ ਹੋਵੇਗੀ ਸਮੱਸਿਆ ਖਤਮ’
ਓਧਰ
ਲਿਫਟਿੰਗ (Lifting) ਦਾ ਟੈਂਡਰ ਲੈਣ ਵਾਲੇ ਠੇਕੇਦਾਰ ਦਾ ਕਹਿਣਾ ਹੈ ਕੀ ਉਸ ਦੇ ਕੋਲ 250 ਟਰੱਕ ਹਨ ਪਰ ਸਰਕਾਰ ਵੱਲੋਂ ਜੀ ਪੀ ਆਰ ਐਸ ਨੂੰ ਪੈਟਰਨ ਤੇ ਚੜ੍ਹਨ ਦੇ ਵਿਚ ਦੇਰੀ ਹੋ ਰਹੀ ਹੈ ਜਿਸ ਦੇ ਚਲਦਿਆਂ ਮੰਡੀ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ਟਰੱਕ ਲਿਫਟਿੰਗ ਨਹੀਂ ਕਰ ਪਾ ਰਹੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੀਆਂ 120 ਗੱਡੀਆਂ ਜੀ ਪੀ ਆਰ ਐਸ ਚੜ੍ਹ ਚੁੱਕੀਆਂ ਹਨ ਅਤੇ ਬਾਕੀ ਜਲਦੀ ਹੀ ਚੜ੍ਹ ਜਾਣਗੀਆਂ ਜਿਸ ਦਾ ਪ੍ਰੋਸੇਸ ਜਾਰੀ ਹੈ।
‘ਜ਼ਿਆਦਾ ਕਣਕ ਪਹੁੰਚਣ ਕਾਰਨ ਹੋ ਰਹੀ ਪਰੇਸ਼ਾਨੀ’
ਆੜ੍ਹਤੀਆਂ ਦਾ ਕਹਿਣਾ ਹੈ ਕਿ ਹੁਣ ਤੱਕ 75 ਪਰਸੈਂਟ ਕਣਕ ਮਹਿਜ ਇਕ ਹਫ਼ਤੇ ਦੇ ਵਿਚ ਮੰਡੀਆਂ ਵਿਚ ਪਹੁੰਚ ਗਈ ਹੈ ਜਿਸ ਦੇ ਕਾਰਨ ਮੰਡੀਆਂ ਦੇ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਦਿਖਾਈ ਦੇ ਰਹੇ ਹਨ ਇੱਕ ਇਹ ਵੀ ਕਾਰਨ ਹੈ ਕਿ ਮੰਡੀ ਵਿਚ ਦਿੱਕਤ ਆ ਰਹੀ ਹੈ ਆੜਤੀਏ ਕਹਿੰਦੇ ਹਨ ਕਿ ਉਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਆਪਣੀ ਫ਼ਸਲ ਘਰ ਦੇ ਵਿੱਚ ਹੀ ਰੱਖਣ ਲਈ ਕਿਹਾ ਗਿਆ ਹੈ ।
‘ਬੇਮੌਸਮੀ ਬਰਸਾਤ ਨੇ ਕੀਤਾ ਫਸਲ ਦਾ ਨੁਕਸਾਨ’
ਕਿਸਾਨਾਂ ਦਾ ਕਹਿਣਾ ਕਿ ਪਹਿਲਾਂ ਖੇਤਾ ਵਿੱਚ ਮੌਸਮ ਦੀ ਮਾਰ ਪਈ ਅਤੇ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਸਰਕਾਰ ਨੇ ਮੁਆਵਜ਼ੇ ਦੀ ਗੱਲ ਆਖੀ ਪਰ ਉਨ੍ਹਾਂ ਕੋਲ ਕੋਈ ਵੀ ਨਹੀਂ ਪਹੁੰਚਿਆ।
ਜਲਾਲਾਬਾਦ (Jalalabad) ਹਲਕੇ ਦੇ ਪਿੰਡ ਚੱਕ ਬੂਰ ਵਾਲਾ ਤੇ ਕਿਸਾਨਾਂ ਨੇ ਸਰਕਾਰ ਦੇ ਪ੍ਰਬੰਧਾਂ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਹਨ।
ਕਿਸਾਨਾਂ ਨੇ ਕਿਹਾ ਕਿ ਮੰਡੀਆਂ ਦੇ ਵਿਚ ਨਾ ਤਾਂ ਕੋਈ ਛਾਂ ਦਾ ਪ੍ਰਬੰਧ ਅਤੇ ਨਾ ਹੀ ਕੋਈ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕੀ ਉਹਨਾਂ ਨੂੰ ਕਈ ਕਈ ਦਿਨ ਹੋ ਚੁੱਕੇ ਹਨ ਉਹ ਮੰਡੀਆਂ ਦੇ ਵਿਚ ਆਪਣੀ ਫਸਲ ਵੇਚਣ ਲਈ ਬੈਠੇ ਹਨ। ਪਰ ਸਰਕਾਰ ਦਾ ਜਾਂ ਮੰਡੀ ਬੋਰਡ ਦਾ ਇਸ ਵੱਲ ਕੋਈ ਧਿਆਨ ਨਹੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ