ਫਰੀਦਕੋਟ ਪੁਲਿਸ ਵੱਲੋਂ ਵੱਡੀ ਅਪਰਾਧਿਕ ਸਾਜਿਸ਼ ਬੇਨਕਾਬ, ਹੈਰੋਇਨ ਸਮੇਤ ਫੜ੍ਹੇ ਮੁਲਜ਼ਮ ਨੇ ਖੋਲ੍ਹੇ ਕਈ ਰਾਜ਼।
ਫਰੀਦਕੋਟ। ਫਰੀਦਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ।
ਪੁਲਿਸ (Police) ਨੇ ਹੈਰੋਇਨ ਸਣੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਸਤੋਂ ਚਾਰ ਪਿਸਤੌਲ ਤੇ ਕੁੱਝ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਸਾਰੀ ਜਾਣਕਾਰੀ ਫਰੀਦਕੋਟ ਦੇ ਐੱਸਐੱਸਪੀ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਬੰਦ ਅਜੇ ਕੁਮਾਰ ਉਰਫ ਭਾਈਆ ਨਾਂਅ ਦੇ ਇੱਕ ਮੁਲਜ਼ਮ ਨਾਲ ਮਿਲਕੇ ਇਹ ਹੈਰੋਇਨ ਦੀ ਸਪਲਾਈ ਕਰਦੇ ਸਨ। ਤੇ ਹੁਣ ਕਿਸੇ ਦਾ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ ਪਰ ਪੁਲਿਸ ਨੇ ਇਨ੍ਹਾਂ ਦੀ ਚਾਲ ਨੂੰ ਅਸਫਲ ਕਰ ਦਿੱਤਾ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਅਜੇ ਨੂੰ ਪੁੱਛਗਿੱਛ ਲਈ ਅਜੇ ਕੁਮਾਰ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁੱਛਗਿੱਛ ਵਿੱਚ ਅਹਿਮ ਖੁਲਾਸੇ ਹੋ ਸਕਦੇ ਹਨ।
ਐੱਸਐੱਸਪੀ (SSP) ਨੇ ਕਿਹਾ ਕਿ ਅਜੇ ਕੁਮਾਰ ਉਰਫ ਭਾਈਆ ਤੇ ਬੰਬੀਹਾ ਗੈਂਗ ਨਾਲ ਸਬੰਧ ਹਨ।
ਇਹ ਹੈ ਪੂਰਾ ਮਾਮਲਾ
ਬੀਤੇ ਕੁੱਝ ਦਿਨ ਪਹਿਲਾਂ
ਫਰੀਦਕੋਟ (Faridkot) ਦੇ ਸੀਆਈਏ ਸਟਾਫ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਦਲਜੀਤ ਸਿੰਘ ਨਾਮਕ ਇੱਕ ਨਸ਼ਾ ਤਸਕਰ ਨੂੰ 60 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ। ਜਿਸ ਕੋਲੋਂ ਪੁੱਛਗਿੱਛ ਇੱਕ ਹੋਰ ਵੱਡੀ ਵਾਰਦਾਤ ਦੀ ਸਾਜ਼ਿਸ਼ ਤੋਂ ਪਰਦਾ ਹਟਿਆ। ਦਰਅਸਲ ਗ੍ਰਿਫਤਾਰ ਮੁਲਜ਼ਮ ਫਰੀਦਕੋਟ ਜੇਲ੍ਹ ਵਿੱਚ ਬੰਦ ਅਜੇ ਕੁਮਾਰ ਨਾਂਅ ਦੇ ਇੱਕ ਅਪਰਾਧੀ ਨਾਲ ਮਿਲਕੇ ਕਿਸੇ ਦਾ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਸੀ ਪਰ ਪੁਲਿਸ ਨੇ ਉਸਨੂੰ ਅਸਫਲ ਕਰ ਦਿੱਤਾ। ਐੱਸਐੱਸਪੀ ਨੇ ਕਿਹਾ ਕਿ ਗ੍ਰਿਫਤਾਰ ਮੁਲਜ਼ਮ ਅਜੇ ਕੁਮਾਰ ਨਾਲ ਮਿਲਕੇ ਹੈਰੋਇਨ ਦੀ ਵੀ ਸਪਲਾਈ ਕਰਦਾ ਸੀ। ਐੱਸਐੱਸਪੀ ਨੇ ਕਿਹਾ ਕਿ ਗ੍ਰਿਫਤਾਰ ਮੁਲਜ਼ਮ ਤੋਂ ਜਿਹੜੇ ਹਥਿਆਰ ਬਰਾਮਦ ਕੀਤੇ ਹਨ ਉਹ ਉਸਨੇ ਮੱਧ ਪ੍ਰਦੇਸ਼ ਤੋਂ ਲਿਆਂਦੇ ਸਨ।
ਪੰਜਾਬ ਚੋਂ ਖਤਮ ਨਹੀਂ ਹੋ ਰਿਹਾ ਅਪਰਾਧ
ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਚਲਦੇ ਨਸ਼ੇ ਦੇ ਕਾਰੋਬਾਰ ਅਤੇ ਗੈਂਗਸਟਰ ਦੀਆਂ ਖਬਰਾਂ ਆਏ ਦਿਨ ਮੀਡੀਆ ਦੀਆਂ ਸੁੱਰਖੀਆਂ ਬਣਦੀਆਂ ਹਨ ਪਰ ਇਹ ਸਭ ਕਿਸ ਦੀ ਸ਼ਹਿ ਤੇ ਹੋ ਰਿਹਾ ਹੈ ਅਤੇ ਕਿਉਂ ਪੈਦਾ ਹੈ ਰਿਹਾ ਹੈ। ਇਸਦਾ ਜਵਾਬ ਹਾਲੇ ਤੱਕ ਕੋਈ ਨਹੀਂ ਦੇ ਸਕਿਆ। ਪਰ ਇਸਦੇ ਨਾਲ ਲੱਖ ਯਤਨਾਂ ਦੇ ਬਾਵਜੂਦ ਵੀ ਪੁਲਿਸ ਸੂਬੇ ਚੋਂ ਨਸ਼ਾ ਖਤਮ ਨਹੀਂ ਕਰ ਪਾਈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ