ਡੱਬ ਨਾਲ ਲੱਗੇ ਪਿਸਤੌਲ ਨੇ ਲੈ ਲਈ ਜਾਨ, NRI ਨੌਜਵਾਨ ਨਾਲ ਸੋਫੇ ਤੋਂ ਉੱਠਦੇ ਸਮੇਂ ਹਾਦਸਾ, Video
ਹਰਪਿੰਦਰ ਕੁੱਝ ਰਿਸ਼ਤੇਦਾਰਾਂ ਨਾਲ ਸੋਫੇ 'ਤੇ ਬੈਠਾ ਸੀ, ਉਸ ਦੀ ਕਮਰ 'ਤੇ ਇੱਕ ਪਿਸਤੌਲ ਲਟਕ ਰਹੀ ਸੀ। ਜਿਵੇਂ ਹੀ ਉਹ ਸੋਫੇ ਤੋਂ ਉੱਠਿਆ, ਲੋਡਿਡ ਪਿਸਤੌਲ ਚੱਲ ਗਈ, ਜਿਸ ਨਾਲ ਉਸਦੇ ਪੇਟ 'ਚ ਗੋਲੀ ਲੱਗੀ। ਉਹ ਗੰਭੀਰ ਜ਼ਖਮੀ ਹੋ ਗਿਆ। ਰਿਸ਼ਤੇਦਾਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ, ਪਰ ਇਸ ਦੌਰਾਨ ਉਸ ਦੀ ਬਠਿੰਡਾ ਜਾਂਦੇ ਸਮੇਂ ਮੌਤ ਹੋ ਗਈ।
ਅਬੋਹਰ ‘ਚ ਇੱਕ ਐਨਆਰਆਈ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਐਨਆਰੀਆਈ ਨੌਜਵਾਨ ਦੀ ਮੌਤ ਉਸ ਦੇ ਡੱਬ ਨਾਲ ਲੱਗੀ ਪਿਸਤੌਲ ਨਾਲ ਹੀ ਹੋਈ। ਨੌਜਵਾਨ ਜਦੋਂ ਸੋਫੇ ਤੋਂ ਉੱਠਣ ਲੱਗਾ ਦਾ ਰਿਵਾਲਵਰ ਚੱਲ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹਰਪਿੰਦਰ ਸਿੰਘ ਉਰਫ ਸੋਨੂੰ ਪੁੱਤਰ ਦਰਸ਼ਨ ਸਿੰਘ ਵਾਸੀ ਬੱਲੂਆਣਾ ਹਲਕੇ ਦੇ ਅਧੀਨ ਢਾਣੀ ਸੁੱਚਾ ਸਿੰਘ ਵਜੋਂ ਹੋਈ।
ਹਰਪਿੰਦਰ ਹਾਲ ਹੀ ‘ਚ ਵਿਦੇਸ਼ ਤੋਂ ਵਾਪਸ ਆਇਆ ਸੀ। ਉਹ ਆਪਣੇ ਪਿੱਛੇ ਆਪਣੀ ਧੀ ਤੇ ਇੱਕ ਦੋ ਸਾਲ ਦੀ ਧੀ ਨੂੰ ਛੱਡ ਗਿਆ ਹੈ। ਉਸਦਾ ਅੰਤਿਮ ਸੰਸਕਾਰ ਬੀਤੀ ਦੁਪਹਿਰ ਡੂੰਘੇ ਸੋਗਮਈ ਮਾਹੌਲ ‘ਚ ਕੀਤਾ ਗਿਆ, ਜਦਕਿ ਇਹ ਹਾਦਸਾ ਸੋਮਵਾਰ ਰਾਤ ਵਾਪਰਿਆ ਸੀ।
ਕਿਵੇਂ ਚਲੀ ਗੋਲੀ?
ਜਾਣਕਾਰੀ ਮੁਤਾਬਕ ਹਰਪਿੰਦਰ ਕੁੱਝ ਰਿਸ਼ਤੇਦਾਰਾਂ ਨਾਲ ਸੋਫੇ ‘ਤੇ ਬੈਠਾ ਸੀ, ਉਸ ਦੀ ਕਮਰ ‘ਤੇ ਇੱਕ ਪਿਸਤੌਲ ਲਟਕ ਰਹੀ ਸੀ। ਜਿਵੇਂ ਹੀ ਉਹ ਸੋਫੇ ਤੋਂ ਉੱਠਿਆ, ਲੋਡਿਡ ਪਿਸਤੌਲ ਚੱਲ ਗਈ, ਜਿਸ ਨਾਲ ਉਸਦੇ ਪੇਟ ‘ਚ ਗੋਲੀ ਲੱਗੀ। ਉਹ ਗੰਭੀਰ ਜ਼ਖਮੀ ਹੋ ਗਿਆ। ਰਿਸ਼ਤੇਦਾਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ, ਪਰ ਇਸ ਦੌਰਾਨ ਉਸ ਦੀ ਬਠਿੰਡਾ ਜਾਂਦੇ ਸਮੇਂ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ, ਸਥਾਨਕ ਵਿਧਾਇਕ ਗੋਲਡੀ ਮੁਸਾਫਿਰ ਸਮੇਤ ਵੱਡੀ ਗਿਣਤੀ ‘ਚ ‘ਆਪ’ ਆਗੂ ਅਤੇ ਪਿੰਡ ਵਾਸੀ ਸਰਕਾਰੀ ਹਸਪਤਾਲ ਪਹੁੰਚ ਗਏ। ਵਿਧਾਇਕ ਗੋਲਡੀ ਮੁਸਾਫਿਰ ਨੇ ਇਸ ਦੁਖਦਾਈ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਤੇ ਮ੍ਰਿਤਕ ਦੇ ਪਰਿਵਾਰ ਨੂੰ ਦਿਲਾਸਾ ਦਿੱਤਾ। ਧਿਆਨ ਦੇਣ ਯੋਗ ਹੈ ਕਿ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਹਾਲ ਹੀ ‘ਚ ਪੰਚਾਇਤ ਸੰਮਤੀ ਚੋਣਾਂ ਜਿੱਤੀਆਂ ਸਨ।
ਇਹ ਵੀ ਪੜ੍ਹੋ
ਮੌਤ ਤੋਂ ਬਾਅਦ, ਪੁਲਿਸ ਵੱਲੋਂ ਬੀਤੀ ਦਿਨ ਪੋਸਟਮਾਰਟਮ ਜਾਂਚ ਕੀਤੀ ਗਈ। ਸਦਰ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ ਰਵਿੰਦਰ ਸ਼ਰਮਾ ਨੇ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਦਾ ਬਿਆਨ ਦਰਜ ਕੀਤਾ ਤੇ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
