ਅਬੋਹਰ। ਸੋਮਵਾਰ ਸਵੇਰੇ ਖੂਈਆਂ ਸਰਵਰ ਤੇ ਪੰਜਕੋਸ਼ੀ ਵਿਚਕਾਰ ਪੰਜਵਾ ਮਾਈਨਰ ਟੁੱਟ ਗਿਆ, ਜਿਸ ਕਾਰਨ ਜਿੱਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ, ਉੱਥੇ ਹੀ ਕਈ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਨਰਮੇ ਦੇ ਬੀਜਾਂ ਦਾ ਨੁਕਸਾਨ ਹੋ ਗਿਆ। ਪ੍ਰਭਾਵਿਤ ਕਿਸਾਨਾਂ ਨੇ
ਪੰਜਾਬ ਸਰਕਾਰ ਤੋਂ ਮੁਆਵਜਾ ਮੰਗਿਆ।
ਜਾਣਕਾਰੀ ਦਿੰਦਿਆਂ ਰਾਮਪ੍ਰਤਾਪ ਘੋਰੇਲਾ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਨੇੜੇ
ਨਹਿਰ (Canal) ਟੁੱਟ ਗਈ ਹੈ, ਨਹਿਰ ‘ਚ 10 ਤੋਂ 15 ਫੁੱਟ ਤੱਕ ਪਾੜ ਪੈ ਗਿਆ ਹੈ ਅਤੇ ਉਨ੍ਹਾਂ ਦਾ ਦੋ-ਤਿੰਨ ਏਕੜ ਖੇਤ ਪਾਣੀ ਨਾਲ ਭਰ ਗਿਆ ਹੈ, ਜਦਕਿ ਕਿਸਾਨ ਸੁਰਿੰਦਰ ਪਾਲ, ਕੋਇਲ ਖੇੜਾ ਦੇ ਸੁਭਾਸ਼ ਜਸਵਿੰਦਰ ਚਿੰਤਾ ‘ਚ ਹਨ। ਸਿੰਘ ਵਾਸੀ ਚੰਦੜ, ਈਸ਼ਵਰ ਤੇਲੀਪੁਰਾ, ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੂਟੇ ਲਾਉਣ ਦੀ ਵਾਰੀ ਸੀ।
ਕਿਸਾਨਾਂ ਨੇ ਵਿਭਾਗ ‘ਤੇ ਲਗਾਇਆ ਲਾਪਰਵਾਹੀ ਦਾ ਇਲਜ਼ਾਮ
ਵਿਭਾਗ ਦੀ ਅਣਗਹਿਲੀ ਕਾਰਨ ਪੰਜਵਾ ਮਾਈਨਰ ਟੁੱਟ ਗਿਆ, ਜਿਸ ਕਾਰਨ ਉਹ ਹੁਣ ਦੇਰੀ ਨਾਲ ਨਰਮੇ ਦੀ ਬਿਜਾਈ ਕਰਨ ਲਈ ਮਜ਼ਬੂਰ ਹੋ ਗਏ ਹਨ ਕਿਸਾਨਾਂ ਨੇ ਆਪਣੇ ਦਮ ‘ਤੇ ਨਹਿਰ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇੱਥੇ ਨਹਿਰੀ ਵਿਭਾਗ ਦੇ ਬੇਲਦਾਰ ਰਾਮਕ੍ਰਿਸ਼ਨ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਨਹਿਰ ਵਿੱਚ 10 ਫੁੱਟ ਪਾੜ ਆ ਗਿਆ ਹੈ ਅਤੇ ਬੰਨ੍ਹ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ