ਅਬੋਹਰ: ਹੋਟਲ ‘ਚ ਕੁੜੀ ਦਾ ਗਲਾ ਰੇਤ ਕੇ ਕਤਲ, ਬੁਆਏਫ੍ਰੈਂਡ ਖਾਣਾ ਲੈਣ ਦੇ ਬਹਾਨੇ ਹੋਇਆ ਫ਼ਰਾਰ
Abohar: ਲੜਕੀ ਦੀ ਗਰਦਨ ਨੂੰ ਤਿੱਖੀ ਚੀਜ਼ ਨਾਲ ਕੱਟਿਆ ਗਿਆ ਸੀ। ਉਸ ਦੀ ਗਰਦਨ ਨੂੰ ਬੁਰੀ ਤਰ੍ਹਾਂ ਕੱਟਿਆ ਗਿਆ ਸੀ ਤੇ ਗਰਦਨ ਦਾ ਥੋੜ੍ਹਾ ਜਿਹਾ ਅਗਲਾ ਹਿੱਸਾ ਹੀ ਸਿਰਫ਼ ਧੜ ਨਾਲ ਜੁੜਿਆ ਹੋਇਆ ਸੀ। ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਸੀ ਤੇ ਉਸ ਦੇ ਸਰੀਰ 'ਤੇ ਘਟ ਕੱਪੜੇ ਸਨ। ਲਾਸ਼ ਦੇਖ ਕੇ ਸਟਾਫ ਘਬਰਾ ਗਿਆ। ਸਾਰੇ ਫਰਸ਼ 'ਤੇ ਖੂਨ ਪਿਆ ਸੀ। ਹਾਟਲ ਸਟਾਫ਼ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ।
ਫਾਜ਼ਿਲਕਾ ਦੇ ਅਬੋਹਰ ‘ਚ ਇੱਕ ਲੜਕੀ ਦਾ ਕਤਲ ਕਰ ਦਿੱਤਾ ਗਿਆ। ਘਟਨਾ ਮਲੋਟ ਰੋਡ ‘ਤੇ ਟਰੱਕ ਯੂਨੀਅਨ ਨੇੜੇ ਇੱਕ ਹਾਟਲ ਦੀ ਹੈ। ਹੋਟਲ ਦੇ ਕਮਰੇ ‘ਚ ਲੜਕੀ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ। ਲੜਕੀ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ ਸੀ। ਕੁੜੀ ਦੀ ਲਾਸ਼ ਅੱਧ ਨੰਗੀ ਹਾਲਤ ‘ਚ ਤੇ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਮਿਲੀ। ਹੋਟਲ ਸਟਾਫ ਨੇ ਦੱਸਿਆ ਕਿ ਉਹ ਆਪਣੇ ਬੁਆਏਫ੍ਰੈਂਡ ਨਾਲ ਆਈ ਸੀ। ਹਾਲਾਂਕਿ, ਨੌਜਵਾਨ ਲਗਭਗ ਅੱਧੇ ਘੰਟੇ ਬਾਅਦ ਖਾਣਾ ਮੰਗਵਾਉਣ ਦਾ ਬਹਾਨਾ ਕਰਕੇ ਹੋਟਲ ਛੱਡ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਨੂੰ ਕਾਬੂ ਕਰਨ ਲਈ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਹਨ ਹੈ। ਪੁਲਿਸ ਦੇਰ ਰਾਤ ਤੱਕ ਹੋਟਲ ਦੀ ਜਾਂਚ ਕਰਦੀ ਰਹੀ। ਕੁੜੀ ਦੀ ਪਛਾਣ ਕਰਨ ਤੋਂ ਬਾਅਦ, ਉਸ ਦੀ ਲਾਸ਼ ਨੂੰ ਮੁਰਦਾਘਰ ‘ਚ ਲਿਜਾਇਆ ਗਿਆ।
ਬੁਆਏਫ੍ਰੈਂਡ ਨਾਲ ਹੋਟਲ ਪਹੁੰਚੀ ਸੀ ਲੜਕੀ
ਹੋਟਲ ਸਟਾਫ ਦੇ ਅਨੁਸਾਰ, ਕੁੜੀ ਮੰਗਲਵਾਰ ਸ਼ਾਮ 5 ਵਜੇ ਆਪਣੇ ਬੁਆਏਫ੍ਰੈਂਡ ਨਾਲ ਹੋਟਲ ਪਹੁੰਚੀ। ਇਸ ਤੋਂ ਬਾਅਦ, ਸ਼ਾਮ 5:30 ਵਜੇ ਦੇ ਕਰੀਬ, ਨੌਜਵਾਨ ਕਮਰੇ ‘ਚੋਂ ਚਲਾ ਗਿਆ ਤੇ ਜ਼ੋਮੈਟੋ ਤੋਂ ਖਾਣਾ ਮੰਗਵਾਉਣ ਦੇ ਬਹਾਨੇ ਹੋਟਲ ‘ਚੋਂ ਚਲਾ ਗਿਆ। ਉਹ ਫਿਰ ਵਾਪਸ ਨਹੀਂ ਆਇਆ।
ਹੋਟਲ ਸਟਾਫ ਨੂੰ ਉਸ ਸਮੇਂ ਸ਼ੱਕ ਹੋਇਆ ਜਦੋਂ ਸ਼ਾਮ 7 ਵਜੇ ਤੱਕ ਕਮਰੇ ‘ਚ ਕੋਈ ਹਰਕਤ ਨਹੀਂ ਹੋਈ। ਹੋਟਲ ਸਟਾਫ ਨੇ ਫਿਰ ਦਰਵਾਜ਼ਾ ਖੜਕਾਇਆ, ਪਰ ਉਹ ਨਹੀਂ ਖੁੱਲ੍ਹਿਆ। ਜਦੋਂ ਉਨ੍ਹਾਂ ਨੇ ਮਾਸਟਰ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ, ਤਾਂ ਉਨ੍ਹਾਂ ਨੂੰ ਕੁੜੀ ਦੀ ਲਾਸ਼ ਅੰਦਰ ਪਈ ਮਿਲੀ।
ਤਿੱਖੀ ਚੀਜ਼ ਨਾਲ ਕੱਟਿਆ ਗਿਆ ਸੀ ਗਲ
ਲੜਕੀ ਦੀ ਗਰਦਨ ਨੂੰ ਤਿੱਖੀ ਚੀਜ਼ ਨਾਲ ਕੱਟਿਆ ਗਿਆ ਸੀ। ਉਸ ਦੀ ਗਰਦਨ ਨੂੰ ਬੁਰੀ ਤਰ੍ਹਾਂ ਕੱਟਿਆ ਗਿਆ ਸੀ ਤੇ ਗਰਦਨ ਦਾ ਥੋੜ੍ਹਾ ਜਿਹਾ ਅਗਲਾ ਹਿੱਸਾ ਹੀ ਸਿਰਫ਼ ਧੜ ਨਾਲ ਜੁੜਿਆ ਹੋਇਆ ਸੀ। ਉਸ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਸੀ ਤੇ ਉਸ ਦੇ ਸਰੀਰ ‘ਤੇ ਘਟ ਕੱਪੜੇ ਸਨ। ਲਾਸ਼ ਦੇਖ ਕੇ ਸਟਾਫ ਘਬਰਾ ਗਿਆ। ਸਾਰੇ ਫਰਸ਼ ‘ਤੇ ਖੂਨ ਪਿਆ ਸੀ। ਹਾਟਲ ਸਟਾਫ਼ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ
ਪੁਲਿਸ ਨੇ ਹੋਟਲ ਨੂੰ ਸੀਲ ਕਰ ਦਿੱਤਾ
ਘਟਨਾ ਦੀ ਜਾਣਕਾਰੀ ਮਿਲਣ ‘ਤੇ, ਸਿਟੀ ਪੁਲਿਸ ਸਟੇਸ਼ਨ 1 ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਹੋਟਲ ਨੂੰ ਸੀਲ ਕਰ ਦਿੱਤਾ ਤੇ ਹੋਟਲ ਦੇ ਰਿਕਾਰਡ, ਰਜਿਸਟਰ ਤੇ ਹੋਰ ਸਬੂਤ ਜ਼ਬਤ ਕਰ ਲਏ। ਜਾਂਚ ਲਈ ਮੌਕੇ ‘ਤੇ ਪਹੁੰਚੇ ਐਸਐਚਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਨੌਜਵਾਨ ਦਾ ਪਤਾ ਲਗਾ ਲਿਆ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ਅਨੁਸਾਰ ਲੜਕੀ ਦਾ ਨਾਮ ਆਰਤੀ ਸੀ। ਉਸਦੀ ਉਮਰ 18 ਸਾਲ ਦੱਸੀ ਜਾ ਰਹੀ ਹੈ, ਪਰ ਪੁਲਿਸ ਉਸ ਦੀ ਉਮਰ ਦੀ ਵੀ ਜਾਂਚ ਕਰ ਰਹੀ ਹੈ। ਇਸ ਸਬੰਧੀ ਐਸਐਚਓ ਨੇ ਕਿਹਾ ਕਿ ਜੇਕਰ ਲੜਕੀ ਨਾਬਾਲਗ ਨਿਕਲਦੀ ਹੈ ਤਾਂ ਹੋਟਲ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਲੜਕੀ ਦਾ ਪਰਿਵਾਰ ਕਾਨਪੁਰ ਦਾ ਰਹਿਣ ਵਾਲਾ
ਐਸਐਚਓ ਅਨੁਸਾਰ ਲੜਕੀ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਉਸ ਦੇ ਪਿਤਾ ਕਈ ਸਾਲਾਂ ਤੋਂ ਅਬੋਹਰ ਦੇ ਸ਼ਹੀਦ ਮੇਜਰ ਸੁਰਿੰਦਰ ਸਿੰਘ ਚੌਕ ਨੇੜੇ ਇੱਕ ਗਊਸ਼ਾਲਾ ‘ਚ ਕੰਮ ਕਰਦੇ ਹਨ। ਜਿਸ ਮੁੰਡੇ ਨਾਲ ਲੜਕੀ ਹੋਟਲ ਵਿੱਚ ਆਈ ਸੀ ਉਹ ਸਚਿਨ (22) ਹੈ, ਜੋ ਕਿ ਕੁਈ ਖੇੜਾ ਪਿੰਡ ਦਾ ਰਹਿਣ ਵਾਲਾ ਹੈ।
ਆਰਤੀ ਛੇ ਮਹੀਨਿਆਂ ਤੋਂ ਲੜਕੇ ਦੇ ਸੰਪਰਕ ‘ਚ ਸੀ: ਪਰਿਵਾਰਕ ਮੈਂਬਰ
ਮ੍ਰਿਤਕ ਦੇ ਪਰਿਵਾਰ ਨੇ ਵੀ ਮੌਕੇ ‘ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ। ਪਿਤਾ ਜੈ ਲਾਲ ਤੇ ਮਾਂ ਗੁੱਡੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਆਰਤੀ ਸਿਰਫ਼ 17 ਸਾਲ ਦੀ ਸੀ। ਉਹ ਲਗਭਗ ਛੇ ਮਹੀਨਿਆਂ ਤੋਂ ਸਚਿਨ ਨਾਮ ਦੇ ਮੁੰਡੇ ਨਾਲ ਸੰਪਰਕ’ਚ ਸੀ। ਉਹ ਉਸ ਨਾਲ ਗੱਲ ਕਰਦੀ ਸੀ, ਪਰ ਇਹ ਪਤਾ ਨਹੀਂ ਕਿ ਰਿਸ਼ਤਾ ਕਿੰਨਾ ਅੱਗੇ ਵਧਿਆ।
ਪਰਿਵਾਰ ਨੇ ਕਿਹਾ, “ਅਸੀਂ ਲਗਭਗ 20 ਸਾਲਾਂ ਤੋਂ ਗਊਸ਼ਾਲਾ ‘ਚ ਰਹਿ ਰਹੇ ਹਾਂ। ਅੱਜ (ਮੰਗਲਵਾਰ) ਗਊਸ਼ਾਲਾ ‘ਚ ਇੱਕ ਵਿਆਹ ਸਮਾਰੋਹ ਸੀ। ਆਰਤੀ ਵੀ ਦੁਪਹਿਰ ਤੱਕ ਉੱਥੇ ਸੀ। ਸਾਨੂੰ ਨਹੀਂ ਪਤਾ ਕਿ ਉਹ ਗਊਸ਼ਾਲਾ ਤੋਂ ਕਦੋਂ ਨਿਕਲ ਕੇ ਇੱਥੇ ਆਈ। ਸਾਨੂੰ ਪੁਲਿਸ ਵੱਲੋਂ ਫ਼ੋਨ ਆਇਆ ਕਿ ਸਾਡੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਗਈ ਕਿ ਪੁਲਿਸ ਉਸ ਮੁੰਡੇ ਨੂੰ ਕਾਬੂ ਕਰੇ ਤੇ ਉਸ ਨੂੰ ਸਖ਼ਤ ਸਜ਼ਾ ਮਿਲੇ।
