SGPC ਦਲਿਤਾਂ ਨਾਲ ਕਰਦੀ ਹੈ ਭੇਦਭਾਵ, Ex-MP ਸ਼ਮਸ਼ੇਰ ਸਿੰਘ ਦੂਲੋ ਦਾ ਇਲਜ਼ਾਮ, ਗੁਰਚਰਨ ਸਿੰਘ ਬੋਲੇ- ਦਲਿਤ ਸਾਡੇ ਸਿਰ ਦਾ ਤਾਜ਼

Updated On: 

25 Nov 2024 11:29 AM

ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਸਾਡੇ ਲੋਕਾਂ ਦੀਆਂ ਯਾਦਗਾਰਾਂ ਕੁਰਬਾਨੀਆਂ ਨੂੰ ਅਨਗੌਲਿਆ ਕੀਤਾ ਜਾ ਰਿਹਾ। ਜੋ ਸਿਆਸਤ ਕਰਦੇ ਹਨ ਤੇ ਜਿਨ੍ਹਾਂ ਦਾ ਕਬਜ਼ਾ ਹੈ ਉਹ ਇਸ ਗੱਲ 'ਤੇ ਧਿਆਨ ਨਹੀਂ ਦਿੰਦੇ। ਗੁਰੂ ਗੋਬਿੰਦ ਸਿੰਘ ਦਾ ਸੱਚਾ ਸਿੰਘ ਉਹੀ ਹੈ ਜੋ ਸਭ ਨੂੰ ਇੱਕ ਸਮਝੇ, ਇਹ ਜਾਤ-ਪਾਤ ਦੀ ਨਫ਼ਰਤ ਨੂੰ ਖ਼ਤਮ ਕਰੇ। ਇਨ੍ਹਾਂ ਸ਼ਹੀਦਾਂ ਨੂੰ ਇਸ ਲਈ ਨਹੀਂ ਯਾਦ ਕੀਤਾ ਜਾਂਦਾ ਕਿ ਉਹ ਅਨੁਸੂਚਿਤ ਜਾਤੀ ਦੇ ਸਨ।

SGPC ਦਲਿਤਾਂ ਨਾਲ ਕਰਦੀ ਹੈ ਭੇਦਭਾਵ, Ex-MP ਸ਼ਮਸ਼ੇਰ ਸਿੰਘ ਦੂਲੋ ਦਾ ਇਲਜ਼ਾਮ, ਗੁਰਚਰਨ ਸਿੰਘ ਬੋਲੇ- ਦਲਿਤ ਸਾਡੇ ਸਿਰ ਦਾ ਤਾਜ਼

SGPC ਦਲਿਤਾਂ ਨਾਲ ਕਰਦੀ ਹੈ ਭੇਦਭਾਵ, Ex-MP ਸ਼ਮਸ਼ੇਰ ਸਿੰਘ ਦੂਲੋ ਦਾ ਇਲਜ਼ਾਮ, ਗੁਰਚਰਨ ਸਿੰਘ ਬੋਲੇ- ਦਲਿਤ ਸਾਡੇ ਸਿਰ ਦਾ ਤਾਜ਼

Follow Us On

ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਦਲਿਤਾਂ ਨਾਲ ਭੇਦਭਾਵ ਕਰਦੀ ਹੈ ਤੇ ਦਲਿਤ ਸ਼ਹੀਦਾਂ ਦੀਆਂ ਯਾਦਗਾਰਾਂ ਨਹੀਂ ਬਣਾਉਂਦੀ। ਉਨ੍ਹਾਂ ਕਿਹਾ ਭਾਵੇਂ ਭਾਈ ਜੈਤਾ ਹੋਣ ਜਾਂ ਭਾਈ ਵੀਰ ਸਿੰਘ ਦੀ ਗੱਲ ਹੋਵੇ, ਸਾਡੇ ਲੋਕਾਂ ਨੇ ਖੁੱਦ ਇਨ੍ਹਾਂ ਦੀਆਂ ਯਾਦਗਾਰਾਂ ਬਣਾਈਆਂ ਹਨ। ਗੁਰੂ ਗੋਬਿੰਦ ਸਿੰਘ ਦਾ ਸੱਚਾ ਸਿੱਖ ਭੇਦਭਾਵ ਨਹੀਂ ਕਰ ਸਕਦਾ।

ਸਾਡੇ ਭਾਈਚਾਰੇ ਨੂੰ ਅਨਗੌਲਿਆ ਕੀਤਾ ਜਾ ਰਿਹਾ: ਦੂਲੋ

ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਸਾਡੇ ਲੋਕਾਂ ਦੀਆਂ ਯਾਦਗਾਰਾਂ ਕੁਰਬਾਨੀਆਂ ਨੂੰ ਅਨਗੌਲਿਆ ਕੀਤਾ ਜਾ ਰਿਹਾ। ਜੋ ਸਿਆਸਤ ਕਰਦੇ ਹਨ ਤੇ ਜਿਨ੍ਹਾਂ ਦਾ ਕਬਜ਼ਾ ਹੈ ਉਹ ਇਸ ਗੱਲ ‘ਤੇ ਧਿਆਨ ਨਹੀਂ ਦਿੰਦੇ। ਗੁਰੂ ਗੋਬਿੰਦ ਸਿੰਘ ਦਾ ਸੱਚਾ ਸਿੰਘ ਉਹੀ ਹੈ ਜੋ ਸਭ ਨੂੰ ਇੱਕ ਸਮਝੇ, ਇਹ ਜਾਤ-ਪਾਤ ਦੀ ਨਫ਼ਰਤ ਨੂੰ ਖ਼ਤਮ ਕਰੇ। ਇਨ੍ਹਾਂ ਸ਼ਹੀਦਾਂ ਨੂੰ ਇਸ ਲਈ ਨਹੀਂ ਯਾਦ ਕੀਤਾ ਜਾਂਦਾ ਕਿ ਉਹ ਅਨੁਸੂਚਿਤ ਜਾਤੀ ਦੇ ਸਨ। ਭਾਈ ਵੀਰ ਸਿੰਘ ਤੇ ਭਾਈ ਜੈਤਾ ਇਨ੍ਹਾਂ ਦੀਆਂ ਯਾਦਗਾਰਾਂ ਨਹੀਂ ਬਣਾਈਆਂ ਗਈਆ, ਸਾਡੇ ਭਾਈਚਾਰੇ ਦੇ ਲੋਕਾਂ ਨੇ ਹੀ ਇਨ੍ਹਾਂ ਦੀਆਂ ਯਾਦਗਾਰਾਂ ਬਣਾਉਂਦੀਆਂ ਹਨ।

ਸਾਡੇ ਸਿਰ ਦਾ ਤਾਜ਼ ਹੈ ਦਲਿਤ ਭਾਈਚਾਰਾ: SGPC ਮੈਂਬਰ ਗੁਰਚਰਨ ਸਿੰਘ

ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਮਸ਼ੇਰ ਸਿੰਘ ਦੂਲੋ ਦੇ ਇਸ ਬਿਆਨ ਨੂੰ ਨਕਾਰਦੇ ਹੋਏ, ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ। ਗੁਰਚਰਨ ਸਿੰਘ ਨੇ ਕਿਹਾ ਕਿ ਦੂਲੋ ਇੱਕ ਪਾਰਟੀ ਦੇ ਮੈਂਬਰ ਵੀ ਰਹੇ ਤੇ ਰਾਜ ਸਭਾ ਮੈਂਬਰ ਵੀ ਰਹੇ। ਭਾਈ ਜੈਤਾ ਜਾਂ ਕੋਈ ਹੋਰ ਸਿਰਫ਼ ਦੂਲੋ ਦੇ ਨਹੀਂ ਹਨ। ਇਹ ਸਮੁੱਚੀ ਸਿੱਖ ਕੌਮ ਦੇ ਹਨ, ਉਹ ਸਾਰੀ ਸਿੱਖ ਕੌਮ ਦੇ ਸਿਰ ਦਾ ਤਾਜ਼ ਹਨ। ਉਨ੍ਹਾਂ ਦੀਆਂ ਯਾਦਗਾਰਾਂ ਅੱਜ ਵੀ ਸਥਾਪਤ ਹਨ। ਐਸਜੀਪੀਸੀ ਵਿੱਚ ਐਸੀਸੀ ਕੋਟੇ ਲਈ ਉਮੀਦਵਾਰਾਂ ਲਈ ਰਾਖਵਾਂਕਰਨ ਹੈ। ਐਸਜੀਪੀਸੀ ਵਿੱਚ ਸਾਡੇ ਦਲਿਤ ਭਾਈਚਾਰੇ ਨੂੰ ਇੱਕ ਅਨੁਪਾਤ ਵਿੱਚ ਮੈਂਬਰ ਬਣਾਇਆ ਜਾਂਦਾ ਹੈ। ਹਰ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਮੀਤ ਪ੍ਰਧਾਨ ਦਲਿਤ ਭਾਈਚਾਰੇ ਦਾ ਹੁੰਦਾ ਹੈ।

ਗੁਰਚਰਨ ਸਿੰਘ ਨੇ ਸ਼ਮਸ਼ੇਰ ਸਿੰਘ ਦੂਲੋ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਕਿਨਾਰੇ ਕੀਤਾ ਹੋਇਆ ਹੈ। ਉਹ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਸਿਧਾਂਤ ਨੂੰ ਬਦਨਾਮ ਕਰ ਰਹੇ ਹਨ। ਦਲਿਤ ਸਾਡੇ ਹਨ ਨਾ ਕਿ ਤੁਹਾਡੇ, ਅਸੀਂ ਇੱਕ ਹਾਂ ਤੇ ਤੁਸੀਂ ਉਨ੍ਹਾਂ ਦੀ ਵੰਡ ਕਰ ਰਹੇ ਹੋ, ਉਹ ਸਾਡੇ ਸਿਰ ਦੇ ਤਾਜ਼ ਹਨ।

Exit mobile version