ਬਾਬਾ ਦਿਆਲ ਦਾਸ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਦੀ ਮੌਤ, ਫਰੀਦਕੋਟ 'ਚ ਜਰਨੈਲ ਦਾਸ ਨੇ ਤੋੜਿਆ ਦਮ | DIG Surjit Singh was accused of accepting a bribe of 1 crore rupee, Know full detail in punjabi Punjabi news - TV9 Punjabi

ਬਾਬਾ ਦਿਆਲ ਦਾਸ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਦੀ ਮੌਤ, ਫਰੀਦਕੋਟ ‘ਚ ਜਰਨੈਲ ਦਾਸ ਨੇ ਤੋੜਿਆ ਦਮ

Published: 

10 Sep 2023 21:18 PM

ਐਸਆਈਟੀ ਨੇ ਬਾਬਾ ਜਰਨੈਲ ਦਾਸ ਦਾ ਦੋ ਵਾਰ 3 ਦਿਨ ਦਾ ਰਿਮਾਂਡ ਲਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਉੱਥੇ ਉਨ੍ਹਾਂ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪਰ ਹੁਣ ਉਸਦੀ ਮੌਤ ਹੋ ਗਈ।

ਬਾਬਾ ਦਿਆਲ ਦਾਸ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਦੀ ਮੌਤ, ਫਰੀਦਕੋਟ ਚ ਜਰਨੈਲ ਦਾਸ ਨੇ ਤੋੜਿਆ ਦਮ
Follow Us On

ਫਰੀਦਕੋਟ। ਪੰਜਾਬ ਦੇ ਫਰੀਦਕੋਟ ‘ਚ ਮਸ਼ਹੂਰ ਬਾਬਾ ਦਿਆਲ ਦਾਸ ਕਤਲ ਕਾਂਡ (Baba Dayal Das murder case) ਦੇ ਮੁੱਖ ਦੋਸ਼ੀ ਬਾਬਾ ਜਰਨੈਲ ਦਾਸ ਦੀ ਐਤਵਾਰ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ‘ਚ ਮੌਤ ਹੋ ਗਈ। 10 ਦਿਨ ਪਹਿਲਾਂ ਹਾਈਕੋਰਟ ਨੇ ਜਰਨੈਲ ਦਾਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਐੱਸਆਈਟੀ ਨੇ 7 ਦਿਨ ਪਹਿਲਾਂ ਉਸ ਨੂੰ ਗ੍ਰਿਫਤਾਰ ਕੀਤਾ ਸੀ।

ਇਸ ਦੌਰਾਨ ਐਸਆਈਟੀ ਨੇ ਬਾਬਾ ਜਰਨੈਲ ਦਾਸ ਦਾ ਦੋ ਵਾਰ 3 ਦਿਨ ਦਾ ਰਿਮਾਂਡ ਲਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਉੱਥੇ ਉਨ੍ਹਾਂ ਦੀ ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। 7 ਨਵੰਬਰ 2019 ਨੂੰ ਕੋਟਸੁਖੀਆ ਸਥਿਤ ਬਾਬਾ ਹਰਕਾ ਦਾਸ ਡੇਰੇ ਦੇ ਮੁਖੀ ਬਾਬਾ ਦਿਆਲ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਕਾਂਡ (Murder case) ਵਿੱਚ ਬਾਬਾ ਜਰਨੈਲ ਦਾਸ ਨੂੰ ਪੁਲਿਸ ਨੇ ਮੁੱਖ ਮੁਲਜ਼ਮ ਬਣਾਇਆ ਸੀ।

ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਡੀਆਈਜੀ (DIG) ਸੁਰਜੀਤ ਸਿੰਘ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਪਰ ਐਸਆਈਟੀ ਮੁਖੀ ਯਾਨੀ ਡੀਆਈਜੀ ਸੁਰਜੀਤ ਸਿੰਘ ਉੱਤੇ ਦੋਸ਼ ਸੀ ਕਿ ਬਾਬਾ ਜਰਨੈਲ ਦਾਸ ਨੇ ਉਨ੍ਹਾਂ ਨੂੰ ਇੱਕ ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ।

Exit mobile version