ਖਨੌਰੀ ਬਾਰਡਰ ‘ਤੇ ਜਾਨ ਗਵਾਉਣ ਵਾਲੇ ਸ਼ੁਭਕਰਨ ਸਿੰਘ ਦਾ ਹੋਇਆ ਅੰਤਿਮ ਸਸਕਾਰ, ਕਿਸਾਨਾਂ ਨੇ ਭਰੀਆਂ ਅੱਖਾਂ ਨਾਲ ਦਿੱਤੀ ਵਿਦਾਈ

Updated On: 

29 Feb 2024 22:03 PM

ਮ੍ਰਿਤਕ ਨੌਜਵਾਨ ਦਾ ਪਰਿਵਾਰ ਅਤੇ ਕਿਸਾਨ ਆਗੂ ਪਿਛਲੇ ਕਈ ਦਿਨਾਂ ਤੋਂ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਰਕਾਰ ਦੋਸ਼ੀਆਂ ਖਿਲਾਫ਼ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਉਹ ਨਾ ਹੀ ਪੋਸਮਾਰਟਮ ਹੋਣ ਦੇਣਗੇ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ। ਉੱਥੇ ਹੀ ਬੀਤੀ ਦਿਨੀਂ ਪੰਜਾਬ ਪੁਲਿਸ ਨੇ ਸ਼ੁਭਕਰਨ ਸਿੰਘ ਕੇਸ ਚ ਜ਼ੀਰੋ ਐਫਆਈਆਰ ਦਰਜ ਕੀਤੀ ਸੀ।

ਖਨੌਰੀ ਬਾਰਡਰ ਤੇ ਜਾਨ ਗਵਾਉਣ ਵਾਲੇ ਸ਼ੁਭਕਰਨ ਸਿੰਘ ਦਾ ਹੋਇਆ ਅੰਤਿਮ ਸਸਕਾਰ, ਕਿਸਾਨਾਂ ਨੇ ਭਰੀਆਂ ਅੱਖਾਂ ਨਾਲ ਦਿੱਤੀ ਵਿਦਾਈ

ਸ਼ੁਭਕਰਨ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ

Follow Us On

ਕਿਸਾਨ ਅੰਦੋਲਨ ਦੌਰਾਨ ਕਥਿਤ ਤੌਰ ‘ਤੇ ਪੁਲਿਸ ਦੀ ਗੋਲੀ ਲੱਗਣ ਨਾਲ ਮਾਰਿਆ ਗਿਆ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਅੱਜ ਯਾਨੀ ਵੀਰਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਅਂਤਿਮ ਸਸਕਾਰ ਕੀਤਾ ਗਿਆ। ਨੌਜਵਾਨ ਕਿਸਾਨ ਦੀ ਦਿੱਲੀ ਕੂਚ ਦੌਰਾਨ 21 ਫਰਵਰੀ ਨੂੰ ਖਨੌਰੀ ਬਾਰਡਰ ‘ਤੇ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿੱਚ ਹੋਈ ਝੜਪ ਦੌਰਾਨ ਮੌਤ ਹੋ ਗਈ ਸੀ।

ਮ੍ਰਿਤਕ ਨੌਜਵਾਨ ਦਾ ਪਰਿਵਾਰ ਅਤੇ ਕਿਸਾਨ ਆਗੂ ਪਿਛਲੇ ਕਈ ਦਿਨਾਂ ਤੋਂ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਰਕਾਰ ਦੋਸ਼ੀਆਂ ਖਿਲਾਫ਼ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਉਹ ਨਾ ਹੀ ਪੋਸਮਾਰਟਮ ਹੋਣ ਦੇਣਗੇ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ। ਉੱਥੇ ਹੀ ਬੀਤੀ ਦਿਨੀਂ ਪੰਜਾਬ ਪੁਲਿਸ ਨੇ ਸ਼ੁਭਕਰਨ ਸਿੰਘ ਕੇਸ ‘ਚ ਜ਼ੀਰੋ ਐਫਆਈਆਰ ਦਰਜ ਕੀਤੀ ਸੀ।

ਭੈਣਾਂ ਨੇ ਆਪਣੇ ਭਰਾ ਦੇ ਸਿਰ ਸਜਾਇਆ ਸਿਹਰਾ, ਕਿਸਾਨਾਂ ਨੇ ਦਿੱਤੀ ਸ਼ਰਧਾਂਜਲੀ

ਮ੍ਰਿਤਕ ਦੇਹ ਨੂੰ ਪੋਸਟਮਾਰਟਮ ਤੋਂ ਬਾਅਦ ਵੀਰਵਾਰ ਨੂੰ ਖਨੌਰੀ ਸਰਹੱਦ ਲਿਆਂਦਾ ਗਿਆ। ਨੌਜਵਾਨ ਕਿਸਾਨ ਤੇ ਅੰਤਿਮ ਸਸਕਾਰ ਦੇ ਕਾਫਲੇ ‘ਤੇ ਕਿਸਾਨਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਕਾਫਲੇ ‘ਚ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਗਿਆ। ਇੱਥੇ ਸ਼ੁਭਕਰਨ ਨੂੰ ਕਿਸਾਨ ਜਥੇਬੰਦੀਆਂ ਅਤੇ ਪਿੰਡ ਦੇ ਲੋਕਾਂ ਨੇ ਸ਼ੁਭਕਰਨ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।

ਅੰਤਿਮ ਸਸਕਾਰ ਦੇ ਮੌਕੇ ਤੇ ਸ਼ੁਭਕਰਨ ਸਿੰਘ ਦੀਆਂ ਦੋਹਾਂ ਭੈਣਾਂ ਨੇ ਆਪਣੇ ਭਰਾ ਦੇ ਸਿਰ ਸਿਹਰਾ ਸਜਾਇਆ। ਪਿਤਾ ਚਰਨਜੀਤ ਸਿੰਘ ਨੇ ਆਪਣੇ ਪੁੱਤਰ ਦਾ ਸਸਕਾਰ ਕੀਤਾ। ਇਸ ਦੌਰਾਨ ਸੈਂਕੜੇ ਲੋਕਾਂ ਨੇ ਸ਼ੁਭਕਰਨ ਸਿੰਘ ਦੇ ਨਾਮ ਦੇ ਨਾਰੇ ਲਾਂਦੇ ਹੋਏ ਭਰੀਆ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।

ਕੌਣ ਸੀ ਸ਼ੁਭਕਰਨ ਸਿੰਘ?

ਸ਼ੁਭਕਰਨ ਸਿੰਘ ਦੀ ਉਮਰ ਕਰੀਬ 22 ਸਾਲ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦਾ ਪਿਤਾ ਚਰਨਜੀਤ ਸਿੰਘ ਸਕੂਲ ਵੈਨ ਡਰਾਈਵਰ ਹੈ ਅਤੇ ਜਿਸ ਦੀ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸ਼ੁਭਕਰਨ ਸਿੰਘ ਕੋਲ ਆਪਣੀ 3.5 ਏਕੜ ਜ਼ਮੀਨ ਹੈ। ਇਸ ਤੋਂ ਇਲਾਵਾ ਉਸ ਨੇ ਕੁਝ ਪਸ਼ੂ ਵੀ ਪਾਲੇ ਸਨ। ਸ਼ੁਭਕਰਨ ਹੁਣ ਆਪਣੇ ਪਿਤਾ, ਦਾਦੀ ਅਤੇ ਦੋ ਭੈਣਾਂ ਨੂੰ ਛੱਡ ਗਿਆ ਹੈ। ਇੱਕ ਵੱਡੀ ਭੈਣ ਵਿਆਹੀ ਹੋਈ ਹੈ। ਜਦਕਿ ਦੂਜੀ ਛੋਟੀ ਭੈਣ ਦੇ ਵਿਆਹ ਦੀ ਜ਼ਿੰਮੇਵਾਰੀ ਸ਼ੁਭਕਰਨ ‘ਤੇ ਸੀ।