Farmer Protest: ਫਾਜ਼ਿਲਕਾ ਦੇ 50 ਕਿਸਾਨਾਂ ਨੂੰ ਲਿਆ ਹਿਰਾਸਤ ‘ਚ ਲਿਆ ਗਿਆ
Farmer Protest: 13 ਫਰਵਰੀ 2024 ਤੋਂ ਇਨ੍ਹਾਂ ਦੋਵਾਂ ਥਾਵਾਂ ਤੇ ਕਿਸਾਨਾਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਕਾਰਵਾਈ ਦੌਰਾਨ ਕਰੀਬ 200 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਵੱਲੋਂ ਬਣਾਏ ਅਸਥਾਈ ਸ਼ੈੱਡਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਇਸ ਦੇ ਵਿਰੋਧ ਵੱਜੋਂ ਸੂਬੇ ਦੇ ਸਾਰੇ ਜਿਲ੍ਹਿਆਂ ਦੇ ਡੀਸੀ ਦਫਤਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ।

ਘੱਟੋ-ਘੱਟ ਸਮਰਥਨ ਮੁੱਲ ਸਣੇ ਆਪਣੀਆਂ ਮੰਗਾਂ ਲਈ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਪ੍ਰਦਰਸ਼ਨ ਦੌਰਾਨ ਕੇਂਦਰ ਅਤੇ ਕਿਸਾਨਾਂ ਵਿਚਾਲੇ 7 ਗੇੜ੍ਹ ਦੀਆਂ ਬੈਠਕਾਂ ਵੀ ਹੋਈਆਂ, ਜੋ ਬੇਸਿੱਟਾ ਰਹੀਆਂ। 13 ਫਰਵਰੀ 2024 ਤੋਂ ਇਨ੍ਹਾਂ ਦੋਵਾਂ ਥਾਵਾਂ ਤੇ ਕਿਸਾਨਾਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਕਾਰਵਾਈ ਦੌਰਾਨ ਕਰੀਬ 200 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਵੱਲੋਂ ਬਣਾਏ ਅਸਥਾਈ ਸ਼ੈੱਡਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਇਸ ਦੇ ਵਿਰੋਧ ਵੱਜੋਂ ਸੂਬੇ ਦੇ ਸਾਰੇ ਜਿਲ੍ਹਿਆਂ ਦੇ ਡੀਸੀ ਦਫਤਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ।
LIVE NEWS & UPDATES
-
ਵਰਜੀਤ ਵਾਲੀਆ ਨੇ ਰੂਪਨਗਰ DC ਵਜੋਂ ਆਪਣਾ ਅਹੁਦਾ ਸੰਭਾਲਿਆ
ਆਈਏਐਸ ਵਰਜੀਤ ਵਾਲੀਆ ਨੇ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।
-
ਫਾਜ਼ਿਲਕਾ ਦੇ 50 ਕਿਸਾਨਾਂ ਨੂੰ ਲਿਆ ਹਿਰਾਸਤ ‘ਚ ਲਿਆ ਗਿਆ
ਅੱਜ ਫਾਜ਼ਿਲਕਾ ਵਿੱਚ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਜੁੜੇ ਕਿਸਾਨ ਥੇਹਕਲੰਦਰ ਟੋਲ ਪਲਾਜ਼ਾ ਨੇੜੇ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ ਨੂੰ ਜਾਮ ਕਰਨ ਜਾ ਰਹੇ ਸਨ। ਪਰ ਪੁਲਿਸ ਨੇ ਮੌਕੇ ‘ਤੇ ਕਾਰਵਾਈ ਕੀਤੀ ਅਤੇ ਲਗਭਗ 50 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
-
ਅੰਮ੍ਰਿਤਸਰ ਦੁਸ਼ਹਿਰਾ ਗਰਾਉਂਡ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਦਰਸ਼ਨ
ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੁਸ਼ਹਿਰਾ ਗਰਾਉਂਡ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
-
ਬਠਿੰਡਾ ਚ ਟੋਲ ਪਲਾਜਾ ਘੇਰਨ ਜਾ ਰਹੇ ਕਿਸਾਨਾਂ ਨੂੰ ਹਿਰਾਸਤ ‘ਚ ਲਿਆ
ਬਠਿੰਡਾ ਦੇ ਜਿੱਦਾ ਟੋਲ ਪਲਾਜ਼ਾ ਤੋਂ ਪਹਿਲਾਂ ਹੀ ਬਠਿੰਡਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ। ਪੁਲਿਸ ਨੇ ਤਿੰਨ ਚਾਰ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
-
400 ਦਿਨਾਂ ਬਾਅਦ ਖੁੱਲ੍ਹਿਆ ਸ਼ੰਭੂ ਬਾਰਡਰ, ਗੱਡੀਆਂ ਦਾ ਆਵਾਜਾਈ ਸ਼ੁਰੂ
ਸ਼ੰਭੂ ਬਾਰਡਰ ਨੂੰ 400 ਦਿਨਾਂ ਬਾਅਦ ਖੁੱਲ੍ਹਿਆ ਗਿਆ ਹੈ। ਪੰਜਾਬ ਪੁਲਿਸ ਨੇ ਦੇਰ ਰਾਤ ਕਾਰਵਾਈ ਕੀਤੀ ਹੈ। ਇਕ ਪਾਸੇ ਦਾ ਰਸਤਾ ਖੁੱਲ੍ਹਿਆ ਗਿਆ ਹੈ। ਜਿਸ ਤੋਂ ਬਾਅਦ ਗੱਡੀਆਂ ਦੀ ਆਵਾਜਾਈ ਸ਼ੁਰੂ ਕੀਤੀ ਗਈ ਹੈ ।
-
ਫਰੀਦਕੋਟ ਵਿੱਚ ਕਿਸਾਨ-ਪੁਲਿਸ ਆਹਮੋ ਸਾਹਮਣੇ, ਨੈਸ਼ਨਲ ਹਾਈਵੇ-54 ਕੀਤਾ ਜਾਮ
ਫਰੀਦਕੋਟ ਵਿੱਚ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਹੋਏ ਹਨ। ਨੈਸ਼ਨਲ ਹਾਈਵੇ-54 ਨੂੰ ਪੁਲਿਸ ਨੇ ਜਾਮ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸਾਰੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
-
ਸ਼ੰਭੂ ਬਾਰਡਰ ‘ਤੇ ਖੁੱਲ੍ਹਿਆ ਰਸਤਾ, ਗੱਡੀਆਂ ਦਾ ਆਵਾਜਾਈ ਸ਼ੁਰੂ
ਸ਼ੰਭੂ ਬਾਰਡਰ ‘ਤੇ ਰਸਤਾ ਖੋਲ੍ਹ ਦਿੱਤਾ ਗਿਆ ਹੈ। ਇਕ ਪਾਸੇ ਦਾ ਰਸਤਾ ਖੁੱਲ੍ਹਿਆ ਗਿਆ ਹੈ। ਜਿਸ ਤੋਂ ਬਾਅਦ ਗੱਡੀਆਂ ਦੀ ਆਵਾਜਾਈ ਸ਼ੁਰੂ ਕੀਤੀ ਜਾਵੇਗੀ।
-
ਕਿਸਾਨਾਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ, ਮੋਗਾ ‘ਚ ਜ਼ਬਰਦਸਤ ਹੰਗਾਮਾ
ਪੰਜਾਬ ਪੁਲਿਸ ਵੱਲੋਂ ਡਿਟੇਨ ਕੀਤੇ ਕਿਸਾਨਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਸ਼ੰਭੂ ਬਾਰਡਰ ‘ਤੇ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ।