ਨਵੇਂ ਸਾਲ ਵਾਲੇ ਦਿਨ ਸ਼ਰਮਸਾਰ ਕਰਨ ਵਾਲੀ ਘਟਨਾ, 45 ਸਾਲਾਂ ਗੁਆਂਢੀ ਨੇ ਕੀਤਾ 7 ਸਾਲਾਂ ਦੀ ਬੱਚੀ ਨਾਲ ਦੁਸ਼ਕਰਮ

Updated On: 

02 Jan 2026 16:01 PM IST

ਸੱਤ ਸਾਲਾ ਬੱਚੀ ਦੀ ਮਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਉਸ ਦੀ ਧੀ ਤੇ ਹੋਰ ਬੱਚੇ ਗਲੀ 'ਚ ਖੇਡ ਰਹੇ ਸਨ, ਪਤੰਗ ਉਡਾ ਰਹੇ ਸਨ। ਆਂਢ-ਗੁਆਂਢ ਦਾ ਇੱਕ 45 ਸਾਲਾ ਵਿਅਕਤੀ ਉਸ ਦੀ ਧੀ ਨੂੰ ਕਿਸੇ ਬਹਾਨੇ ਆਪਣੇ ਘਰ ਲੈ ਗਿਆ ਤੇ ਉਸ ਨਾਲ ਦਰਿੰਦਗੀ ਕੀਤੀ। ਕੁੱਝ ਸਮੇਂ ਬਾਅਦ, ਜਦੋਂ ਉਹ ਆਪਣੀ ਧੀ ਨੂੰ ਬਾਹਰ ਦੇਖਣ ਗਈ ਤਾਂ ਉਸ ਨੂੰ ਧੀ ਬਾਹਰ ਖੇਡਦੀ ਨਹੀਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਭਾਲ ਕੀਤੀ।

ਨਵੇਂ ਸਾਲ ਵਾਲੇ ਦਿਨ ਸ਼ਰਮਸਾਰ ਕਰਨ ਵਾਲੀ ਘਟਨਾ, 45 ਸਾਲਾਂ ਗੁਆਂਢੀ ਨੇ ਕੀਤਾ 7 ਸਾਲਾਂ ਦੀ ਬੱਚੀ ਨਾਲ ਦੁਸ਼ਕਰਮ

ਨਵੇਂ ਸਾਲ ਵਾਲੇ ਸ਼ਰਮਸਾਰ ਕਰਨ ਵਾਲੀ ਘਟਨਾ, 45 ਸਾਲਾਂ ਗੁਆਂਢੀ ਨੇ ਕੀਤਾ 7 ਸਾਲਾਂ ਦੀ ਬੱਚੀ ਨਾਲ ਦੁਸ਼ਕਰਮ

Follow Us On

ਅਬੋਹਰ ਦੇ ਖੁਈਆਂ ਸਰਵਰ ਪੁਲਿਸ ਸਟੇਸ਼ਨ ਅਧੀਨ ਆਉਂਦੇ ਇੱਕ ਪਿੰਡ ਚ ਨਵੇਂ ਸਾਲ ਵਾਲੇ ਦਿਨ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਕ 45 ਸਾਲਾ ਵਿਅਕਤੀ ਨੇ ਗੁਆਂਢ ਚ ਰਹਿਣ ਵਾਲੀ ਇੱਕ 7 ਸਾਲਾ ਬੱਚੀ ਨਾਲ ਜਬਰ-ਜਨਾਹ ਕੀਤਾ। ਅੱਜ ਇੱਕ ਸਰਕਾਰੀ ਹਸਪਤਾਲ ਚ ਲੜਕੀ ਦੀ ਡਾਕਟਰੀ ਜਾਂਚ ਕਰਵਾਈ ਗਈ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਹੈ।

ਸੱਤ ਸਾਲਾ ਬੱਚੀ ਦੀ ਮਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਉਸ ਦੀ ਧੀ ਤੇ ਹੋਰ ਬੱਚੇ ਗਲੀ ਚ ਖੇਡ ਰਹੇ ਸਨ, ਪਤੰਗ ਉਡਾ ਰਹੇ ਸਨ। ਆਂਢ-ਗੁਆਂਢ ਦਾ ਇੱਕ 45 ਸਾਲਾ ਵਿਅਕਤੀ ਉਸ ਦੀ ਧੀ ਨੂੰ ਕਿਸੇ ਬਹਾਨੇ ਆਪਣੇ ਘਰ ਲੈ ਗਿਆ ਤੇ ਉਸ ਨਾਲ ਦਰਿੰਦਗੀ ਕੀਤੀ। ਕੁੱਝ ਸਮੇਂ ਬਾਅਦ, ਜਦੋਂ ਉਹ ਆਪਣੀ ਧੀ ਨੂੰ ਬਾਹਰ ਦੇਖਣ ਗਈ ਤਾਂ ਉਸ ਨੂੰ ਧੀ ਬਾਹਰ ਖੇਡਦੀ ਨਹੀਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਭਾਲ ਕੀਤੀ।

ਗੁਆਂਢੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਬੰਦਾ ਉਸ ਨੂੰ ਘਰ ਲੈ ਗਿਆ ਹੈ। ਉਹ ਬੱਚੀ ਨੂੰ ਉਸ ਵਿਅਕਤੀ ਦੇ ਘਰ ਤੋਂ ਲੈ ਕੇ ਆਏ ਤੇ ਉਸ ਦੀ ਜਾਂਚ ਕੀਤੀ, ਉਸ ਦੇ ਸਰੀਰ ‘ਤੇ ਨਿਸ਼ਾਨ ਮਿਲੇ। ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਸਬੰਧਤ ਪੁਲਿਸ ਸਟੇਸ਼ਨ ਨੂੰ ਦਿੱਤੀ ਤੇ ਅੱਜ ਸਵੇਰੇ ਉਸ ਨੂੰ ਡਾਕਟਰੀ ਜਾਂਚ ਲਈ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ।

ਇਸ ਦੌਰਾਨ, ਹਸਪਤਾਲ ਦੀ ਮਹਿਲਾ ਡਾਕਟਰ, ਡਾ. ਸ਼ਿਲਪਾ ਨੇ ਲੜਕੀ ਦੀ ਡਾਕਟਰੀ ਜਾਂਚ ਕੀਤੀ, ਉਸ ਦੇ ਸੈਂਪਲ ਜਾਂਚ ਲਈ ਭੇਜੇ ਤੇ ਰਿਪੋਰਟ ਪੁਲਿਸ ਸਟੇਸ਼ਨ ਨੂੰ ਸੌਂਪ ਦਿੱਤੀ। ਡਾ. ਸ਼ਿਲਪਾ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ, ਪੁਲਿਸ ਅਧਿਕਾਰੀ ਢੁਕਵੀਂ ਕਾਰਵਾਈ ਕਰਨਗੇ।

ਪੁਲਿਸ ਨੇ ਕੀ ਕਿਹਾ?

ਇਸ ਦੌਰਾਨ, ਖੁਈਆਂ ਸਰਵਰ ਪੁਲਿਸ ਸਟੇਸ਼ਨ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਕੁਕਰਮ ਬਾਰੇ ਜਾਣਕਾਰੀ ਮਿਲਣ ‘ਤੇ, ਉਨ੍ਹਾਂ ਦੀ ਪੁਲਿਸ ਟੀਮ ਨੇ ਤੁਰੰਤ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਤੇ ਡਾਕਟਰੀ ਜਾਂਚ ਕਰਵਾਈ। ਮਾਮਲੇ ਦੀ ਜਾਂਚ ਫਾਜ਼ਿਲਕਾ ਜ਼ਿਲ੍ਹੇ ਦੀ ਇੱਕ ਮਹਿਲਾ ਇੰਸਪੈਕਟਰ ਮੈਡਮ ਜੋਤੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਲੜਕੀ ਦੀ ਮਾਂ ਦੇ ਅਨੁਸਾਰ, ਉਨ੍ਹਾਂ ਦੇ ਗੁਆਂਢ ਚ ਰਹਿਣ ਵਾਲਾ ਇੱਕ 45 ਸਾਲਾ ਵਿਅਕਤੀ ਉਸ ਦੀ ਧੀ ਨੂੰ ਆਪਣੇ ਘਰ ਲੈ ਗਿਆ। ਗੁਆਂਢੀਆਂ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ। ਜਦੋਂ ਲੜਕੀ ਦਾ ਪਰਿਵਾਰ ਉਸ ਵਿਅਕਤੀ ਦੇ ਘਰ ਪਹੁੰਚਿਆ, ਤਾਂ ਉਹ ਲੜਕੀ ਨੂੰ ਛੱਡ ਕੇ ਭੱਜ ਗਿਆ। ਲੜਕੀ ਦਾ ਹੁਣ ਡਾਕਟਰੀ ਜਾਂਚ ਕਰਵਾ ਲਈ ਗਈ। ਰਿਪੋਰਟ ਆਉਣ ‘ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।