ਫਰੀਦਕੋਟ ਜੇਲ੍ਹ ਵੱਲੋਂ ਲਗਾਈ ਸਟਾਲ ਬਣੀ ਖਿੱਚ ਦਾ ਕੇਂਦਰ, ਕੈਦੀਆਂ ਨੇ ਬਣਾਇਆ ਸਮਾਨ

Updated On: 

26 Jan 2025 23:23 PM

ਇਸ ਮੌਕੇ ਹਲਕਾ ਵਿਧਾਇਕ ਅਮੋਲਕ ਸਿੰਘ ਪਹੁੰਚੇ ਜਿਨ੍ਹਾਂ ਨੇ ਜੇਲ੍ਹ ਵੱਲੋਂ ਕੀਤੇ ਇਸ ਉਪਰਾਲੇ ਦੀ Faridkot Central Jail: ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਸੁਪਰਡੈਂਟ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਵੇਂ ਇਨ੍ਹਾਂ ਕੈਦੀਆਂ ਨੂੰ ਕਾਰੀਗਰੀ ਸਿਖਾ ਰਹੇ ਹਨ ਤਾਂ ਉਹ ਆਤਮ ਨਿਰਭਰ ਬਣ ਸਕਣ।

ਫਰੀਦਕੋਟ ਜੇਲ੍ਹ ਵੱਲੋਂ ਲਗਾਈ ਸਟਾਲ ਬਣੀ ਖਿੱਚ ਦਾ ਕੇਂਦਰ, ਕੈਦੀਆਂ ਨੇ ਬਣਾਇਆ ਸਮਾਨ
Follow Us On

Faridkot Central Jail: ਫਰੀਦਕੋਟ ‘ਚ 76ਵੇਂ ਗਣਤੰਤਰ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ‘ਚ ਜਿਥੇ ਵੱਖ ਵੱਖ ਵਿਭਾਗਾਂ ਵੱਲੋਂ ਆਪਣੀਆਂ ਆਪਣੀਆਂ ਪ੍ਰਾਪਤੀਆਂ ਦੀਆਂ ਝਾਕੀਆਂ ਕਢੀਆਂ ਗਈਆਂ, ਉਥੇ ਹੀ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜੇਲ੍ਹ ਵਿਚ ਬੰਦ ਕੈਦੀਆਂ ਵਲੋਂ ਜੇਲ੍ਹ ਅੰਦਰ ਹੀ ਬਣਾਈਆਂ ਗਈਆਂ ਵੱਖ-ਵੱਖ ਚੀਜ਼ਾਂ ਦੀ ਸਟਾਲ ਲਗਾਈ ਗਈ। ਇਹ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣੀ।

ਇਸ ਮੌਕੇ ਹਲਕਾ ਵਿਧਾਇਕ ਅਮੋਲਕ ਸਿੰਘ ਪਹੁੰਚੇ ਜਿਨ੍ਹਾਂ ਨੇ ਜੇਲ੍ਹ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਸੁਪਰਡੈਂਟ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਵੇਂ ਇਨ੍ਹਾਂ ਕੈਦੀਆਂ ਨੂੰ ਕਾਰੀਗਰੀ ਸਿਖਾ ਰਹੇ ਹਨ ਤਾਂ ਉਹ ਆਤਮ ਨਿਰਭਰ ਬਣ ਸਕਣ।

ਇਸ ਸਟਾਲ ‘ਤੇ ਕੈਦੀਆਂ ਵਲੋਂ ਆਪਣੇ ਹੱਥੀਂ ਬਣਾਈਆਂ ਗਈਆਂ ਮਿਠਿਆਈਆਂ, ਟੇਬਲ ਲੈਂਪ ਅਤੇ ਮੋਮਬਤੀਆਂ ਸਮੇਤ ਹੋਰ ਸਜਾਵਟੀ ਸਮਾਨ ਵਿਕਰੀ ਲਈ ਰੱਖਿਆ ਗਿਆ ਸੀ। ਇਸ ਸਟਾਲ ‘ਤੇ ਪਹੁੰਚੇ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਜੇਲ੍ਹ ਦੇ ਅੰਦਰ ਬੰਦ ਕੈਦੀਆਂ ਨੂੰ ਜਿਥੇ ਆਤਮ ਨਿਰਭਰ ਬਣਾ ਰਿਹਾ, ਉਥੇ ਹੀ ਉਹਨਾਂ ਨੂੰ ਚੰਗੇ ਨਾਗਰਿਕ ਬਣਨ ਵਲ ਪ੍ਰੇਰਿਤ ਵੀ ਕਰ ਰਿਹਾ।

ਇਸ ਮੌਕੇ ਜਾਣਕਾਰੀ ਦਿੰਦਿਆ ਡਿਪਟੀ ਸੁਪਰਡੈਂਟ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਪਰਮਿੰਦਰ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਤਨਾਅ ਮੁਕਤ ਰੱਖਣ ਇਹ ਉਪਰਾਲਾ ਕੀਤਾ ਗਿਆ ਹੈ। ਉਹਨਾਂ ਨੂੰ ਸਜਾ ਪੁਰੀ ਹੋਣ ਤੋਂ ਬਾਅਦ ਆਤਮ ਨਿਰਭਰ ਬਣਾਉਣ ਲਈ ਉਹਨਾਂ ਨੂੰ ਹੱਥ ਦਸਤਕਾਰੀ ਸਿਖਾਈ ਜਾਂਦੀ ਹੈ, ਜਿਸ ਤਹਿਤ ਕੈਦੀਆਂ ਨੂੰ ਮਿਠਿਆਈਆਂ ਬਣਾਉਣ ਦੇ ਨਾਲ ਹੋ ਵੀ ਕੰਮ ਸਿਖਾਏ ਜਾਂਦੇ ਹਨ। ਕੈਦੀਆਂ ਵੱਲੋਂ ਹੋਰ ਵਸਤਾਂ ਬਣਾਈਆਂ ਜਾਂਦੀਆਂ ਹਨ। ਉਹਨਾਂ ਨੂੰ ਬਾਹਰ ਵੇਚ ਕੇ ਜੋ ਊਸ ਤੋਂ ਇਨਕਮ ਆਉਂਦੀ ਹੈ, ਉਸ ਦਾ ਕੁਝ ਹਿੱਸਾ ਕੈਦੀਆਂ ਦੀ ਭਲਾਈ ਲਈ ਅਤੇ ਕੁਝ ਹਿੱਸਾ ਕੈਦੀਆਂ ਨੂੰ ਮਿਹਨਤਾਨੇ ਵਜੋਂ ਦਿੱਤਾ ਜਾਂਦਾ ਹੈ।