ਫਤਿਹਗੜ੍ਹ ਸਾਹਿਬ ‘ਚ ਸੜਕਾਂ ‘ਤੇ ਉਤਰੇ ਡਾਕਟਰ, ਸੇਫਟੀ ਲਈ ਪ੍ਰਸ਼ਾਸਨ ਤੋਂ ਕੀਤੀ ਮੰਗ

Updated On: 

17 Aug 2024 15:13 PM

Fatehgarh Sahib Doctors March: IMA ਫਰੀਦਕੋਟ ਦੇ ਪ੍ਰਧਾਨ ਡਾ S S ਬਰਾੜ ਨੇ ਕਿਹਾ ਕਿ ਕਲਕੱਤਾ ਵਿਚ ਡਾਕਟਰੀ ਸਟਾਫ ਨਾਲ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜੋ ਅਤੀ ਨਿੰਦਣਯੋਗ ਹੈ ਅਤੇ ਨਾਲ ਹੀ ਇਸ ਸਾਰੇ ਵਰਤਾਰੇ ਦੇ ਦੋਸ਼ੀ ਫੜ੍ਹੇ ਨਾ ਜਾਣਾ ਇਹ ਉਸ ਤੋਂ ਵੀ ਵੱਧ ਨਿੰਦਣਯੋਗ ਹੈ।

ਫਤਿਹਗੜ੍ਹ ਸਾਹਿਬ ਚ ਸੜਕਾਂ ਤੇ ਉਤਰੇ ਡਾਕਟਰ, ਸੇਫਟੀ ਲਈ ਪ੍ਰਸ਼ਾਸਨ ਤੋਂ ਕੀਤੀ ਮੰਗ
Follow Us On

Fatehgarh Sahib Doctors March: ਕਲਕੱਤਾ ਕਾਂਡ ਦੇ ਵਿਰੋਧ ‘ਚ ਫਤਿਹਗੜ੍ਹ ਸਾਹਿਬ ਦੇ ਡਾਕਟਰਾਂ ਅਤੇ ਵਿਦਿਆਰਥੀਆਂ ਦੀ ਹੜਤਾਲ ਚੱਲ ਰਹੀ ਹੈ। ਡਾਕਟਰਾਂ ਵੱਲੋਂ ਸ਼ਹਿਹ ਦੀਆਂ ਸੜਕਾਂ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਪੂਰੇ ਦੇਸ਼ ‘ਚ ਹਸਪਤਾਲ 24 ਘੰਟਿਆਂ ਲਈ ਬੰਦ ਕੀਤੇ ਗਏ ਹਨ। ਇਸ ਦੌਰਾਨ OPD ਦੀਆਂ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ ਅਤੇ ਐਮਰਜੈਂਸੀ ਸੇਵਾਵਾਂ ਜਾਰੀ ਹਨ।

ਇਸ ਮੌਕੇ ‘ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਵਦੀਪ ਸਿੰਘ ਸੰਧੂ ਦਾ ਕਹਿਣਾ ਹੈ ਕਿ ਡਾਕਟਰ ਸੁਰੱਖਿਤ ਨਹੀਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਕਲਕੱਤਾ ਵਿੱਚ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਘਿਨਾਉਣੀ ਹਰਕਤ ਕੀਤੀ ਗਈ ਹੈ। ਉਹ ਬਹੁਤ ਹੀ ਸ਼ਰਮਸਾਰ ਹੈ,ਉਥੇ ਉਨ੍ਹਾਂ ਪ੍ਰਸ਼ਾਸਨ ਨੂੰ ਡਾਕਟਰਾਂ ਅਤੇ ਸਮੂਹ ਸਟਾਫ ਦੀ ਸਹਾਇਤਾ ਲਈ ਇਕ ਹੈਲਪਲਾਈਨ ਨੰਬਰ ਜਾਰੀ ਕਾਰਨ ਦੀ ਮੰਗ ਵੀ ਕੀਤੀ ਹੈ।

ਇਹ ਵੀ ਪੜ੍ਹੋ: ਰਾਜਸਥਾਨ ਤੋਂ ਰਾਜਸਭਾ ਜਾਣਗੇ ਰਵਨੀਤ ਬਿੱਟੂ!, ਪਹਿਲਾਂ ਹਰਿਆਣਾ ਤੋਂ ਭੇਜਣ ਦੀ ਸੀ ਤਿਆਰੀ

ਪੂਰੇ ਸ਼ਹਿਰ ‘ਚ ਪ੍ਰਦਰਸ਼ਨ

ਜਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਡਾਕਟਰਾਂ ਦੀ ਸਮੂਹ ਐਸੋਸੀਏਸ਼ਨ ਵਲੋਂ ਕੋਲਕਾਤਾ ਮੈਡੀਕਲ ਕਾਲਜ ਦੀ ਰੈਜ਼ੀਡੈਂਟ ਡਾਕਟਰ ਨਾਲ ਜਬਰ-ਜਨਾਹ ਮਗਰੋਂ ਬੇਰਹਿਮੀ ਨਾਲ ਹੱਤਿਆ ਕਰਨ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਸਰਹਿੰਦ ਜੋਤੀ ਸਰੂਪ ਮੋੜ ਤੋਂ ਲੈ ਕੇ ਡੀਸੀ ਦਫਤਰ ਤੱਕ ਇੱਕ ਰੋਸ਼ ਮਾਰਚ ਕੱਢਿਆ ਗਿਆ ਹੈ। ਇਸ ਰੋਸ਼ ਮਾਰਚ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ,PCMS ਐਸੋਸੀਏਸ਼ਨ ,ਇੰਡੀਅਨ ਡੈਂਟਲ ਐਸੋਸੀਏਸ਼ਨ, ਇੰਡੀਅਨ ਨਰਸਿਜ ਐਸੋਸੀਏਸ਼ਨ, ਲੈਬ ਐਸੋਸੀਏਸ਼ਨ, ਕਮਿਸਟ ਐਸੋਸੀਏਸ਼ਨ ਤੇ ਹੋਰ ਵੱਖ-ਵੱਖ ਐਸੋਸੀਏਸ਼ਨ ਸ਼ਾਮਿਲ ਸਨ।